ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ। ਅੱਜ ਇੱਥੇ 400 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗਰੰਟੀ ਦਿੰਦੇ ਸੀ। ਮੇਰੇ ਛੋਟੇ ਭਰਾ ਭਗਵੰਤ ਮਾਨ ਨੇ ਕੇਜਰੀਵਾਲ ਦੀ ਇਕ ਹੋਰ ਗਰੰਟੀ ਪੂਰੀ ਕਰ ਦਿੱਤੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਜਿੰਨੀਆਂ ਚੋਣਾਂ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਸਨ, ਅੱਜ ਇਕ ਹੋਰ ਗਰੰਟੀ ਦੇ ਕੇ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ 100 ਕਲੀਨਿਕ ਸ਼ੁਰੂ ਕੀਤੇ ਸਨ, ਉਹ ਇਕ ਤਜ਼ਰਬੇ ਲਈ ਸਨ। ਉਸਦੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ 400 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੌਲੀ ਹੌਲੀ ਪਿੰਡ-ਪਿੰਡ ਵਿੱਚ ਮੁਹੱਲਾ ਕਲੀਨਿਕ ਬਣਾਏ ਜਾਣਗੇ। ਉਨ੍ਹਾਂ ਪਹਿਲਾਂ ਕੁਝ ਹੀ ਪਰਿਵਾਰ ਪੰਜਾਬ ਦੀ ਸੱਤਾ ਵਿੱਚ ਸਨ, ਜੋ ਬਦਲ ਬਦਲ ਕੇ ਸੱਤਾ ਵਿੱਚ ਆਉਂਦੇ ਸਨ। ਹੁਣ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਲਗਾਤਾਰ ਭ੍ਰਿਸ਼ਟਾਚਾਰੀ ਫੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਸਾਡਾ ਵੀ ਮੰਤਰੀ ਕੋਈ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ, ਪਰ ਸਮਾਂ ਲੱਗ ਰਿਹਾ ਹੈ। ਸਮਾਂ ਇਸ ਲਈ ਲਗ ਰਿਹਾ ਹੈ ਕਿ ਕੋਈ ਕਾਗਜ਼ ਦੀ ਘਾਟ ਕਾਰਨ ਅਦਾਲਤ ਵਿੱਚ ਨਾ ਕੇਸ ਹੋ ਜਾਵੇ, ਉਹ ਸਾਰੇ ਕੰਮ ਪੱਕੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਿਫਾਰਸ਼ਾਂ ਉਤੇ ਨੌਕਰੀ ਮਿਲਦੀ ਸੀ, ਪਰ ਇਹ ਪਹਿਲੀ ਵਾਰ ਹੈ ਕਿ ਬਿਨਾਂ ਸਿਫਾਰਸ਼ ਤੋਂ ਨੌਕਰੀ ਮਿਲ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਨੇ ਕੰਮ ਹੋਣ ਜਾ ਰਹੇ ਹਨ ਕਿ ਸਭ ਨੂੰ ਨੌਕਰੀ ਮਿਲੇਗੀ।
ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕੰਮ ਕਰਨ ਜਾ ਰਹੇ ਹਾਂ। ਜੇਕਰ ਕੋਈ ਸਰਕਾਰੀ ਕੰਮ ਕਰਾਉਣਾ ਹੈ ਤਾਂ ਤੁਸੀਂ ਫੋਨ ਕਰੋਗੇ, ਮੁਲਾਜ਼ਮ ਤੁਹਾਡੇ ਘਰ ਆਵੇਗਾ, ਕੰਮ ਕਰਕੇ ਜਾਵੇਗਾ, ਜਿਵੇਂ ਦਿੱਲੀ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਹੁਤ ਕੰਮ ਕੀਤੇ ਜਾਣੇ ਹਨ, ਜਿਸ ਨਾਲ ਬਹੁਤ ਸਾਰੀਆਂ ਨੌਕਰੀਆਂ ਨਿਕਲਣਗੀਆਂ।
ਆਮ ਆਦਮੀ ਪਾਰਟੀ ਪੜ੍ਹੇ ਲਿਖੇ ਵਿਅਕਤੀਆਂ ਦੀ ਪਾਰਟੀ ਹੈ। ਜਿਸ ਪਾਰਟੀ ਵਿੱਚ ਅਕਾਊਂਟੈਟ, ਡਾਕਟਰ, ਇੰਜਨੀਅਰ ਡਿਗਰੀਆਂ ਪ੍ਰਾਪਤ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਜੋ ਚੰਗੇ ਕੰਮ ਦਿੱਲੀ ਵਿੱਚ ਕੇਂਦਰ ਸਰਕਾਰ ਨੇ ਨਹੀਂ ਕਰਨ ਦਿੱਤੇ ਉਹ ਪੰਜਾਬ ਵਿੱਚ ਲਾਗੂ ਕੀਤੇ ਜਾਣਗੇ।
ਉਨ੍ਹਾਂ ਲਾਅ ਐਂਡ ਆਰਡਰ ਦੀ ਗੱਲ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਸਾਡਾ ਕੋਲ ਲਾਅ ਐਂਡ ਆਰਡਰ ਨਹੀਂ ਹੈ। ਪਰ ਪੰਜਾਬ ਵਿੱਚ ਲਾਅ ਐਂਡ ਆਰਡਰ ਨੂੰ ਪਹਿਲੇ ਨੰਬਰ ਉਤੇ ਲਿਆ ਕੇ ਦਿਖਾਵਾਂਗੇ। ਉਨ੍ਹਾਂ ਕਿਹਾ ਕਿ ਇਕ ਸਰਵੇ ਮੁਤਾਬਕ ਪੰਜਾਬ ਸ਼ਾਂਤੀ ਵਿਵਸਥਾ ਵਿੱਚ ਪਹਿਲੇ ਨੰਬਰ ਉਤੇ ਆਇਆ ਹੈ।
ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬੀ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਰਹਿ ਰਹੇ ਹਨ। ਉਨ੍ਹਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਕ ਇਕ ਆਮ ਆਦਮੀ ਕਲੀਨਿਕ ਬਣਾਉਣ ਦੀ ਜ਼ਿੰਮੇਵਾਰੀ ਲੈ ਲਓ। ਕੋਈ ਵੀ ਕਲੀਨਿਕ ਬਣਾਉਣ ਲਈ ਪੈਸੇ ਲਾਉਣਾ ਚਾਹੁੰਦਾ ਹੈ, ਉਸਦੀ ਤਖਤੀ ਲੱਗ ਸਕਦੀ ਹੈ ਕਿ ਇਸ ਦੇ ਦਾਨ ਨਾਲ ਇਹ ਕਲੀਨਿਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਇਕ ਪੈਸਾ ਲਗਾਓਗੇ ਤਾਂ ਸਰਕਾਰ 10 ਪੈਸੇ ਲਗਾਵੇਗੀ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਪੰਜਾਬ ਨੂੰ ਠੀਕ ਕਰੀਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h