Protest at Times Square in New York: ਭਾਰਤ ‘ਚ ਭਗੌੜਾ ਕਰਾਰ ਦਿੱਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਨ ‘ਚ ਵੱਡੀ ਗਿਣਤੀ ‘ਚ ਖਾਲਿਸਤਾਨ ਸਮਰਥਕਾਂ ਨੇ ਅਮਰੀਕਾ ਦੇ ਨਿਊਯਾਰਕ ‘ਚ ਟਾਈਮਜ਼ ਸਕੁਏਅਰ ‘ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰਿਚਮੰਡ ਹਿੱਲ ਇਲਾਕੇ ਦੇ ਬਾਬਾ ਮੱਖਣ ਸ਼ਾਹ ਲੁਬਨਾ ਸਿੱਖ ਸੈਂਟਰ ਤੋਂ ਕਾਰ ਰੈਲੀ ਕੱਢੀ।
ਦੱਸ ਦਈਏ ਕਿ ਇਹ ਕਾਰ ਰੈਲੀ ਭਾਰੀ ਸੁਰੱਖਿਆ ਵਿਚਕਾਰ ਐਤਵਾਰ ਦੁਪਹਿਰ ਨੂੰ ਡਾਊਨਟਾਊਨ ਮੈਨਹਟਨ ਦੇ ਮਸ਼ਹੂਰ ਟਾਈਮਜ਼ ਸਕੁਏਅਰ ‘ਤੇ ਸਮਾਪਤ ਹੋਈ। ਕਾਰਾਂ ਖਾਲਿਸਤਾਨੀ ਝੰਡੇ ਲੈ ਰਹੀਆਂ ਸੀ ਤੇ ਉੱਚੀ ਆਵਾਜ਼ ਵਿੱਚ ਮਿਊਜ਼ਿਕ ਤੇ ਹਾਰਨ ਵਜਾਏ ਜਾ ਰਹੇ ਸੀ।
ਇਸ ਦੇ ਨਾਲ ਹੀ ‘ਐਲਈਡੀ ਮੋਬਾਈਲ ਬਿਲਬੋਰਡ’ ਟਰੱਕਾਂ ‘ਤੇ ਸਿੰਘ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ। ਨਿਊਯਾਰਕ ਦੇ ਪ੍ਰਸਿੱਧ ਟਿਕਾਣੇ ‘ਤੇ ਮਰਦ, ਔਰਤਾਂ ਤੇ ਬੱਚੇ ਵੱਡੀ ਗਿਣਤੀ ‘ਚ ਇਕੱਠੇ ਹੋਏ। ਉਨ੍ਹਾਂ ਦੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਸੀ ਅਤੇ ਉਹ ਨਾਅਰੇ ਲਗਾ ਰਹੇ ਸੀ।
ਪ੍ਰਦਰਸ਼ਨਕਾਰੀਆਂ ਕੋਲ ਫੜ੍ਹੇ ਪੋਸਟਰਾਂ ‘ਤੇ ‘ਫ੍ਰੀ ਅੰਮ੍ਰਿਤਪਾਲ ਸਿੰਘ’ ਲਿਖਿਆ ਸੀ। ਨਾਲ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸੀ। ਇਸ ਦੀ ਤਸਵੀਰ ਟਾਈਮਜ਼ ਸਕੁਏਅਰ ਵਿੱਚ ਇੱਕ ‘ਬਿਲਬੋਰਡ’ ‘ਤੇ ਪ੍ਰਦਰਸ਼ਿਤ ਵੀ ਕੀਤੀ ਗਈ।
#Khalistan terrorist #Bhindranwale and भगोड़ा taxi driver #AmritPalSingh pictures at Times Square NY city Hopefully @MEAIndia and @DrSJaishankar keeping an eye. It’s very expensive who paid for this space pic.twitter.com/cup5nX0MqM
— अपर्णितम् 🇮🇳⚘🎈2.0🎈🌷 (@Aparnitam2) March 27, 2023
ਇਸ ਖੇਤਰ ਵਿੱਚ ਭਾਰੀ ਪੁਲਿਸ ਮੌਜੂਦਗੀ ਸੀ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ (NYPD) ਦੀਆਂ ਕਈ ਵੈਨਾਂ ਅਤੇ ਕਾਰਾਂ ਤਾਇਨਾਤ ਕੀਤੀਆਂ ਗਈਆਂ ਸੀ। ਇਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਖਾਲਿਸਤਾਨ ਸਮਰਥਕ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੇ ਹੋਏ ਸੀ। ਉਸ ਦੇ ਕਈ ਬੁਲਾਰਿਆਂ ਨੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਯੂਐਸ ਸੀਕ੍ਰੇਟ ਸਰਵਿਸ ਅਤੇ ਸਥਾਨਕ ਪੁਲਿਸ ਦੀ ਚੌਕਸੀ ਕਾਰਨ ਲੰਡਨ ਅਤੇ ਸੈਨ ਫਰਾਂਸਿਸਕੋ ਦੀ ਘਟਨਾ ਨੂੰ ਦੁਹਰਾਉਣ ਤੋਂ ਰੋਕਿਆ। ਲੰਡਨ ਅਤੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਮਿਸ਼ਨਾਂ ‘ਚ ਭੰਨਤੋੜ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h