ਕਿੰਗ ਚਾਰਲਸ III ਨੂੰ ਅੱਜ ਸੇਂਟ ਜੇਮਸ ਪੈਲੇਸ ਵਿੱਚ ਇਤਿਹਾਸਕ ਸਮਾਰੋਹ ਦੌਰਾਨ ਅਧਿਕਾਰਤ ਤੌਰ ‘ਤੇ ਬਰਤਾਨੀਆ ਦਾ ਸਮਰਾਟ ਐਲਾਨਿਆਂ ਜਾਵੇਗਾ। ਇਹ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦਾ ਜਨਤਕ ਐਲਾਨ ਹੈ।
ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਸਭ ਤੋਂ ਵੱਡਾ ਪੁੱਤਰ 73 ਸਾਲਾ ਚਾਰਲਸ ਆਪਣੀ ਮਾਂ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣ ਗਿਆ ਹੈ ਅਤੇ ਤਾਜਪੋਸ਼ੀ ਕੌਂਸਲ ਦੀ ਮੀਟਿੰਗ ਰਵਾਇਤੀ ਤੌਰ ‘ਤੇ ਮਹਾਰਾਣੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਬੁਲਾਈ ਜਾਂਦੀ ਹੈ।
ਇਹ ਵੀ ਪੜ੍ਹੋ: queen elizabeth 2022: ਮਹਾਰਾਣੀ ਐਲਿਜ਼ਾਬੈਥ ਦਾ ਜੀਵਨ ਇਨ੍ਹਾਂ ਤਸਵੀਰਾਂ ਵਿੱਚ ਵੇਖੋ…
ਜਿਕਰਯੋਗ ਹੈ ਕਿ ਚਾਰਲਸ III ਦੇ ਨਵੇਂ ਸਿਰਲੇਖ ਦਾ ਜਨਤਕ ਤੌਰ ‘ਤੇ ਐਲਾਨ ਕਰਨ ਦੀ ਪ੍ਰਕਿਰਿਆ ਨੂੰ ਕਈ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ। ਮਰਹੂਮ ਮਹਾਰਾਣੀ ਦੀ ਮੌਤ ਦੇ ਸੋਗ ਵਿਚ ਝੁਕੇ ਹੋਏ ਝੰਡੇ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦੀ ਘੋਸ਼ਣਾ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਲਹਿਰਾਏ ਜਾਣਗੇ। ਇਹ ਪ੍ਰੋਗਰਾਮ ਪਹਿਲੀ ਵਾਰ ਟੈਲੀਕਾਸਟ ਕੀਤਾ ਜਾਵੇਗਾ।
ਤਾਜਪੋਸ਼ੀ ਕੌਂਸਲ ਵਿਚ ਸੀਨੀਅਰ ਕੈਬਨਿਟ ਮੰਤਰੀ, ਜੱਜ ਅਤੇ ਚਰਚ ਆਫ਼ ਇੰਗਲੈਂਡ ਦੇ ਲੋਕ ਸ਼ਾਮਲ ਹੁੰਦੇ ਹਨ। ਕੌਂਸਲ ਵਿਚ ਸਮਰਾਟ ਚਾਰਲਸ ਨਿੱਜੀ ਤੌਰ ‘ਤੇ ਮਹਾਰਾਣੀ ਦੀ ਮੌਤ ਦੀ ਘੋਸ਼ਣਾ ਕਰਨਗੇ ਅਤੇ ਸਕਾਟਲੈਂਡ ਦੇ ਚਰਚ ਦੀ ਰੱਖਿਆ ਲਈ ਸਹੁੰ ਚੁੱਕਣਗੇ। ਸਮਾਰੋਹ ਵਿਚ ਚਾਰਲਸ ਦੀ ਪਤਨੀ ਕੈਮਿਲਾ ਸ਼ਾਮਲ ਹੋਵੇਗੀ, ਜੋ ਹੁਣ ਕੁਈਨ ਕੰਸੋਰਟ ਬਣ ਗਈ ਹੈ।