ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ। ਪਿਛਲੇ ਕਈ ਦਿਨਾਂ ਤੋਂ ਦੋਹਾਂ ਦੇ ਵਿਆਹ ਦੀ ਚਰਚਾ ਵੀ ਚੱਲ ਰਹੀ ਹੈ। ਦੱਸਿਆ ਜਾ ਰਿਹਾ ਸੀ ਕਿ ਵਿਆਹ ਨੂੰ ਲੈ ਕੇ ਰਾਹੁਲ ਅਤੇ ਆਥੀਆ ਦੇ ਮਾਤਾ-ਪਿਤਾ ਦੀ ਮੁਲਾਕਾਤ ਵੀ ਹੋ ਚੁੱਕੀ ਹੈ।
ਹੁਣ ਖ਼ਬਰ ਹੈ ਕਿ ਰਾਹੁਲ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਆਥੀਆ ਨਾਲ ਵਿਆਹ ਕਰਨਗੇ। ਇਸ ਦੇ ਲਈ ਉਨ੍ਹਾਂ ਨੇ ਬੀਸੀਸੀਆਈ ਤੋਂ ਛੁੱਟੀ ਵੀ ਲੈ ਲਈ ਹੈ ਅਤੇ ਉਨ੍ਹਾਂ ਦੀ ਛੁੱਟੀ ਵੀ ਮਨਜ਼ੂਰ ਹੋ ਚੁੱਕੀ ਹੈ।
ਆਥੀਆ ਸ਼ੈੱਟੀ ਦਿੱਗਜ ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਦੀ ਬੇਟੀ ਹੈ ਅਤੇ ਖੁਦ ਵੀ ਇੱਕ ਐਕਟਰਸ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ ਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਹਨ। ਰਾਹੁਲ ਨੇ ਬੰਗਲਾਦੇਸ਼ ਟੈਸਟ ਸੀਰੀਜ਼ ਤੋਂ ਬਾਅਦ ਬੀਸੀਸੀਆਈ ਤੋਂ ਬ੍ਰੇਕ ਮੰਗਿਆ ਹੈ।
ਯਾਨੀ ਕੇਐੱਲ ਰਾਹੁਲ ਭਾਰਤ ‘ਚ ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਅਤੇ ਵਨਡੇ ਸੀਰੀਜ਼ ‘ਚ ਨਹੀਂ ਖੇਡ ਸਕਣਗੇ। ਇਨਸਾਈਡ ਸਪੋਰਟ ਦੀ ਰਿਪੋਰਟ ਮੁਤਾਬਕ ਰਾਹੁਲ ਜਨਵਰੀ 2023 ਦੇ ਪਹਿਲੇ ਹਫਤੇ ਆਥੀਆ ਨਾਲ ਵਿਆਹ ਕਰਨਗੇ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਐਲ ਰਾਹੁਲ ਨੇ ਆਪਣੇ ਨਿੱਜੀ ਕੰਮ ਲਈ ਛੁੱਟੀ ਮੰਗੀ ਹੈ।ਰਿਪੋਰਟ ਮੁਤਾਬਕ, “ਕੇ.ਐੱਲ ਰਾਹੁਲ ਨੇ ਨਿੱਜੀ ਵਚਨਬੱਧਤਾਵਾਂ ਲਈ ਬ੍ਰੇਕ ਮੰਗੀ ਹੈ। ਇਸੇ ਕਰਕੇ ਉਹ ਨਿਊਜ਼ੀਲੈਂਡ ਖੇਡਣ ਨਹੀਂ ਗਏ ਹਨ। ਉਨ੍ਹਾਂ ਦੇ ਕੁਝ ਪਰਿਵਾਰਕ ਵਚਨਬੱਧਤਾ ਹਨ।”
ਅਧਿਕਾਰੀ ਨੇ ਅੱਗੇ ਕਿਹਾ, “ਮੈਨੂੰ ਨਹੀਂ ਪਤਾ ਕਿ ਉਹ ਵਿਆਹ ਕਰ ਰਿਹਾ ਹੈ ਜਾਂ ਮੰਗਣੀ। ਪਰ ਉਸ ਦੀਆਂ ਕੁਝ ਨਿੱਜੀ ਵਚਨਬੱਧਤਾਵਾਂ ਹਨ। ਮੈਂ ਇੰਨਾ ਹੀ ਕਹਿ ਸਕਦਾ ਹਾਂ।” ਸ਼ੈਟੀ ਅਤੇ ਕੇਐਲ ਰਾਹੁਲ ਦੇ ਵਿਆਹ ਦੀ ਪੁਸ਼ਟੀ ਹੋ ਗਈ ਸੀ।ਦੋਵਾਂ ਦੇ ਵਿਆਹ ਬਾਰੇ ਪੁੱਛੇ ਜਾਣ ‘ਤੇ ਸੁਨੀਲ ਸ਼ੈੱਟੀ ਨੇ ਕਿਹਾ ਸੀ ਕਿ ਦੋਵੇਂ ਜਲਦੀ ਹੀ ਵਿਆਹ ਕਰ ਲੈਣਗੇ। ਇਸੇ ਲਈ ਹੁਣ ਰਾਹੁਲ ਦੇ ਬ੍ਰੇਕ ਨੂੰ ਵਿਆਹ ਨਾਲ ਜੋੜਿਆ ਜਾ ਰਿਹਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oE