Karan Aujla song on Billboard: ਦੱਸ ਦਈਏ ਕਿ ਔਜਲਾ ਦੇ ਆਨ ਟਾਪ ਗਾਣੇ ਨੂੰ ਬਿਲਬੋਰਡ ਕੈਨੇਡੀਅਨ ਹਾਟ 100 ਚਾਰਟ ਵਿੱਚ 88ਵੇਂ ਸਥਾਨ ‘ਤੇ ਰੱਖਿਆ ਗਿਆ ਹੈ ਤੇ ਇਹ ਵਿਸ਼ਵ ਪੱਧਰ ‘ਤੇ ਉਪਲਬਧ 100 ਗੀਤਾਂ ਦੀ ਸੂਚੀ ਵਿੱਚ ਸਭ ਤੋਂ ਨਵਾਂ ਪੰਜਾਬੀ ਮਿਊਜ਼ਿਕ ਹੈ। ਇਸ ਤੋਂ ਇਲਾਵਾ ਆਨ ਟੌਪ ਹੁਣ ਤੱਕ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਇੱਕਲੌਤਾ ਭਾਰਤੀ ਗਾਣਾ ਵੀ ਹੈ।
ਖੈਰ, ਔਜਲਾ ਲਈ ਬਿਲਬੋਰਡ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਉਸਦੀ ਪਹਿਲੀ ਐਲਬਮ, ‘BTFU’ ਅਤੇ ਡੈਬਿਊ EP ‘Way Ahead’ ਪਹਿਲਾਂ ਹੀ ਬਿਲਬੋਰਡ ‘ਤੇ ਆਪਣੀ ਮੌਜੂਦਗੀ ਬਣਾ ਚੁੱਕੇ ਹਨ। ਅਤੇ ਹੁਣ ਉਸਦੇ ਸਭ ਤੋਂ ਵੱਧ ਐਂਟੀਸਪੈਟਿਡ ਸਿੰਗਲਜ਼ ਚੋਂ ਇੱਕ ਆਨ ਟੌਪ ਨੇ ਚਾਰਟ ਵਿੱਚ 88ਵਾਂ ਸਥਾਨ ਹਾਸਲ ਕੀਤਾ ਹੈ।
ਬਿਲਬੋਰਡ ਕੈਨੇਡੀਅਨ ਹੌਟ 100 ਚਾਰਟ ਦੀ ਸੂਚੀ ਵਿੱਚ ਸਿਰਫ਼ ਭਾਰਤੀ ਗੀਤ ਹਨ ਅਤੇ ਇਸ ਵਾਰ ਸਾਡੇ ਕੋਲ ਇਸ ਵਿੱਚ ‘ਗੀਤ’ਆਂ ਦੀ ਮਸ਼ੀਨ ਦਾ ਗਾਣਾ ਹੈ। ਔਜਲਾ ਦੇ ਸਾਰੇ ਫੈਨਸ ਲਈ ਇਹ ਹੈਰਾਨ ਕਰਨ ਵਾਲੀ ਖ਼ਬਰ ਹੈ।
ਆਨ ਟਾਪ ਨੂੰ ਕਰਨ ਔਜਲਾ ਦੇ ਪ੍ਰਸ਼ੰਸਕਾਂ ਦੀ ਕਾਫੀ ਮੰਗ ਤੋਂ ਬਾਅਦ ਨਵੰਬਰ ਵਿੱਚ ਰਿਲੀਜ਼ ਕੀਤਾ ਗਿਆ। ਇਸ ਦਾ ਮਿਊਜ਼ਿਕ Yeah Proof ਅਤੇ ਵੀਡੀਓ ਕੁਰਨ ਮੱਲ੍ਹੀ ਨੇ ਤਿਆਰ ਕੀਤਾ ਹੈ। ਇਸ ਨੂੰ ਯੂਟਿਊਬ ‘ਤੇ 16 ਮਿਲੀਅਨ ਤੋਂ ਵੱਧ ਵਿਯੂਜ਼ ਹਨ ਅਤੇ ਵੱਖ-ਵੱਖ ਆਡੀਓ ਪਲੇਟਫਾਰਮਾਂ ਅਤੇ ਰੀਲਾਂ ‘ਤੇ ਵੀ ਫੇਮਸ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h