Karan Aujla, Gurlez Akhtar ਅਤੇ Deep Jandu ਨੇ ਆਉਣ ਵਾਲੇ ਗੀਤ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸ਼ਾਨਦਾਰ ਧਮਾਕਾ ਕਰਨ ਲਈ ਇਹ ਤਿਕੜੀ ਇੱਕ ਵਾਰ ਫਿਰ ਤੋਂ ਕਰੀਬ 2 ਸਾਲ ਬਾਅਕ ਇੱਕਠਿਆਂ ਕਿਸੇ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਵੱਡੀ ਖ਼ਬਰ ਤਾਂ ਇਹ ਹੈ ਕਿ ਆਉਣ ਵਾਲੇ ਇਸ ਗਾਣੇ ‘ਚ ਸਿਰਫ ਕਰਨ ਔਜਲਾ, ਦੀਪ ਜੰਡੂ ਅਤੇ ਗੁਲਰੇਜ਼ ਨਹੀਂ ਸਗੋਂ ਚੌਥਾ ਸਿੰਗਰ ਕੁਲਵਿੰਦਰ ਕੈਲੀ ਵੀ ਨਜ਼ਰ ਆਵੇਗਾ।
ਕਰਨ ਔਜਲਾ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ ਅਤੇ ਦੀਪ ਜੰਡੂ ਇੱਕ ਨਵੇਂ ਗੀਤ ਲਈ ਇੱਕਜੁੱਟ ਹੋ ਗਏ ਹਨ ਜੋ ਜਲਦੀ ਹੀ ਰਿਲੀਜ਼ ਹੋਵੇਗਾ। ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੇ ਇਸ ਖਾਸ ਪ੍ਰੋਜੈਕਟ ਦਾ ਐਲਾਨ ਕਰਦਿਆਂ ਆਪਣੇ ਸੋਸ਼ਲ ਮੀਡੀਆ Instagram ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
View this post on Instagram
ਪੰਜਾਬੀ ਸਿੰਗਰ ਵਲੋਂ ਸ਼ੇਅਰ ਕੀਤੀ ਪੋਸਟ ਦੱਸਦੀ ਹੈ ਕਿ ਇਹ ਪ੍ਰੋਜੈਕਟ ਜਲਦੀ ਆ ਰਿਹਾ ਹੈ ਅਤੇ ਫੈਨਸ ਨੂੰ ਪੁੱਛਿਆ ਗਿਆ ਕਿ ਪ੍ਰੋਜੈਕਟ ਦਾ ਪੋਸਟਰ ਕਦੋਂ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ, ਪੋਸਟ ਨੇ ਪ੍ਰੋਜੈਕਟ ਬਾਰੇ ਕੋਈ ਹੋਰ ਜਾਣਕਾਰੀ ਨਾ ਦੱਸ ਕੇ ਉਨ੍ਹਾਂ ਨੇ ਫੈਨਸ ਨੂੰ ਟੀਜ਼ ਕੀਤਾ ਹੈ ਤੇ ਨਾਲ ਹੀ ਕਰਨ ਔਜਲਾ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ ਅਤੇ ਦੀਪ ਜੰਡੂ ਨੂੰ ਟੈਗ ਕੀਤਾ ਹੈ। ਇਸ ਪੋਸਟ ਵਿੱਚ ਪ੍ਰਸਿੱਧ ਵੀਡੀਓ ਨਿਰਦੇਸ਼ਕ ਰੂਪਨ ਬੱਲ ਨੂੰ ਵੀ ਟੈਗ ਕੀਤਾ ਗਿਆ ਹੈ।
ਇਹ ਪ੍ਰੋਜੈਕਟ ਖਾਸ ਹੈ ਕਿਉਂਕਿ ਇਸ ‘ਚ 2 ਸਾਲਾਂ ਬਾਅਦ ਕਰਨ ਔਜਲਾ ਅਤੇ ਦੀਪ ਜੰਡੂ ਦਾ ਕਲੈਬ੍ਰੇਸ਼ਨ ਹੋ ਰਿਹਾ ਹੈ। ਦੱਸ ਦਈਏ ਕਿ ਇਸ ਜੋੜੀ ਨੇ 2020 ਵਿੱਚ ਆਪਣੀ ਦੋਸਤੀ ਨੂੰ ਬ੍ਰੇਕ ਲੱਗਾ ਦਿੱਤੀ ਸੀ ਤੇ ਉਦੋਂ ਤੋਂ, ਉਨ੍ਹਾਂ ਦੇ ਫੈਨਸ ਇਨ੍ਹਾਂ ਦੇ ਕਿਸੇ ਪ੍ਰੋਜੈਕਟ ਲਈ ਇਕੱਠੇ ਆਉਣ ਦੀ ਉਡੀਕ ਕਰ ਰਹੇ ਸੀ ਜੋ ਹੁਣ ਪੂਰੀ ਹੋ ਗਈ ਹੈ।
ਫਿਲਹਾਲ ਇਸ ਦਾ ਟਾਈਟਲ ਜਾਂ ਗਾਣੇ ਤੇ ਇਸ ਦੀ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਨਹੀਂ ਹੈ। ਪਰ ਉਮੀਦ ਹੈ ਕਿ ਇਸ ਦੀ ਸਾਰੀ ਜਾਣਕਾਰੀ ਜਲਦੀ ਹੀ ਪੋਸਟਰ ਰਿਲੀਜ਼ ਕਰਕੇ ਐਲਾਨ ਕੀਤੀ ਜਾਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h