KL Rahul-Athiya Shetty Wedding Gifts: ਟੀਮ ਇੰਡੀਆ ਦੇ ਸਟਾਰ ਖਿਡਾਰੀ ਕੇਐੱਲ ਰਾਹੁਲ ਨੇ 23 ਜਨਵਰੀ ਨੂੰ ਬਾਲੀਵੁੱਡ ਐਕਟਰਸ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ। ਦੋਵਾਂ ਦਾ ਵਿਆਹ ਖੰਡਾਲਾ ‘ਚ ਸੁਨੀਲ ਸ਼ੈਟੀ ਦੇ ਬੰਗਲੇ ‘ਚ ਹੋਇਆ ਸੀ। ਵਿਆਹ ਸਮਾਰੋਹ ‘ਚ ਸਿਰਫ ਪਰਿਵਾਰ ਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਏ।
ਰਾਹੁਲ ਦੇ ਵਿਆਹ ‘ਚ ਟੀਮ ਇੰਡੀਆ ਦੇ ਜ਼ਿਆਦਾਤਰ ਸਟਾਰ ਖਿਡਾਰੀ ਸ਼ਾਮਲ ਨਹੀਂ ਹੋ ਸਕੇ। ਕਿਉਂਕਿ ਉਹ ਨਿਊਜ਼ੀਲੈਂਡ ਨਾਲ ਵਨਡੇ ਸੀਰੀਜ਼ ਖੇਡ ਰਹੇ ਸੀ। ਹਾਲਾਂਕਿ ਆਪਣੇ ਦੋਸਤ ਦੇ ਵਿਆਹ ਤੋਂ ਬਾਅਦ ਟੀਮ ਦੇ ਦੋ ਸਾਬਕਾ ਕਪਤਾਨਾਂ ਨੇ ਕੇਐਲ ਰਾਹੁਲ ਨੂੰ ਖਾਸ ਤੋਹਫੇ ਦਿੱਤੇ ਹਨ। ਜਿਨ੍ਹਾਂ ਦੀ ਹੁਣ ਖ਼ਬਰਾਂ ‘ਚ ਖੂਬ ਚਰਚਾ ਹੋ ਰਹੀ ਹੈ।
ਵਿਰਾਟ ਨੇ ਗਿਫ਼ਟ ਕੀਤੀ BMW ਤੇ ਧੋਨੀ ਨੇ ਵੀ ਦਿੱਤੀ ਮਹਿੰਗੀ ਬਾਈਕ
ਰਿਪੋਰਟਾਂ ਮੁਤਾਬਕ, ਨਵੇਂ ਵਿਆਹੇ ਜੋੜੇ ਨੂੰ ਵਿਰਾਟ ਕੋਹਲੀ ਅਤੇ ਐਮਐਸ ਧੋਨੀ ਨੇ ਤੋਹਫ਼ੇ ਵਜੋਂ ਦਿੱਤੇ ਹਨ। ਵਿਰਾਟ ਕੋਹਲੀ ਅਤੇ ਐਮਐਸ ਧੋਨੀ ਦਾ ਕੇਐਲ ਰਾਹੁਲ ਨਾਲ ਨਜ਼ਦੀਕੀ ਸਬੰਧ ਹੈ। ਉਹ ਦੋਵਾਂ ਦੀ ਕਪਤਾਨੀ ਹੇਠ ਖੇਡਿਆ ਹੈ।
ਰਾਹੁਲ ਨੂੰ ਲੰਬੇ ਸਮੇਂ ਦੀ ਪਾਰਟਨਰ ਆਥੀਆ ਨਾਲ ਵਿਆਹ ਕਰਨ ਤੋਂ ਬਾਅਦ ਵਿਰਾਟ ਨੇ 2.17 ਕਰੋੜ ਰੁਪਏ ਦੀ BMW ਲਗਜ਼ਰੀ ਕਾਰ ਗਿਫਟ ਕੀਤੀ ਹੈ। ਇਸ ਦੇ ਨਾਲ ਹੀ ਮੋਟਰਬਾਈਕ ਦੇ ਸ਼ੌਕੀਨ ਐੱਮਐੱਸ ਧੋਨੀ ਨੇ ਜੋੜੇ ਨੂੰ 80 ਲੱਖ ਰੁਪਏ ਦੀ ਕਾਵਾਸਾਕੀ ਨਿੰਜਾ ਬਾਈਕ ਗਿਫਟ ਕੀਤੀ ਹੈ।
ਆਥੀਆ ਅਤੇ ਰਾਹੁਲ ਨੂੰ ਫਿਲਮ ਅਤੇ ਕ੍ਰਿਕਟ ਦੀ ਦੁਨੀਆ ਨੇ ਕਈ ਤੋਹਫੇ ਦਿੱਤੇ ਹਨ। ਵਿਰਾਟ ਕੋਹਲੀ, ਸਲਮਾਨ ਖ਼ਾਨ, ਜੈਕੀ ਸ਼ਰੌਫ਼, ਐਮਐਸ ਧੋਨੀ ਤੇ ਹੋਰਾਂ ਨੇ ਕਥਿਤ ਤੌਰ ‘ਤੇ ਉਸ ਨੂੰ ਕਰੋੜਾਂ ਰੁਪਏ ਦੀਆਂ ਚੀਜ਼ਾਂ ਗਿਫਟ ਕੀਤੀਆਂ ਹਨ। ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਨੂੰ ਕਥਿਤ ਤੌਰ ‘ਤੇ ਸੁਨੀਲ ਸ਼ੈੱਟੀ ਨੇ 50 ਕਰੋੜ ਰੁਪਏ ਦਾ ਘਰ ਗਿਫਟ ਕੀਤਾ ਹੈ।
ਸਲਮਾਨ ਖ਼ਾਨ-ਅਰਜੁਨ ਕਪੂਰ ਨੇ ਦਿੱਤੇ ਮਹਿੰਗੇ ਤੋਹਫੇ
ਜੇਕਰ ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਦੀ ਗੱਲ ਕਰੀਆ ਤਾਂ ਉਨ੍ਹਾਂ ਨੇ ਆਥੀਆ ਨੂੰ 1.64 ਕਰੋੜ ਰੁਪਏ ਦੀ ਔਡੀ ਕਾਰ ਗਿਫਟ ਕੀਤੀ ਹੈ। ਬਾਰਡਰ (1997), ਰਫਿਊਜੀ (2000) ਅਤੇ ਬਾਜ਼: ਏ ਬਰਡ ਇਨ ਡੇਂਜਰ (2003) ਵਰਗੀਆਂ ਫਿਲਮਾਂ ਵਿੱਚ ਸੁਨੀਲ ਦੇ ਕੋ-ਸਟਾਰ ਜੈਕੀ ਸ਼ਰਾਫ ਨੇ ਜੋੜੇ ਨੂੰ 30 ਲੱਖ ਰੁਪਏ ਦੀ ਚੋਪਾਰਡ ਘੜੀ ਤੋਹਫੇ ਵਿੱਚ ਦਿੱਤੀ।
ਆਥੀਆ ਦੇ ਕਰੀਬੀ ਦੋਸਤਾਂ ‘ਚੋਂ ਇੱਕ ਅਰਜੁਨ ਕਪੂਰ ਨੇ ਉਸ ਨੂੰ 1.5 ਕਰੋੜ ਰੁਪਏ ਦਾ ਹੀਰੇ ਦਾ ਬਰੇਸਲੇਟ ਗਿਫਟ ਕੀਤਾ। ਅਰਜੁਨ ਦੀ ਭੈਣ ਅੰਸ਼ੁਲਾ ਵੀ ਆਥੀਆ ਅਤੇ ਕੇਐਲ ਰਾਹੁਲ ਦੇ ਨਿੱਜੀ ਵਿਆਹ ਵਿੱਚ ਸ਼ਾਮਲ ਹੋਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h