ਪੰਜਾਬੀ ਗਾਇਕ ਕਰਨ ਔਜਲਾ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ।

ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾ ਸਿਰਫ਼ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਹਾਲ ਹੀ ‘ਚ ਕਰਨ ਔਜਲਾ ਵੱਲੋਂ ਫੈਨਜ਼ ਲਈ ਖ਼ਾਸ ਐਲਾਨ ਕੀਤਾ, ਜਿਸ ਦਾ ਖ਼ੁਲਾਸਾ ਉਹ ਆਪਣੇ ਜਨਮਦਿਨ ‘ਤੇ ਯਾਨੀਕਿ 18 ਜਨਵਰੀ ਨੂੰ ਕਰਨਗੇ।

ਦੱਸ ਦਈਏ ਕਿ ਕਰਨ ਔਜਲਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ‘ਚ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਗਈ ਹੈ,

ਜਿਸ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਈ. ਪੀ. ਦਾ ਪੋਸਟਰ ਪਾਉਣ ਲੱਗਾ, ਹੁਣੇ ਨਹੀਂ ਮੇਰੇ ਜਨਮਦਿਨ ‘ਤੇ…ਓਕੇ ਬਾਏ। ਇਸ ਵੀਡੀਓ ‘ਚ ਕਰਨ ਔਜਲਾ ਸਿਰ ਉੱਪਰ ਪੱਗ ਬੰਨ੍ਹੇ ਨਜ਼ਰ ਆ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ‘ਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ‘ਪਲੇਅਰਜ਼’ ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ।

ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਕੈਮਿਸਟਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਹੁਣ ਫੈਨਜ਼ ਕਰਨ ਔਜਲਾ ਦੇ ਤੋਹਫ਼ੇ ਦਾ ਇੰਤਜ਼ਾਰ ਕਰ ਰਹੇ ਹਨ।
