Khanna’s international para karate player Tarun: ਖੰਨਾ ‘ਚ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਦਾ ਅਪਮਾਨ ਹੋਇਆ। ਦਰਅਸਰ ਮਲੇਸ਼ੀਆ ‘ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤ ਕੇ ਖੰਨਾ ਸ਼ਹਿਰ ਪਰਤੇ ਇਸ ਖਿਡਾਰੀ ਦਾ ਸਵਾਗਤ ਵੀ ਨਹੀਂ ਕੀਤਾ ਗਿਆ। ਇਹ ਖਿਡਾਰੀ ਹੈ ਤਰੁਣ ਸ਼ਰਮਾ। ਜਿਸ ਨੇ ਇਸ ਤੋਂ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਤਰੁਣ ਸ਼ਰਮਾ 21 ਤੋਂ 23 ਜੁਲਾਈ ਤੱਕ ਹੋਈ ਦੂਜੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਵੱਲੋਂ ਭਾਗ ਲੈਣ ਲਈ ਮਲੇਸ਼ੀਆ ਗਿਆ ਸੀ। ਇਸ ਚੈਂਪੀਅਨਸ਼ਿਪ ਵਿੱਚ 43 ਦੇਸ਼ਾਂ ਦੇ ਪੈਰਾ ਖਿਡਾਰੀ ਪਹੁੰਚੇ ਸੀ। ਭਾਰਤ ਦੇ ਦੋ ਹੀ ਖਿਡਾਰੀ ਸੀ, ਇੱਕ ਤਰੁਣ ਸ਼ਰਮਾ ਅਤੇ ਦੂਜਾ ਦਿੱਲੀ ਦਾ।
ਤਰੁਣ ਨੇ ਮਲੇਸ਼ੀਆ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਤੇ ਭਾਰਤ ਨੂੰ ਕਾਂਸੀ ਦਾ ਤਗ਼ਮਾ ਦਿਵਾਇਆ। ਉਸਨੂੰ ਉਮੀਦ ਸੀ ਕਿ ਜਦੋਂ ਉਹ ਸ਼ਹਿਰ ਪਹੁੰਚੇਗਾ ਤਾਂ ਉਸਦਾ ਸਨਮਾਨ ਕੀਤਾ ਜਾਵੇਗਾ। ਪਰ ਜਦੋਂ ਤਰੁਣ ਬੱਸ ਸਟੈਂਡ ‘ਤੇ ਉਤਰਿਆ ਤਾਂ ਉਸਦੀ ਉਪਲਬਧੀ ਦੀ ਖੁਸ਼ੀ ਦਾ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਸੀ। ਤਰੁਣ ਨੂੰ ਲੈਣ ਉਸਦੇ ਕੁਝ ਦੋਸਤ ਹੀ ਪਹੁੰਚੇ ਸੀ। ਇਸ ਦੌਰਾਨ ਤਰੁਣ ਨੇ ਨਿਰਾਸ਼ ਹੋ ਕੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਤਰੁਣ ਦੀ ਨਾਰਾਜ਼ਗੀ ਦਾ ਕਾਰਨ
ਤਰੁਣ ਸ਼ਰਮਾ ਇੱਕ ਪੈਰਾ ਕਰਾਟੇ ਖਿਡਾਰੀ ਹੈ। ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਆਪਣੇ ਪਿਤਾ ਨਾਲ ਸਬਜ਼ੀ ਦੀ ਰੇਹੜੀ ਲਾਉਂਦਾ ਸੀ। ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ। ਹੁਣ ਉਹ ਖੁਦ ਰੇਹੜੀ ਲਗਾ ਰਿਹਾ ਹੈ। ਉਸਨੇ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਲੰਬੇ ਸਮੇਂ ਤੋਂ ਉਹ ਸਰਕਾਰ ਕੋਲ ਨੌਕਰੀ ਲਈ ਤਰਲੇ ਕੱਢ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਨਹੀਂ ਮਿਲਦੀ ਹੈ।
ਖੇਡਾਂ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਤਰੁਣ ਨੇ ਆਪਣਾ ਘਰ ਗਿਰਵੀ ਰੱਖਿਆ ਹੋਇਆ ਹੈ। 12 ਲੱਖ ਰੁਪਏ ਦਾ ਕਰਜ਼ਾ ਹੈ। ਇਸ ਵਾਰ ਵੀ ਉਹ 1 ਲੱਖ ਰੁਪਏ ਦਾ ਕਰਜ਼ਾ ਲੈ ਕੇ ਮਲੇਸ਼ੀਆ ਗਿਆ ਸੀ। ਇੰਨੀ ਗਰੀਬੀ ਹੈ ਕਿ ਦਿੱਲੀ ਤੋਂ ਰੋਡਵੇਜ਼ ਦੀ ਬੱਸ ਵਿੱਚ ਖੰਨਾ ਵਾਪਸ ਪਰਤਿਆ। ਸ਼ਹਿਰ ਪਹੁੰਚ ਕੇ ਵੀ ਜਦੋਂ ਕਿਸੇ ਨੇ ਤਰੁਣ ਦੀ ਜਿੱਤ ’ਤੇ ਖੁਸ਼ੀ ਨਹੀਂ ਮਨਾਈ ਤਾਂ ਉਹ ਨਿਰਾਸ਼ ਹੋ ਗਿਆ।
ਗੁੱਸੇ ਵਿੱਚ ਕਿਹਾ – ਵੇਚਾਂਗਾ ਭੁੱਕੀ, ਅਫੀਮ, ਸ਼ਰਾਬ
ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਇੰਨਾ ਨਿਰਾਸ਼ ਸੀ ਕਿ ਉਸਨੇ ਗੁੱਸੇ ‘ਚ ਆ ਕੇ ਕਿਹਾ ਕਿ ਹੁਣ ਉਹ ਭੁੱਕੀ, ਅਫੀਮ ਅਤੇ ਸ਼ਰਾਬ ਵੇਚੇਗਾ। ਜਿਸ ਤਰੀਕੇ ਨਾਲ ਕਰਜ਼ਾ ਹੈ, ਉਸਨੂੰ ਚੁਕਾਉਣਾ ਤਾਂ ਪੈਣਾ ਹੀ ਹੈ। ਥੋੜ੍ਹਾ ਸ਼ਾਂਤ ਹੋਣ ਤੋਂ ਬਾਅਦ ਤਰੁਣ ਨੇ ਕਿਹਾ ਕਿ ਇਹ ਉਸਦੀ ਮਜਬੂਰੀ ਹੈ। ਪਰਿਵਾਰ ਦੀ ਦੇਖਭਾਲ ਵੀ ਕਰਨੀ ਹੈ। ਦੇਖਦਾ ਹਾਂ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, 400 ਰੁਪਏ ਦਿਹਾੜੀ ਕਰਾਂਗਾ। ਸਰਕਾਰ ਕੋਲੋਂ ਤਾਂ ਹੁਣ ਕੋਈ ਉਮੀਦ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h