ਕਿਡਨੀ ਮੈਚ ਹੋਣ ਤੋਂ ਬਾਅਦ khalsa Aid ਦੇ ਮੁਖੀ ਰਵੀ ਸਿੰਘ ਨੇ ਆਪਣੇ ਡੋਨਰ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੈਨੂੰ ਇਹ ਜਾਣ ਕਿ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਗੁਰਦੇ ਦੇ ਟ੍ਰਾਂਸਪਲਾਂਟ ਲਈ ਮੈਚ ਮਿਲ ਗਿਆ ਹੈ| ਇਸ ਲਈ ਮੈਂ ਹਮੇਂਸਾ ਆਪਣੇ ਡੋਨਰ ਦਾ ਸ਼ੁਕਰਗੁਜ਼ਾਰ ਰਹਾਂਗਾ |
khalsa Aid ਦੇ ਰਵੀ ਸਿੰਘ 1999 ਤੋਂ ਬਿਨਾਂ ਕਿਸੇ ਮਤਲਬ ਦੇ ਜਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ ,ਉਹ ਪੂਰੇ ਵਿਸ਼ਵ ‘ਚ ਹਰ ਲੋੜਵੰਦ ਲੋਕਾਂ ਦੀ ਮੁਮਕਿਨ ਕਰ ਰਹੇ ਹਨ। ਕਿਸਾਨੀ ਅੰਦੋਲਨ ਦੌਰਾਨ ਵੀ ਉਨਾਂ ਦਾ ਪੂਰਾ ਸਹਿਯੋਗ ਰਿਹਾ ਅਤੇ ਕੋਰੋਨਾ ਮਹਾਮਾਰੀ ਦੌਰਾਨ ਵੀ ਉਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ | ਪਿਛਲੇ ਕਈ ਦਿਨਾਂ ਤੋਂ ਉਨਾਂ ਦੀ ਸਿਹਤ ਖਰਾਬ ਜਿਸ ਦੀ ਉਨਾਂ ਨੇ ਸੋਸ਼ਲ ਮੀਡੀਆਂ ਦੇ ਖੁਦ ਹੀ ਜਾਣਕਾਰੀ ਸਾਂਝੀ ਕੀਤੀ ਸੀ |ਜਿਸ ਤੋਂ ਬਾਅਦ ਆਮ ਲੋਕਾਂ ਦੇ ਵੱਲੋਂ ਉਨਾਂ ਜਰੂਰਤ ਹੋਣ ਕਿਡਨੀ ਦੇਣ ਲਈ ਕਿਹਾ ਜਾ ਰਿਹਾ ਸੀ ਇਸ ਦੇ ਨਾਲ ਹੀ ਮੁਸਲਮ ਵਰਗ ਦੇ ਲੋਕਾਂ ਦੇ ਵੱਲੋਂ ਵੀ ਰਵੀ ਸਿੰਘ ਨੂੰ ਕਿਡਨੀ ਦੇਣ ਦੀ ਗੱਲ ਕਹੀ ਜਾ ਰਹੀ ਸੀ ਜਿਸ ‘ਚ ਉਹ ਕਹਿ ਰਹੇ ਸੀ ਕਿ ਲੋੜ ਪੈਣ ਤੇ ਰਵੀ ਸਿੰਘ ਕਿਡਨੀ ਦਿਆਂਗੇ |