ਦਿੱਲੀ ਤੋਂ ਦੁਬਈ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਨੂੰ ਮੰਗਲਵਾਰ ਨੂੰ ਪਾਕਿਸਤਾਨ ਦੇ ਕਰਾਚੀ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਮਿਲੀ ਜਾਣਕਾਰੀ ਅਨੁਸਾਰ ਸਪਾਈਸਜੈੱਟ , ਸਪਾਈਸਜੈੱਟ ਬੀ737 ਦੀ ਫਲਾਈਟ ਨੰਬਰ SG-11 ਦਿੱਲੀ ਤੋਂ ਦੁਬਈ ਜਾ ਰਹੀ ਸੀ।
ਇਸ ਦੌਰਾਨ ਜਹਾਜ਼ ਦੇ ਇੰਡੀਕੇਟਰ ‘ਚ ਖਰਾਬੀ ਦਾ ਪਤਾ ਲੱਗਾ। ਉਪਰੰਤ ਫਲਾਈਟ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ।
ਸਪਾਈਸਜੈੱਟ ਮੁਤਾਬਕ ਇਹ ਐਮਰਜੈਂਸੀ ਲੈਂਡਿੰਗ ਨਹੀਂ ਸੀ।ਰਿਪੋਰਟ ਮੁਤਾਬਕ ਜਹਾਜ਼ ਦੇ ਈਂਧਨ ਟੈਂਕ ਤੋਂ ਲੀਕ ਹੋਣ ਦੀ ਵੀ ਸੰਭਾਵਨਾ ਹੈ।
ਉਡਾਣ ਦੌਰਾਨ ਚਾਲਕ ਦਲ ਨੂੰ ਅਹਿਸਾਸ ਹੋਇਆ ਕਿ ਜਹਾਜ਼ ਦੇ ਫਿਊਲ ਟੈਂਕ ਦਾ ਪੱਧਰ ਅਚਾਨਕ ਘੱਟ ਰਿਹਾ ਹੈ।ਫਲਾਈਟ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
ਸਪਾਈਸਜੈੱਟ ਮੁਤਾਬਕ ਜਹਾਜ਼ ‘ਚ ਕਿਸੇ ਖਰਾਬੀ ਦੀ ਪਹਿਲਾਂ ਤੋਂ ਕੋਈ ਸੂਚਨਾ ਨਹੀਂ ਸੀ। ਦਿੱਲੀ ਤੋਂ ਕਰਾਚੀ ਲਈ ਜਹਾਜ਼ ਭੇਜਿਆ ਜਾ ਰਿਹਾ ਹੈ। ਇਸ ਤੋਂ ਯਾਤਰੀ ਦੁਬਈ ਜਾਣਗੇ।