[caption id="attachment_114451" align="aligncenter" width="454"]<img class="wp-image-114451 size-full" src="https://propunjabtv.com/wp-content/uploads/2023/01/save-drive.jpg" alt="" width="454" height="339" /> Car Driving In Winters: ਜੇਕਰ ਤੁਸੀਂ ਵੀ ਸਰਦੀਆਂ ਵਿੱਚ ਰਾਤ ਨੂੰ ਜਾਂ ਤੜਕੇ ਆਪਣੀ ਕਾਰ ਨਾਲ ਸਫ਼ਰ ਕਰਦੇ ਹੋ, ਤਾਂ ਤੁਸੀਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯਾਤਰਾ ਨੂੰ ਸੁਰੱਖਿਅਤ ਬਣਾ ਸਕਦੇ ਹੋ।[/caption] [caption id="attachment_114439" align="aligncenter" width="700"]<img class="wp-image-114439 size-full" src="https://propunjabtv.com/wp-content/uploads/2022/12/driving-at-night-1.jpg" alt="" width="700" height="466" /> ਸਰੀਰ ਦੀ ਥਕਾਵਟ ਨੂੰ ਹਲਕੇ ਵਿੱਚ ਨਾ ਲਓ:- ਜੇਕਰ ਤੁਸੀਂ ਹਨੇਰੇ ਵਿੱਚ ਕਾਰ ਚਲਾ ਰਹੇ ਹੋ ਤਾਂ ਆਪਣੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਦੀ ਕੋਸ਼ਿਸ਼ ਕਰੋ। ਨੀਂਦ 'ਚ ਕਾਰ ਚਲਾਉਣਾ ਖ਼ਤਰਨਾਕ ਹੈ। ਇਸ ਲਈ ਜੇਕਰ ਤੁਸੀਂ ਸਵੇਰੇ ਕਾਰ ਚਲਾ ਰਹੇ ਹੋ ਤਾਂ ਪੂਰੀ ਨੀਂਦ ਲੈਣ ਤੋਂ ਬਾਅਦ ਹੀ ਕਾਰ ਚਲਾਓ।[/caption] [caption id="attachment_114440" align="aligncenter" width="1000"]<img class="wp-image-114440 size-full" src="https://propunjabtv.com/wp-content/uploads/2022/12/shutterstock_221823721.jpg" alt="" width="1000" height="667" /> Car Driving In Winters: ਸਰਦੀਆਂ 'ਚ ਦਿਨ ਛੋਟੇ ਹੁੰਦੇ ਹਨ ਅਤੇ ਰਾਤ ਦਾ ਹਨੇਰਾ ਵੀ ਸ਼ਾਮ ਨੂੰ ਜਲਦੀ ਆ ਜਾਂਦਾ ਹੈ। ਅਜਿਹੇ 'ਚ ਰਾਤ ਦੇ ਸਫਰ ਦੌਰਾਨ ਕਾਰ ਚਲਾਉਣ ਸਮੇਂ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ। ਕਈ ਵਾਰ ਧੁੰਦ ਕਾਰਨ ਰਸਤੇ ਵਿੱਚ ਆਉਣ ਵਾਲੇ ਵਾਹਨਾਂ 'ਤੇ ਨਜ਼ਰ ਰੱਖਣੀ ਪੈਂਦੀ ਹੈ ਅਤੇ ਕਈ ਵਾਰ ਸ਼ੀਸ਼ੇ ਸਾਫ਼ ਰੱਖਣ ਦਾ ਧਿਆਨ ਰੱਖਣਾ ਪੈਂਦਾ ਹੈ।[/caption] [caption id="attachment_114445" align="aligncenter" width="1024"]<img class="wp-image-114445 size-full" src="https://propunjabtv.com/wp-content/uploads/2022/12/car-wheel-parts-120320211224-1024x640-1.jpg" alt="" width="1024" height="640" /> ਪਹਿਲਾਂ ਹੀ ਲਾਈਟਾਂ ਦੀ ਜਾਂਚ ਕਰੋ:- ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕੀ ਤੁਸੀਂ ਕਾਰ ਦੇ ਸਾਰੇ ਹਿੱਸਿਆਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ। ਜੇਕਰ ਲਾਈਟਾਂ 'ਚ ਕੋਈ ਨੁਕਸ ਹੈ ਤਾਂ ਲਾਪਰਵਾਹੀ ਨਾ ਕਰੋ, ਸਫਰ 'ਤੇ ਜਾਣ ਤੋਂ ਪਹਿਲਾਂ ਤੁਰੰਤ ਠੀਕ ਕਰਵਾ ਲਓ।[/caption] [caption id="attachment_114447" align="aligncenter" width="1920"]<img class="wp-image-114447 size-full" src="https://propunjabtv.com/wp-content/uploads/2022/12/10114405a_AM0.jpg" alt="" width="1920" height="1280" /> ਪਹਿਲਾਂ ਤੋਂ ਹੀ ਸ਼ੀਸ਼ੇ ਦੇ ਦ੍ਰਿਸ਼ ਨੂੰ ਚੈੱਕ ਕਰਨ 'ਚ ਸਮਝਦਾਰੀ:- ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ, ਕਾਰ ਦੇ ਸ਼ੀਸ਼ੇ ਦੇ ਦ੍ਰਿਸ਼ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਬਿਹਤਰ ਹੋਵੇਗਾ। ਸੜਕ ਜਾਂ ਹਾਈਵੇਅ 'ਤੇ ਕਾਰ ਚਲਾਉਣ ਲਈ ਇਹ ਜ਼ਰੂਰੀ ਹੈ ਕੀ ਤੁਸੀਂ ਆਪਣੇ ਆਲੇ-ਦੁਆਲੇ ਦੇ ਵਾਹਨਾਂ 'ਤੇ ਨਜ਼ਰ ਰੱਖੋ। ਕਈ ਵਾਰ ਕਿਸੇ ਹੋਰ ਦੀ ਗਲਤੀ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਇਸ ਲਈ ਬਿਹਤਰ ਹੋਵੇਗਾ ਕੀ ਕਾਰ ਦੇ ਸ਼ੀਸ਼ੇ ਦਾ ਦ੍ਰਿਸ਼ ਪਹਿਲਾਂ ਹੀ ਚੈੱਕ ਕਰ ਲਓ।[/caption] [caption id="attachment_114448" align="aligncenter" width="640"]<img class="wp-image-114448 size-full" src="https://propunjabtv.com/wp-content/uploads/2022/12/care-for-windshield-wipers-2.webp" alt="" width="640" height="426" /> ਵਾਈਪਰਾਂ ਵਿੱਚ ਨਹੀਂ ਹੋਣਾ ਚਾਹੀਦਾ ਕੋਈ ਨੁਕਸ:- ਕਈ ਵਾਰ ਠੰਢ ਦੀਆਂਆਂ ਰਾਤਾਂ ਤੇ ਸਵੇਰ ਦੀ ਧੁੰਦ ਅਤੇ ਨਮੀ ਦਾ ਮਾਹੌਲ ਹੁੰਦਾ ਹੈ। ਕਾਰ ਚਲਾਉਂਦੇ ਸਮੇਂ ਸਾਹਮਣੇ ਦਾ ਰਸਤਾ ਦੇਖਣ 'ਚ ਕੋਈ ਦਿੱਕਤ ਨਾ ਆਵੇ, ਇਸ ਲਈ ਜ਼ਰੂਰੀ ਹੈ ਕਿ ਕਾਰ ਦੇ ਵਾਈਪਰ ਠੀਕ ਤਰ੍ਹਾਂ ਕੰਮ ਕਰਨ ਤਾਂ ਜੋ ਲੋੜ ਪੈਣ 'ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।[/caption]