ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਆਪਣੇ ਬੈਂਕ ਲਾਕਰ ਦੀ ਤਲਾਸ਼ੀ ’ਚ ਸੀ. ਬੀ. ਆਈ. ਨੂੰ ਕੁਝ ਨਾ ਮਿਲਣ ਦਾ ਦਾਅਵਾ ਕੀਤਾ ਹੈ। ਸਿਸੋਦੀਆ ਨੇ ਕਿਹਾ ਕਿ ਲਾਕਰ ਦੀ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਏਜੰਸੀ ਨੇ ਉਨ੍ਹਾਂ ਨੂੰ “ਕਲੀਨ ਚਿੱਟ” ਦੇ ਦਿੱਤੀ ਹੈ।
ਜਿਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਦੀ ਈਮਾਨਦਾਰੀ ਅਤੇ ਦੇਸ਼ ਭਗਤੀ ਪੂਰੇ ਦੇਸ਼ ਦੇ ਸਾਹਮਣੇ ਸਾਬਤ ਹੋ ਗਈ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਜਿਹੀ ਕਾਰਵਾਈ ‘ਗੰਦੀ ਸਿਆਸਤ’ ਤੋਂ ਪ੍ਰੇਰਿਤ ਹੈ।
ਦੱਸ ਦੇਈਏ ਕਿ ਸੀ. ਬੀ. ਆਈ. ਦੀ 5 ਮੈਂਬਰੀ ਦਲ ਨੇ ਗਾਜ਼ੀਆਬਾਦ ਦੇ ਵਸੁੰਧਰਾ ’ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਕਰੀਬ ਦੋ ਘੰਟੇ ਤੱਕ ਤਲਾਸ਼ੀ ਲਈ। ਇਸ ਦੌਰਾਨ ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੇ। ਕੇਜਰੀਵਾਲ ਨੇ ਇਸ ਸੰਬਧ ’ਚ ਪੱਤਰਕਾਰਾਂ ਨਾਲ ਸਿਸੋਦੀਆ ਦੀ ਗੱਲਬਾਦ ਦੀ ਟੈਲੀਵਿਜ਼ਨ ਸਮਾਚਾਰ ‘ਕਲਿੱਪ’ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਮਨੀਸ਼ ਦੇ ਘਰ ਤੋਂ ਕੁਝ ਨਹੀਂ ਮਿਲਿਆ, ਲਾਕਰ ਤੋਂ ਕੁਝ ਨਹੀਂ ਮਿਲਿਆ। ਸੀ. ਬੀ. ਆਈ. ਜਾਂਚ ’ਚ ਕੁਝ ਨਹੀਂ ਨਿਕਲਿਆ। ਮਨੀਸ਼ ਦੀ ਈਮਾਨਦਾਰੀ ਫਿਰ ਤੋਂ ਪੂਰੇ ਦੇਸ਼ ਦੇ ਸਾਹਮਣੇ ਸਾਬਤ ਹੋ ਗਈ।’’
ਇਹ ਵੀ ਪੜ੍ਹੋ :ਪੰਜਾਬ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜੁਟਾਇਆ: ਲਾਲਜੀਤ ਭੁੱਲਰ
ਕੇਜਰੀਵਾਲ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਹੁਣ ਇਹ ਗੰਦੀ ਸਿਆਸਤ ਬੰਦ ਕਰ ਕੇ ਸਾਨੂੰ ਆਪਣਾ ਕੰਮ ਕਰਨ ਦੇਣਗੇ। ਸੀ. ਬੀ. ਆਈ. ਦਬਾਅ ’ਚ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਦਿੱਲੀ ਆਬਕਾਰੀ ਨੀਤੀ 2021-22 ਦੇ ਲਾਗੂ ਕਰਨ ’ਚ ਹੋਈ ਬੇਨਿਯਮੀਆਂ ਦੇ ਸਿਲਸਿਲੇ ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।