Egg thrown on King Charles: ਬ੍ਰਿਟੇਨ ਦੇ ਯੌਰਕਸ਼ਾਇਰ ਇਲਾਕੇ ‘ਚ ਜਦੋਂ ਇੱਕ ਰੈਲੀ ਦੌਰਾਨ ਇੱਕ ਨੌਜਵਾਨ ਨੇ ਕਿੰਗ ਚਾਰਲਸ ‘ਤੇ ਅੰਡਾ ਸੁੱਟਿਆ ਤਾਂ ਉੱਥੇ ਮੌਜੂਦ ਲੋਕ ਦੰਗ ਰਹਿ ਗਏ। ਦੱਸ ਦੇਈਏ ਕਿ ਹਲਕੀ ਨਾਅਰੇਬਾਜ਼ੀ ਦੇ ਵਿਚਕਾਰ ਜਿਵੇਂ ਹੀ ਅੰਡੇ ਨੇ ਰਾਜਾ ਚਾਰਲਸ ਦੇ ਕੱਪੜਿਆਂ ਨੂੰ ਛੂਹਿਆ ਤਾਂ ਕੁਝ ਪਲਾਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਪਰ ਜਲਦੀ ਹੀ ਸਥਿਤੀ ਆਮ ਵਾਂਗ ਹੋ ਗਈ।
ਵਾਇਰਲ ਵੀਡੀਓ :
ਦੱਸ ਦੇਈਏ ਕਿ ਰਾਜਾ ਚਾਰਲਸ ਉੱਤਰੀ ਇੰਗਲੈਂਡ ਦੇ ਦੋ ਦਿਨਾਂ ਦੌਰੇ ‘ਤੇ ਕੁਝ ਸਮਾਗਮਾਂ ‘ਚ ਹਿੱਸਾ ਲੈਣ ਲਈ ਉੱਥੇ ਪਹੁੰਚੇ। ਇਸ ਦੌਰਾਨ ਰਵਾਇਤੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਬ੍ਰਿਟਿਸ਼ ਰਾਜੇ ਅਤੇ ਮਹਾਰਾਣੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਡਾ ਸੁੱਟਿਆ ਗਿਆ। ਸ਼ਾਹੀ ਜੋੜਾ ਭਾਵੇਂ ਇਸ ਘਟਨਾ ਤੋਂ ਬੇਖ਼ੌਫ਼ ਸੀ ਪਰ ਦੂਜੇ ਪਾਸੇ ਸਥਾਨਕ ਪੁਲਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸ਼ਿਕਾਇਤ ਤੋਂ ਪਹਿਲਾਂ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ।
The way King Charles did not even break a sweat over that man throwing egg is the prize for me.😂😂The Royal family is made of stronger stuff than politicians, thats for sure. There will always be one 🤡, So 😎
pic.twitter.com/aKcbuWYtm4— Canellecitadelle (@Canellelabelle) November 9, 2022
ਹੁਣ ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਆਵਾਜ਼ ਇਹ ਵੀ ਸੁਣੀ ਜਾ ਸਕਦੀ ਹੈ ਕਿ ਭੀੜ ‘ਗੌਡ ਸੇਵ ਦ ਕਿੰਗ’ ਦੇ ਨਾਅਰੇ ਲਗਾ ਰਹੀ ਹੈ ਅਤੇ ਲੋਕਾਂ ਨੇ ਅੰਡੇ ਸੁੱਟਣ ਵਾਲੇ ਨੂੰ ਸ਼ੇਮ ਆਨ ਯੂ ਕਹਿ ਕੇ ਆਪਣਾ ਗੁੱਸਾ ਕੱਢਿਆ।
ਬ੍ਰਿਟਿਸ਼ ਨਿਊਜ਼ ਵੈੱਬਸਾਈਟ ‘ਡੇਲੀ ਮੇਲ’ ‘ਚ ਛਪੀ ਰਿਪੋਰਟ ਮੁਤਾਬਕ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਨੂੰ ਇਸ ਘਟਨਾ ‘ਚ ਕੋਈ ਨੁਕਸਾਨ ਨਹੀਂ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਅੰਡੇ ਸੁੱਟੇ ਗਏ ਸੀ। ਫੁਟੇਜ ‘ਚ ਕਿੰਗ ਚਾਰਲਸ ਦੇ ਕੋਲ ਚਾਰ ਅੰਡੇ ਉਨ੍ਹਾਂ ਦੇ ਕੋਲ ਜ਼ਮੀਨ ‘ਤੇ ਆ ਕੇ ਟੁੱਟਦੇ ਨਜ਼ਰ ਆ ਰਹੇ ਹਨ। ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ 23 ਸਾਲਾ ਵਿਅਕਤੀ ਨੂੰ ਜਨਤਕ ਵਿਵਸਥਾ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਕੌਣ ਹੈ ਦੋਸ਼ੀ ?
ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀ ਪੈਟਰਿਕ ਥੈਲਵੇਲ ਨੇ ਗ੍ਰੀਨ ਪਾਰਟੀ ਦੇ ਉਮੀਦਵਾਰ ਵਜੋਂ 2019 ਦੀਆਂ ਸਥਾਨਕ ਚੋਣਾਂ ਵੀ ਲੜੀਆਂ। ਫਿਲਹਾਲ ਇਹ ਸੀਟ ਲੇਬਰ ਪਾਰਟੀ ਕੋਲ ਹੈ। ਦੋਸ਼ੀ ਯੂਨੀਵਰਸਿਟੀ ਆਫ ਯਾਰਕ ਗਾਰਡਨਿੰਗ ਸੋਸਾਇਟੀ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ। ਉਹ ਨਿਯਮਿਤ ਤੌਰ ‘ਤੇ ਇੱਕ ਬਲੌਗ ‘ਤੇ ਜਲਵਾਯੂ ਤਬਦੀਲੀ ਬਾਰੇ ਲਿਖਦਾ ਹੈ।
ਟਵੀਟ ‘ਤੇ ਜਤਾਇਆ ਸੀ ਵਿਰੋਧ :
ਦੋਸ਼ੀ ਨੇ ਪਹਿਲਾਂ ਰਿਪਬਲਿਕਨ ਭਾਵਨਾਵਾਂ ਨੂੰ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਸੀ ਕਿ ਜਦੋਂ ਰਾਣੀ ਦੀ ਮੌਤ ਹੋ ਜਾਂਦੀ ਹੈ ਤਾਂ ਉਹ “ਨਵੇਂ ਝੂਠੇ ਰਾਜੇ ਅੱਗੇ ਨਹੀਂ ਝੁਕੇਗਾ”। ਮੁਲਜ਼ਮ ਇਸ ਤੋਂ ਪਹਿਲਾਂ ਲੰਡਨ ਬ੍ਰਿਜ ਅਤੇ ਪ੍ਰਿੰਟਿੰਗ ਪ੍ਰੈਸ ਨੂੰ ਜਾਣ ਵਾਲੀ ਸੜਕ ਨੂੰ ਜਾਮ ਕਰਕੇ ਕਈ ਧਰਨੇ-ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਚੁੱਕਿਆ ਹੈ। ਹਾਲਾਂਕਿ, ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਉਨ੍ਹਾਂ ਦੇ ਸਟੰਟ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h