ਪੰਜਾਬੀ ਗਾਇਕ ਕਰਨ ਔਜਲਾ (Karan Aujla) ਆਪਣੇ ਗੀਤਾਂ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।

ਇਸ ਵਿਚਕਾਰ ਗਾਇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ।

ਜਿਸ ਨੂੰ ਦੇਖ ਤੁਹਾਡਾ ਵੀ ਹਾਸਾ ਛੁੱਟ ਜਾਵੇਗਾ।
View this post on Instagram
ਦਰਅਸਲ, ਇਸ ਵੀਡੀਓ ਵਿੱਚ ਕਰਨ ਔਜਲਾ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਇੱਕ ਕਹਿੰਦਾ ਬਾਈ ਬੱਚੇ ਕਦੋਂ… ਯਾਰ ਪਾਗਲ ਏ ਤੂੰ ਯਾਰ…ਐਵੇਂ ਯਾਰ ਦੱਸ… ਕੰਨ ਤੇ ਮਾਰਾ ਤੇਰੇ ਕੰਨ ਤੇ ਐਂ… ਫੜ੍ਹ ਕੇ ਤੈਨੂੰ ਐ… ਕਹਿਣਾ ਬੱਚੇ ਤੈਨੂੰ ਅਕਲ ਨੀ ਏ… ਦੇਖੋ ਔਜਲਾ ਦਾ ਮਸਤੀ ਭਰਿਆ ਇਹ ਵੀਡੀਓ… ਇਸ ਨੂੰ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟ-ਪੋਟ ਹੋ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਇੱਕ ਤੋਂ ਵੱਧ ਇੱਕ ਕਈ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਈਪੀ ਫੌਰ ਯੂ ਤੋਂ ਬਾਅਦ ਕਲਾਕਾਰ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਉਨ੍ਹਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਗਰਲਫਰੈਂਡ ਪਲਕ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ।

ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਜਦੋਂ ਹੀ ਸਾਹਮਣੇ ਆਈਆਂ ਤਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪਲਕ ਅਤੇ ਕਰਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਵਾਈਰਲ ਹੁੰਦੀਆਂ ਰਹਿੰਦੀਆਂ ਹਨ।