ਬੀਤੇ ਦਿਨੀਂ ਦੇਸ਼ ਦੀ ਪਹਿਲੀ ਆਈ ਪੀ ਐਸ ਮਹਿਲਾ ਅਧਿਕਾਰੀ ਕਿਰਨ ਬੇਦੀ ਇਕ ਪ੍ਰੋਗਰਾਮ ਚ ਸਿੱਖਾਂ ਬਾਰੇ ਵਿਵਾਦਤ ਬਿਆਨ ਦੇਣ ਨਾਲ ਸਿੱਖ ਜਗਤ ‘ਚ ਰੋਸ ਦੀ ਲਹਿਰ ਦੋੜ ਗਈ ਸੀ , ਅੱਜ ਇਸ ਸਬੰਧੀ ਇਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਲੋਕ ਸ਼ਰੇਆਮ ਉਨ੍ਹਾਂ ਨੂੰ ਅਪਸ਼ਬਦ ਬੋਲ ਰਹੇ ਹਨ। ਵਿਰੋਧ ਤੋਂ ਬਾਅਦ ਕਿਰਨ ਬੇਦੀ ਨੇ ਹੁਣ ਟਵਿੱਟਰ ‘ਤੇ ਆਪਣੇ ਵਿਵਹਾਰ ਲਈ ਮੁਆਫੀ ਮੰਗ ਲਈ ਹੈ।ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ‘ਚ ਕਿਰਨ ਬੇਦੀ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਨਮਾਨ ਰੱਖਦੀ ਹੈ। ਉਹ ਗੁਰੂ ਨਾਨਕ ਦੇਵ ਜੀ ਦੀ ਭਗਤ ਹੈ। ਉਸ ਨੇ ਪ੍ਰੋਗਰਾਮ ਦੌਰਾਨ ਸਰੋਤਿਆਂ ਦੇ ਸਾਹਮਣੇ ਜੋ ਕਿਹਾ ਆਪਣੀ ਕੀਮਤ ‘ਤੇ ਹੀ ਕਿਹਾ (ਕਿਉਂਕਿ ਮੈਂ ਵੀ ਇੱਥੇ ਹਾਂ) ਨੂੰ ਗਲਤ ਨਹੀਂ ਸਮਝਣਾ ਚਾਹੀਦਾ।
ਉਹ ਇਸ ਲਈ ਮੁਆਫੀ ਮੰਗਦੀ ਹੈ।ਲੋਕਾਂ ਵੱਲੋਂ ਉਸ ਨੂੰ ਭੇਜੇ ਧਮਕੀ ਭਰੇ ਤੇ ਅਪਮਾਨਜਨਕ ਸੰਦੇਸ਼ਾਂ ਦਾ ਜ਼ਿਕਰ ਕੀਤਾ ਹੈ। ਕੁਝ ਮੈਸੇਜ ਵੀ ਜਨਤਕ ਕੀਤੇ ਹਨ, ਜਿਸ ਵਿਚ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਤੇ ਉਸ ਲਈ ਅਪਮਾਨਜਨਕ ਸ਼ਬਦ ਵੀ ਕਹੇ ਗਏ ਹਨ। ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਉਸ ਨੇ ਇਸ ਲਈ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ।
ਕਿਰਨ ਬੇਦੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ
ਕਿਰਨ ਬੇਦੀ ਪਿਸ਼ਾਵਰੀਆ ਅੰਮ੍ਰਿਤਸਰ ’ਚ ਵੱਡੀ ਹੋਈ। ਸਾਰੇ ਪਰਿਵਾਰ ’ਚ ਉਹ ਲਾਡਾਂ-ਪਿਆਰਾਂ ਤੇ ਸੁਰੱਖਿਅਤ ਵਾਤਾਵਰਨ ’ਚ ਪਲੀ। ਪਰਿਵਾਰ ਕੋਲ ਜ਼ਮੀਨ, ਧਰਮਸ਼ਾਲਾ, ਵੋਲਗਾ ਤੇ ਸੇਵੋਏ ਜਿਹੇ ਹੋਟਲਾਂ ਦੀ ਮਾਲਕੀ ਸੀ। ਉਹ ਸੇਕਰਡ ਹਾਰਟ ਸਕੂਲ ਤੇ ਫਿਰ ਗੌਰਮਿੰਟ ਕਾਲਜ (ਵਿਮੈਨ) ਸਾਈਕਲ ’ਤੇ ਚੜ੍ਹ ਕੇ ਜਾਂਦੀ।ਕਿਰਨ ਤੇ ਉਹਦੀਆਂ ਤਿੰਨ ਭੈਣਾਂ ਦੀ ਟੈਨਿਸ ਕੋਰਟ ਜਿਹੀਆਂ ਸਹੂਲਤਾਂ ਤੱਕ ਪਹੁੰਚ ਸੀ ਤੇ ਅਜਿਹੇ ਮੌਕੇ ਵਰਤਦਿਆਂ ਉਨ੍ਹਾਂ ਨੇ ਟੂਰਨਾਮੈਂਟ ਜਿੱਤੇ ਤੇ ਖੂਬ ਯਾਤਰਾਵਾਂ ਕੀਤੀਆਂ।