ਏਸ਼ੀਆ ਕੱਪ 2022 ‘ਚ ਭਾਰਤੀ ਟੀਮ ਦੇ ਲਈ ਖੇਡ ਰਹੇ ਤੇਜ ਗੇਂਦਬਾਜ਼ ਅਰਸ਼ਦੀਪ ਸਿੰਘ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ।ਬੀਤੇ ਐਤਵਾਰ ਨੂੰ ਪਾਕਿਸਤਾਨ ਦੇ ਵਿਰੁੱਧ ਖੇਡੇ ਗਏ ਮੁਕਾਬਲੇ ‘ਚ ਭਾਰਤੀ ਟੀਮ ਨੂੰ 5 ਵਿਕੇਟ ਤੋਂ ਕਰਾਰੀ ਹਾਰ ਮਿਲੀ ਸੀ।
ਇਸੇ ਮੈਚ ‘ਚ ਅਰਸ਼ਦੀਪ ਨੇ ਆਖਰੀ ਸਮੇਂ ‘ਚ ਇੱਕ ਅਹਿਮ ਕੈਚ ਛੱਡ ਦਿੱਤਾ ਸੀ।ਉਨ੍ਹਾਂ ਨੇ 17ਵੇਂ ਓਵਰ ‘ਚ ਪਾਕਿਸਤਾਨੀ ਪਲੇਅਰ ਆਸਿਫ ਅਲੀ ਦਾ ਕੈਚ ਛੱਡਿਆ ਸੀ।ਇਸ ਤੋਂ ਬਾਅਦ ਆਸਿਫ ਨੇ 8 ਬਾਲਾਂ ‘ਚ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਹਟਾਈ ਸਥਾਈ ਇਮੀਗ੍ਰੇਸ਼ਨ ਕੈਪ ਹਟਾਈ, ਜਾਣੋ ਲਾਭ ਤੇ ਯੋਗਤਾ
- ਮੈਚ ‘ਚ ਅਰਸ਼ਦੀਪ ਨੇ ਇੱਕ ਹੀ ਵਿਕੇਟ ਲਿਆ ਸੀ, ਉਹ ਵੀ ਆਸਿਫ ਦਾ ਹੀ ਸੀ।ਜੋ ਆਖਿਰੀ ਓਵਰ ‘ਚ ਲਿਆ ਸੀ।ਕੈਚ ਛੱਡਣ ਤੋਂ ਬਾਅਦ ਅਰਸ਼ਦੀਪ ਨੇ ਇੱਕ ਹੀ ਵਿਕੇਟ ਲਿਆ ਸੀ।ਕੈਚ ਛੱਡਣ ਤੋਂ ਬਾਅਦ ਅਰਸ਼ਦੀਪ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ।ਜਦੋਂ ਕਿ ਵਿਰਾਟ ਕੋਹਲੀ ਸਮੇਤ ਕਈ ਦਿੱਗਜ਼ ਉਨ੍ਹਾਂ ਦੇ ਸਪੋਰਟ ‘ਚ ਵੀ ਆਏ ਸਨ।
23 ਸਾਲ ਦੇ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਮੱਧ ਪ੍ਰਦੇਸ਼ ਦੇ ਗੁਣਾ ‘ਚ ਹੋਇਆ ਸੀ।6 ਫੁੱਟ 3 ਇੰਚ ਲੰਬੇ ਅਰਸ਼ਦੀਪ ਨੇ 2018-19 ਵਿਜੇ ਹਜ਼ਾਰੇ ਟ੍ਰਾਫੀ ‘ਚ ਪੰਜਾਬ ਦੇ ਲਈ ਆਪਣੀ ਲਿਸਟ ਏ ਦੀ ਸ਼ੁਰੂਆਤ ਕੀਤੀ ਸੀ।ਇਸ ਤੋਂ ਪਹਿਲਾਂ 2018 ਅੰਡਰ-19 ਵਰਲਡ ਕੱਪ ਦੇ ਲਈ ਵੀ ਚੁਣਿਆ ਗਿਆ ਸੀ। - ਅਰਸ਼ਦੀਪ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਆਈਪੀਐੱਲ ਦੀ ਟੀਮ ਪੰਜਾਬ ਕਿੰਗਸ ਨੇ ਉਨ੍ਹਾਂ ਨੂੰ 2019 ਸੀਜ਼ਨ ਲਈ ਖਰੀਦ ਲਿਆ ਸੀ।ਇਸਤੋਂ ਬਾਅਦ ਅਰਸ਼ਦੀਪ ਨੇ ਆਈਪੀਐੱਲ ‘ਚ 16 ਅਪ੍ਰੈਲ 2019 ਨੂੰ ਡੈਬਿਊ ਕੀਤਾ।ਇਸੇ ਸੀਜ਼ਨ ‘ਚ ਅਰਸ਼ਦੀਪ ਨੇ ਰਣਜੀ ਟ੍ਰਾਫੀ ‘ਚ ਵੀ ਡੈਬਿਊ ਕੀਤਾ।
ਅਰਸ਼ਦੀਪ ਨੂੰ ਜੂਨ 2021 ‘ਚ ਸ਼੍ਰੀਲੰਕਾ ਦੌਰੇ ਦੇ ਲਈ ਪੰਜ ਨੇਟ ਬਾਲਰਸ ‘ਚ ਰੱਖਿਆ ਗਿਆ ਸੀ।ਮਈ 2022 ‘ਚ ਸਾਊਥ ਅਫਰੀਕਾ ਦੇ ਖਿਲਾਫ ਸੀਰੀਜ਼ ਦੇ ਲਈ ਭਾਰਤ ਦੀ ਟੀ20 ਟੀਮ ‘ਚ ਵੀ ਚੁਣਿਆ ਗਿਆ ਸੀ।ਫਿਰ ਜੂਨ 2022 ‘ਚ ਇੰਗਲੈਂਡ ਦੌਰੇ ਦੇ ਲਈ ਟੀਮ ‘ਚ ਸ਼ਾਮਿਲ ਕੀਤਾ ਗਿਆ ਸੀ।
ਅਰਸ਼ਦੀਪ ਨੇ ਇੰਗਲੈਂਡ ਦੇ ਵਿਰੁੱਧ ਸਾਊਥੈਮਟਨ ਟੀ20
- ਮੈਚ ਨਾਲ ਇੰਟਰਨੈਸ਼ਨਲ ਕ੍ਰਿਕੇਟ ‘ਚ ਡੈਬਿਊ ਕੀਤਾ।ਉਨ੍ਹਾਂ ਨੇ ਹੁਣ ਤੱਕ 9 ਟੀ20 ਇੰਟਰਨੈਸ਼ਨਲ ਮੈਚ ਖੇਡੇ, ਜਿਸ ‘ਚ 13 ਵਿਕਟਾਂ ਲਈਆਂ।ਅਰਸ਼ਦੀਪ ਨੇ ਆਈਪੀਐੱਲ ‘ਚ 37 ਮੈਚ ਖੇਡੇ, ਜਿਸ ‘ਚ 40 ਵਿਕਟਾਂ ਆਪਣੇ ਨਾਮ ਕੀਤੀਆਂ ਹਨ।
ਅਰਸ਼ਦੀਪ ਦਾ ਆਈਪੀਐਲ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।ਇਹੀ ਕਾਰਨ ਵੀ ਰਿਹਾ ਕਿ ਪੰਜਾਬ ਕਿੰਗਸ ਟੀਮ ਨੇ ਅਰਸ਼ਦੀਪ ਨੂੰ 2022 ਸੀਜਨ ਲਈ ਰਿਟੇਨ ਕਰ ਲਿਆ ਸੀ।ਇਸ ਦੇ ਲਈ ਫੈ੍ਰਚਾਈਜ਼ ਨੇ ਅਰਸ਼ਦੀਪ ਨੂੰ 4 ਕਰੋੜ ਰੁਪਏ ਦਿੱਤੇ।
ਇਹ ਵੀ ਪੜ੍ਹੋ : Government Job’s: SAI ‘ਚ 8ਵੀਂ ਪਾਸ ਲਈ ਫਿਜ਼ੀਕਲ ਇੰਸਟ੍ਰਕਟਰ ਦੀਆਂ ਨਿਕਲੀਆਂ ਭਰਤੀ, ਜਲਦ ਕਰੋ ਅਪਲਾਈ