ਨਾਭਾ ਰਿਆਸਤ ਦੇ ਤਿੰਨ ਮਹਾਰਾਜੇ ਹੋਏ ਮਹਾਰਾਜਾ ਹੀਰਾ ਸਿੰਘ ਉਨ੍ਹਾਂ ਦਾ ਪੁੱਤਰ ਰਿਪੁਦਮਨ ਸਿੰਘ, ਰਿਪੁਦਮਨ ਸਿੰਘ ਦਾ ਬੇਟਾ ਪ੍ਰਤਾਪ ਸਿੰਘ ਅਤੇ ਪ੍ਰਤਾਪ ਸਿੰਘ ਦੇ ਤਿੰਨ ਬੇਟੇ ਹੋਏ। ਮਹਾਰਾਜਾ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਦਾ ਬੇਟਾ ਮਹਾਰਾਜਾ ਹੀਮਤ ਸਿੰਘ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਹੁਣ ਨਾਭਾ ਦੇ ਹੀਰਾ ਮਹਿਲ ਵਿੱਚ ਰਹਿਣ ਲੱਗ ਪਿਆ ਹੈ। ਹੀਰਾ ਮਹਿਲ ਵਿੱਚ ਸ਼ਾਹੀ ਪਰਿਵਾਰ ਦੀ ਮੰਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਨਾਭਾ ਦੇ ਹੀਰਾ ਮਹਿਲ ਵਿੱਚ ਸੁਸ਼ੋਭਿਤ ਕੀਤੀਆਂ ਜਾਣ। ਮਹਾਰਾਜਾ ਹੀਰਾ ਸਿੰਘ ਧਰਮੀ ਰਾਜਾ ਦੇ ਨਾਮ ਨਾਲ ਜਾਣੇ ਜਾਂਦੇ ਹਨ। ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ੀ ਹਕੂਮਤ ਅੱਗੇ ਨਹੀਂ ਝੁਕੇ ਅਤੇ ਉਨ੍ਹਾਂ ਨੂੰ ਕੋਡੇਈਕਨਾਲ ਕਾਲੇਪਾਣੀ ਵਿਖੇ ਭੇਜ ਦਿੱਤਾ ਗਿਆ। ਮਹਾਰਾਜਾ ਰਿਪੁਦਮਨ ਸਿੰਘ ਨੇ ਅਨੰਦ ਮੈਰਿਜ ਐਕਟ ਵੀ ਲਾਗੂ ਕਰਵਾਇਆ।
ਨਾਭਾ ਰਿਆਸਤ ਪੰਜਾਬ ਦੀ ਫੂਲਕੀਆ ਮਿਸਲ ਦੀ ਇੱਕ ਰਿਆਸਤ ਸੀ। ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਸਨ। ਰਿਆਸਤ ਪਟਿਆਲਾ, ਨਾਭਾ ਅਤੇ ਜੀਂਦ। ਇਨ੍ਹਾਂ ਤਿੰਨਾਂ ਰਿਆਸਤਾਂ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਅਤੇ ਜੀਂਦ ਸਭ ਤੋਂ ਛੋਟੀ ਰਿਆਸਤ ਸੀ ਭਾਵ ਰਿਆਸਤ ਨਾਭਾ, ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ।
ਨਾਭਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਇਸ ਦਾ ਪੁਰਾਣਾ ਨਾਂ ਨਾਭੀ ਹੈ। ਪੁਰਾਤਨ ਸਮੇਂ ਵਿੱਚ ਇੱਥੇ ਬਣਦੀ ਗੱਡੇ ਦੀ ਨਾਭ ਬੜੀ ਮਸ਼ਹੂਰ ਹੁੰਦੀ ਸੀ। ਨਾਭ ਗੱਡੇ ਦੇ ਪਹੀਏ ਦੇ ਉਸ ਭਾਗ ਨੂੰ ਕਿਹਾ ਜਾਂਦਾ ਹੈ ਜੋ ਪਹੀਏ ਦੇ ਬਿਲਕੁਲ ਵਿਚਕਾਰ ਹੁੰਦਾ ਹੈ। ਇਸ ਵਿੱਚ ਲੱਠ (ਧੁਰਾ) ਪੈਂਦਾ ਸੀ। ਇੱਕ ਮਤ ਇਹ ਵੀ ਹੈ ਕਿ ਦਿੱਲੀ ਅਤੇ ਲਾਹੌਰ ਤੋਂ ਨਾਭੇ ਦੀ ਦੂਰੀ ਬਰਾਬਰ ਹੈ। ਜਿਸ ਤਰ੍ਹਾਂ ਸਰੀਰ ਦੇ ਵਿਚਕਾਰਲੇ ਹਿੱਸੇ ਨੂੰ ਨਾਭ (ਧੁੰਨੀ) ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਲਾਹੌਰ-ਦਿੱਲੀ ਦੇ ਵਿਚਕਾਰ ਹੋਣ ਕਾਰਨ ਇਸ ਪਿੰਡ ਨੂੰ ਨਾਭੀ ਕਿਹਾ ਜਾਂਦਾ ਸੀ। ਸੰਨ 1755 ਵਿੱਚ ਨਾਭੀ ਪਿੰਡ ਤੋਂ ਹੀ ਨਾਭਾ ਸ਼ਹਿਰ ਆਬਾਦ ਕੀਤਾ ਗਿਆ। ਅੱਜ ਦਾ ਨਾਭਾ ਸ਼ਹਿਰ ਪੁਰਾਤਨ ਸਮੇਂ ਵਿੱਚ ਨਾਭੀ ਨਾਂ ਦਾ ਛੋਟਾ ਜਿਹਾ ਪਿੰਡ ਹੁੰਦਾ ਸੀ। ਫੂਲਕੀਆਂ ਵੰਸ਼ ਦੇ ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਰਲੋਕ ਸਿੰਘ ਦੇ ਵੱਡੇ ਪੁੱਤਰ ਗੁਰਦਿੱਤ ਸਿੰਘ ਤੋਂ ਨਾਭਾ ਰਿਆਸਤ ਦਾ ਰਾਜਸੀ ਵੰਸ਼ ਸ਼ੁਰੂ ਹੁੰਦਾ ਹੈ।
ਹੀਰਾ ਮਹਿਲ ਨਾਭਾ ਵਿਖੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਸੁਸ਼ੋਭਿਤ ਸਨ। ਇਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ, ਦਸਤਾਰ, ਕੰਘਾ, ਦਸਤਾਰ ਨਾਲ ਸਾਢੇ ਤਿੰਨ ਇੰਚ ਲੰਮੀ ਕਰਦ ਸ਼ਾਮਲ ਹਨ। ਇਹ ਵਸਤਾਂ ਪੀਰ ਬੁੱਧੂ ਸ਼ਾਹ ਨੂੰ ਗੁਰੂ ਸਾਹਿਬ ਨੇ ਬਖ਼ਸ਼ੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆ ਨੂੰ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਵਿਖੇ ਸ਼ਸ਼ੋਬਿਤ ਕਰ ਦਿੱਤੇ ਹਨ। ਪਰ ਹੁਣ ਮਹਾਰਾਜਾ ਪਰਿਵਾਰ ਦੀ ਮੰਗ ਹੈ ਕਿ ਇਹ ਨਸ਼ਾਨੀਆਂ ਦੁਬਾਰਾ ਹੀਰਾ ਮਹਿਲ ਵਿੱਚ ਸੁਸ਼ੋਭਿਤ ਕੀਤੀਆਂ ਜਾਣ ਜਿੱਥੇ ਇਹ ਪਹਿਲਾ ਹੀਰਾ ਮਹੱਲ ਵਿੱਚ ਬਣੇ ਸਿਰੋਪਾਓ ਸਾਹਿਬ ਗੁਰਦਵਾਰੇ ਵਿੱਚ ਯੋਗ ਸੀ ਸ਼ਬਦ ਸਨ।
ਇਸ ਮੌਕੇ ਤੇ ਮਹਾਰਾਜਾ ਹੀਮਤ ਸਿੰਘ ਦੀ ਪਤਨੀ ਮਹਾਰਾਣੀ ਉੱਮਾ ਸਿੰਘ ਅਤੇ ਮਹਾਰਾਜਾ ਭਾਨੂੰ ਪ੍ਰਤਾਪ ਸਿੰਘ ਦੀ ਪਤਨੀ ਰਾਣੀ ਪ੍ਰੀਤੀ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਿਪੁਦਮਨ ਸਿੰਘ, ਮਹਾਰਾਜਾ ਹੀਰਾ ਸਿੰਘ ਦਾ ਪੰਜਾਬ ਲਈ ਬਹੁਤ ਵੱਡੀ ਦੇਣ ਹੈ ਉਹ ਕਦੇ ਅੰਗਰੇਜਾ ਅੱਗੇ ਨਹੀਂ ਝੁਕੇ ਨਾਭਾ ਦਾ ਹੀਰਾ ਮਹਿਲ ਮਨੁੱਖਤਾਂ ਦੇ ਲਈ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਿਪੁਦਮਨ ਸਿੰਘ ਨੇ ਬਹੁਤ ਹੀ ਬਹੁਤ ਵਧੀਆ ਕੰਮ ਕੀਤੇ। ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਅੱਗੇ ਨਹੀਂ ਝੁਕੇ ਅਤੇ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਨੂੰ ਕੌਡਕਨਾਲ ਕਾਲੇ ਪਾਣੀ ਭੇਜ ਦਿੱਤਾ ਗਿਆ। ਮਹਾਰਾਜਾ ਰਿਪੁਦਮਨ ਸਿੰਘ ਨੂੰ ਹੀਰਾ ਮਹਿਲ ਨਸੀਬ ਨਹੀਂ ਹੋਇਆ। ਅਸੀਂ ਉਨ੍ਹਾਂ ਦੀਆਂ ਯਾਦਾਂ ਨੂੰ ਮੁੱਖ ਰੱਖਦਿਆਂ ਹੀਰਾ ਮਹਿਲ ਵਿੱਚ ਅਸੀਂ ਦੁਬਾਰਾ ਆਏ ਹਾਂ ਅਸੀਂ ਪੱਕੇ ਤੌਰ ਤੇ ਹੀ ਇੱਥੇ ਰਹਿਣ ਲੱਗ ਪਏ ਹਾਂ।
ਇਸ ਮੌਕੇ ਤੇ ਸ਼ਹਿਰ ਨਿਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਨਾਭਾ ਰਿਆਸਤ ਬਹੁਤੀ ਵੱਡੀ ਰਿਆਸਤ ਸੀ ਪਰ ਸਰਕਾਰਾਂ ਵੱਲੋਂ ਇਸ ਨੂੰ ਅਣਗੌਲਿਆ ਗਿਆ। ਮਹਾਰਾਜਾ ਰਿਪੁਦਮਨ ਸਿੰਘ ਅਤੇ ਮਹਾਰਾਜਾ ਹੀਰਾ ਸਿੰਘ ਦੇ ਬਹੁਤ ਵੱਡੇ ਕਿਸੇ ਇਤਿਹਾਸ ਵਿੱਚ ਦਰਜ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਅਤੇ ਅਸੀ ਬਹੁਤ ਖੂਸ਼ ਹਾਂ ਜੋ ਮਹਾਰਾਜਾ ਦਾ ਪਰਿਵਾਰ ਨਾਭਾ ਦੇ ਹੀਰਾ ਮਹਿਲ ਵਿੱਚ ਰਹਿਣ ਲਈ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h