ਮੀਡੀਆ ਰਿਪੋਰਟਸ ਮੁਤਾਬਕ, ਕਥਿਤ ਅਪਹਰਨ ਦਾ ਸਥਾਨ ਖੁਦਰਾ ਵਿਕਰੇਤਾਵਾਂ ਤੇ ਰੈਸਟੋਰੈਂਟ ਦੇ ਨਾਲ ਇੱਕ ਸੜਕ ਮਾਰਗ ਹੈ।ਪੁਲਿਸ ਅਧਿਕਾਰੀਆਂ ਨੇ ਹੁਣ ਤਕ ਕਿਸੇ ਵੀ ਸ਼ੱਕੀ ਜਾਂ ਸੰਭਾਵਿਤ ਮਕਸਦ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਦੂਜੇ ਪਾਸੇ ਸ਼ੇਰਿਫ ਦਫਤਰ ਨੇ ਸੋਮਵਾਰ ਨੂੰ ਆਪਣੇ ਬਿਆਨ ‘ਚ ਕਿਹਾ, ” ਅਸੀਂ ਜਨਤਾ ਤੋਂ ਸ਼ੱਕੀ ਜਾਂ ਪੀੜਤ ਦੇ ਕੋਲ ਨਹੀਂ ਜਾਣ ਲਈ ਕਹਿ ਰਹੇ ਹਾਂ, ਅਧਿਕਾਰੀਆਂ ਨੇ ਕਿਹਾ ਕਿ ਲੋਕ ਸ਼ੱਕੀ ਜਾਂ ਪੀੜਤਾਂ ਨਾਲ ਸੰਪਰਕ ਨਾ ਕਰੇ ਤੇ ਜੇਕਰ ਉਹ ਦਿਖਾਈ ਦੇਣ ਤਾਂ 911 ‘ਤੇ ਕਾਲ ਕਰਨ।
ਪੁਲਿਸ ਨੇ ਸ਼ੱਕੀਆਂ ਨੂੰ ਹਥਿਆਰਬੰਦ ਤੇ ਖਤਰਨਾਕ ਦੱਸਿਆ।ਘਟਨਾ ਦੇ ਬਾਰੇ ‘ਚ ਵਧੇਰੇ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ, ਕਿਉਂਕਿ ਜਾਂਚ ਅਜੇ ਵੀ ਆਪਣੇ ਪ੍ਰਾਰੰਭਿਕ ਪੜਾਅ ‘ਚ ਹੈ।ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਜਬਰਦਸਤੀ ਰਾਜਮਾਰਗ 59 ਦੇ 800 ਬਲਾਕ ‘ਚ ਇੱਕ ਘਰ ਤੋਂ ਕਿਡਨੈਪ ਕੀਤਾ ਗਿਆ।
ਮਹੱਤਵਪੂਰਨ ਹੈ ਕਿ ਸਾਲ 2019 ‘ਚ ਇਕ ਭਾਰਤੀ ਮੂਲ ਦੇ ਤਕਨੀਕੀ ਮਾਹਿਰ ਤੁਸ਼ਾਰ ਅਤਰੇ ਨੂੰ ਉਨ੍ਹਾਂ ਦੀ ਪ੍ਰੇਮਿਕਾ ਦੀ ਕਾਰ ‘ਚ ਮ੍ਰਿਤ ਪਾਇਆ ਗਿਆ ਸੀ।ਉਨ੍ਹਾਂ ਦੀ ਸ਼ੱਕੀ ਮੌਤ ਨਾਲ ਠੀਕ ਪਹਿਲਾਂ ਇਕ ਡਿਜ਼ੀਟਲ ਮਾਰਕੀਟਿੰਗ ਕੰਪਨੀ ਦੇ ਮਾਲਕ ਨੂੰ ਕੈਲੇਫੋਰਨੀਆ ‘ਚ ਉਨਾਂ੍ਹ ਦੇ ਪਾਸ਼ ਘਰ ਤੋਂ ਕਿਡਨੈਪ ਕਰ ਲਿਆ ਸੀ
ਇਹ ਵੀ ਪੜ੍ਹੋ : 3500 ਫੁੱਟ ‘ਤੇ ਉਡਦੇ ਜਹਾਜ਼ ‘ਚ ਬੈਠੇ ਯਾਤਰੀ ਨੂੰ ਲੱਗੀ ਜ਼ਮੀਨ ਤੋਂ ਚਲਾਈ ਗੋਲੀ, ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ.
ਇਹ ਵੀ ਪੜ੍ਹੋ : ਤੁਹਾਨੂੰ ਵੀ ਝੰਜੋੜ ਦੇਵੇਗੀ ਭਾਈ-ਭਾਈ ਦੇ ਪਿਆਰ ਦੀ ਇਹ ਵੀਡੀਓ, ਜਜ਼ਬਾਤਾਂ ‘ਤੇ ਨਹੀਂ ਰੱਖ ਸਕੋਗੇ ਕਾਬੂ (ਵੀਡੀਓ)