Cyrus Mistry Dies In Accident: ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਐਤਵਾਰ ਨੂੰ ਮੁੰਬਈ ਦੇ ਨੇੜਲੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਾਇਰਸ ਮਿਸਤਰੀ ਮਰਹੂਮ ਪਾਲਨਜੀ ਮਿਸਤਰੀ ਦਾ ਛੋਟਾ ਪੁੱਤਰ ਸੀ — ਸ਼ਾਪੂਰਜੀ ਪਾਲਨਜੀ ਗਰੁੱਪ ਦੇ ਮਾਲਕ ਅਤੇ ਟਾਟਾ ਗਰੁੱਪ ਵਿੱਚ ਸਭ ਤੋਂ ਵੱਡੇ ਹਿੱਸੇਦਾਰ ਸਨ।
ਮਿਸਤਰੀ ਨੇ 2012 ਵਿੱਚ ,ਅਸਤੀਫਾ ਦੇਣ ਤੋਂ ਬਾਅਦ ਰਤਨ ਟਾਟਾ ਨੂੰ ਕਾਰਜਕਾਰੀ ਚੇਅਰਮੈਨ ਬਣਾਇਆ ਸੀ। ਮਿਸਤਰੀ 2006 ਵਿੱਚ ਟਾਟਾ ਸਮੂਹ ਵਿੱਚ ਇੱਕ ਡਾਇਰੈਕਟਰ ਵਜੋਂ ਸ਼ਾਮਲ ਹੋਏ ਸਨ, ਅਤੇ ਇਸ ਤੋਂ ਪਹਿਲਾਂ ਟਾਟਾ ਦੀਆਂ ਕਈ ਹੋਰ ਕੰਪਨੀਆਂ ਦੇ ਬੋਰਡਾਂ ਵਿੱਚ ਗੈਰ-ਕਾਰਜਕਾਰੀ ਅਹੁਦੇ ਸੰਭਾਲ ਚੁੱਕੇ ਸਨ। ਮਿਸਟਰ ਮਿਸਤਰੀ, ਟਾਟਾ ਪਰਿਵਾਰ ਤੋਂ ਬਾਹਰਲੇ 142 ਸਾਲਾਂ ਵਿਚ ਗਰੁੱਪ ਦੀ ਅਗਵਾਈ ਕਰਨ ਵਾਲੇ ਦੂਜੇ ਵਿਅਕਤੀ ਹਨ, ਸਿਰਫ ਚਾਰ ਸਾਲ ਲਈ ਆਪਣਾ ਅਹੁਦਾ ਬਰਕਰਾਰ ਰੱਖ ਸਕੇ ਹਨ।
ਇਹ ਵੀ ਪੜ੍ਹੋ : ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਵਿੱਚ ਮੌਤ ,ਮਰਸਡੀਜ਼ ਕਾਰ ਵਿੱਚ ਜਾ ਰਹੇ ਸਨ
ਮੀਡੀਆ ਰਿਪੋਟਾਂ ਮੁਤਾਬਕ, ਸਾਲ 2018 ਵਿੱਚ ਸਾਇਰਸ ਮਿਸਤਰੀ ਦੀ ਵਿਅਕਤੀਗਤ ਨੈੱਟਵਰਥ 70,957 ਕਰੋੜ ਰੁਪਏ ਸੀ। ਸਾਇਰਸ ਕੋਲ ਨਿਰਮਾਣ ਤੋਂ ਲੈ ਕੇ ਮੰਨੋਰੰਜਨ, ਬਿਜਲੀ ਸਮਤੇ ਵਿੱਤੀ ਕਾਰੋਬਾਰ ਦਾ ਦੋ ਦਹਾਕਿਆਂ ਤੋਂ ਜ਼ਿਆਦਾ ਦਾ ਤਜ਼ੁਰਬਾ ਸੀ। ਮਿਸਤਰੀ ਦੀ ਲੀਡਰਸ਼ਿੱਪ ਵਿੱਚ ਸ਼ਾਪੁਰਜੀ ਪਾਲੋਂਜੀ ਮਿਸਤਰੀ ਕੰਪਨੀ ਨੇ ਮੱਧ ਏਸ਼ੀਆ ਤੇ ਅਫ਼ਰੀਕਾ ਵਿੱਚ ਨਿਰਮਾਣ ਤੋਂ ਇਲਾਵਾ ਪਾਵਰ ਪਲਾਂਟ ਤੇ ਫੈਕਟਰੀ ਬਣਾਉਣ ਦੇ ਵੱਡੇ-ਵੱਡੇ ਪ੍ਰਾਜੈਕਟ ਪੂਰੇ ਕੀਤੇ।
ਅਕਤੂਬਰ 2016 ਵਿੱਚ, ਮਿਸਟਰ ਮਿਸਤਰੀ ਨੂੰ ਨਾਟਕੀ ਢੰਗ ਨਾਲ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮਹੀਨਿਆਂ ਬਾਅਦ – ਦਸੰਬਰ 2016 ਵਿੱਚ – ਦੋ ਮਿਸਤਰੀ ਪਰਿਵਾਰ-ਸਮਰਥਿਤ ਨਿਵੇਸ਼ ਫਰਮਾਂ – ਸਾਈਰਸ ਇਨਵੈਸਟਮੈਂਟਸ ਪ੍ਰਾਈਵੇਟ ਲਿਮਟਿਡ ਅਤੇ ਸਟਰਲਿੰਗ ਇਨਵੈਸਟਮੈਂਟਸ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ – ਨੇ ਟਾਟਾ ਸੰਨਜ਼ ਦੁਆਰਾ ਕੁਪ੍ਰਬੰਧਨ ਦਾ ਦੋਸ਼ ਲਗਾਉਂਦੇ ਹੋਏ, ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (NCLAT) ਦਾ ਰੁਖ ਕੀਤਾ ਸੀ। ਫਰਵਰੀ 2017 ਵਿੱਚ, ਮਿਸਟਰ ਮਿਸਤਰੀ ਨੂੰ ਟਾਟਾ ਸਮੂਹ ਦੀਆਂ ਫਰਮਾਂ ਦੀ ਹੋਲਡਿੰਗ ਕੰਪਨੀ, ਟਾਟਾ ਸੰਨਜ਼ ਦੇ ਬੋਰਡ ਵਿੱਚ ਇੱਕ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
4 ਜੁਲਾਈ, 1968 ਨੂੰ ਜਨਮੇ, ਮਿਸਟਰੀ ਨੇ ਇੰਪੀਰੀਅਲ ਕਾਲਜ ਆਫ਼ ਸਾਇੰਸ, ਟੈਕਨਾਲੋਜੀ ਅਤੇ ਮੈਡੀਸਨ, ਲੰਡਨ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਉਸਨੇ ਲੰਡਨ ਬਿਜ਼ਨਸ ਸਕੂਲ ਤੋਂ ਪ੍ਰਬੰਧਨ ਵਿੱਚ ਮਾਸਟਰ ਦੀ ਡਿਗਰੀ ਵੀ ਹਾਸਲ ਕੀਤੀ।
ਜਦਕਿ ਸਾਇਰਸ ਮਿਸਤਰੀ ਆਪਣੀ ਪਤਨੀ ਰੋਹਿਕਾ ਛਾਗਲਾ ਨਾਲ ਮੁੰਬਈ ਦੇ ਇੱਕ ਵੱਡੇ ਘਰ ਵਿੱਚ ਰਹਿੰਦੇ ਸੀ। ਮਿਸਤਰੀ ਦੇ ਆਇਰਲੈਂਡ, ਲੰਡਨ ਤੇ ਦੁਬਾਈ ਵਿੱਚ ਵੀ ਘਰ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਸਾਇਰਸ ਮਿਸਤਰੀ ਦੇ ਨਾਂਅ ਤੇ ਸ਼ਾਨਦਾਰ ਯਾਟ ਹੈ। 2020 ਦੇ ਵਿਵਾਦ ਤੱਕ ਸਾਇਰਸ ਮਿਸਤਰੀ ਦੇ ਕੋਲ ਟਾਟਾ ਗਰੁੱਪ ਦੇ ਨਿੱਜੀ ਜੈੱਟ ਬੇੜੇ ਤੱਕ ਪਹੁੰਚ ਸੀ।