Weather Update: ਭਾਰਤ ਭਰ ਵਿੱਚ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਸ਼ੁਰੂਆਤ ਵਿੱਚ ਹੀ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਸੀ ਅਤੇ ਪੰਜਾਬ ਵਿੱਚ ਵੀ ਤਾਪਮਾਨ ਲਗਾਤਾਰ ਵੱਧ ਰਿਹਾ ਸੀ। ਬੀਤੇ ਦਿਨੀ ਪੰਜਾਬ ਵਿੱਚ ਹੋਈ ਭਾਰੀ ਬਾਰਿਸ਼ ਦੇ ਕਾਰਨ ਪੰਜਾਬ ਵਿੱਚ ਮੌਸਮ ਅਚਾਨਕ ਬਦਲ ਗਿਆ ਹੈ।
ਦੱਸ ਦੇਈਏ ਕਿ 2 ਮਈ 2025 ਨੂੰ, ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 5.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਕਿ ਆਮ ਨਾਲੋਂ 8.3 ਡਿਗਰੀ ਸੈਲਸੀਅਸ ਘੱਟ ਸੀ। ਇਸ ਗਿਰਾਵਟ ਕਾਰਨ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 34 ਡਿਗਰੀ ਤੋਂ ਹੇਠਾਂ ਆ ਗਿਆ, ਜੋ ਕਿ 40 ਡਿਗਰੀ ਦੇ ਨੇੜੇ ਦਰਜ ਕੀਤਾ ਜਾ ਰਿਹਾ ਸੀ।
ਗੁਰਦਾਸਪੁਰ ਪੰਜਾਬ ਦਾ ਸਭ ਤੋਂ ਗਰਮ ਸਥਾਨ ਸੀ, ਜਿੱਥੇ ਤਾਪਮਾਨ 33.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪ੍ਰਮੁੱਖ ਜ਼ਿਲ੍ਹਿਆਂ ਵਿੱਚ ਤਾਪਮਾਨ-
ਅੰਮ੍ਰਿਤਸਰ: 30.8°C (-7.2°C)
ਲੁਧਿਆਣਾ: 30.0°C (-8.1°C)
ਪਟਿਆਲਾ: 31.7°C (-6.4°C)
ਬਠਿੰਡਾ: 30.6°C (-8.2°C)
ਫਿਰੋਜ਼ਪੁਰ: 30.2°C (-9.6°C)
ਮੋਹਾਲੀ: 30.5°C (-6.6°C)
ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ, ਜਿਵੇਂ ਕਿ ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਮੀਂਹ ਪਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਨਹੀਂ ਪਿਆ, ਪਰ ਹਲਕੇ ਬੱਦਲਾਂ ਦੀ ਗਤੀਵਿਧੀ ਨੇ ਤਾਪਮਾਨ ਨੂੰ ਘੱਟ ਰੱਖਿਆ।
ਮੌਸਮ ਵਿਭਾਗ ਵੱਲੋਂ ਅਗਲੇ 4 ਚਾਰ ਦਿਨਾਂ ਲਈ ਵੀ ਪੰਜਾਬ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਅੱਜ ਦੇ ਮੌਸਮ ਦੀ ਗੱਲ ਕਿਰਾਏ ਤਾਂ ਅੱਜ ਦਾ ਮੌਸਮ ਲਗ ਭਗ ਸਾਫ ਰਹੇਗਾ ਅਤੇ ਅੱਜ ਲਈ ਕੋਈ ਵੀ ਬਰਿਸ਼ਦਾ ਅਲਰਟ ਨਹੀਂ ਹੈ।