Kolkata Knight Riders vs Punjab Kings: IPL 2023 ਦੇ 53ਵੇਂ ਮੈਚ ਵਿੱਚ ਨਿਤੀਸ਼ ਦੀ ਕੋਲਕਾਤਾ ਸ਼ਿਖਰ ਦੇ ਪੰਜਾਬ ਨਾਲ ਭਿੜੇਗੀ। ਕੋਲਕਾਤਾ ਨਾਈਟ ਰਾਈਡਰਜ਼ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ। ਜਿਸ ਕਾਰਨ ਕੇਕੇਆਰ ਟੀਮ ਤੇ ਪੰਜਾਬ ਦੀ ਟੀਮ ਵਿਚਕਾਰ ਬਹੁਤ ਹੀ ਦਿਲਚਸਪ ਮੈਚ ਦੇਖਣ ਨੂੰ ਮਿਲੇਗਾ। ਪੰਜਾਬ ਨੂੰ ਆਪਣੇ ਆਖਰੀ ਮੈਚ ‘ਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਮੈਚ ਤੋਂ ਪਹਿਲਾਂ ਅੰਕ ਸੂਚੀ ਵਿੱਚ ਪੰਜਾਬ ਕਿੰਗਜ਼ ਦੀ ਟੀਮ ਅੰਕ ਸੂਚੀ ਵਿੱਚ ਛੇਵੇਂ ਨੰਬਰ ’ਤੇ ਹੈ। ਜਦੋਂ ਕਿ ਕੋਲਕਾਤਾ ਨਾਈਟ ਰਾਈਡਰਜ਼ ਅੱਠਵੇਂ ਨੰਬਰ ‘ਤੇ ਹੈ। ਇਸ ਮੈਚ ਵਿੱਚ ਕੇਕੇਆਰ ਦੀ ਕਪਤਾਨੀ ਨਿਤੀਸ਼ ਰਾਣਾ ਦੇ ਹੱਥ ਵਿੱਚ ਹੈ ਜਦੋਂ ਕਿ ਸ਼ਿਖਰ ਧਵਨ ਪੰਜਾਬ ਕਿੰਗਜ਼ ਦੀ ਕਮਾਨ ਸੰਭਾਲ ਰਹੇ ਹਨ।
ਇਸ ਮੈਚ ‘ਚ ਪੰਜਾਬ ਦੀ ਟੀਮ ਮੁੰਬਈ ਇੰਡੀਅਨਜ਼ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਵਾਪਸੀ ਕਰਨਾ ਚਾਹੇਗੀ। ਇਸ ਦੇ ਨਾਲ ਹੀ ਕੇਕੇਆਰ, ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਾਫੀ ਦਿਲਚਸਪ ਹੋ ਸਕਦਾ ਹੈ ਕਿਉਂਕਿ ਦੋਵੇਂ ਟੀਮਾਂ ਦੇ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਦਾ ਖ਼ਤਰਾ ਹੈ। ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਦੋਵਾਂ ਟੀਮਾਂ ਨੂੰ ਜਿੱਤ ਦਰਜ ਕਰਨੀ ਹੋਵੇਗੀ।
ਜਾਣੋ ਦੋਵਾਂ ਟੀਮਾਂ ਦੇ ਹੈੱਡ ਟੂ ਹੈੱਡ ਅੰਕੜੇ
IPL 2023 ‘ਚ ਜਦੋਂ ਇਹ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਸੀ ਉਸ ਮੈਚ ਵਿੱਚ ਪੰਜਾਬ ਦੀ ਟੀਮ ਨੂੰ ਜਿੱਤ ਮਿਲੀ ਸੀ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਡਕਵਰਥ ਲੁਈਸ ਨਿਯਮ ਤਹਿਤ ਜਿੱਤ ਦਰਜ ਕੀਤੀ। ਅਜਿਹੇ ਵਿੱਚ ਇਸ ਮੈਚ ਵਿੱਚ ਕੇਕੇਆਰ ਆਪਣਾ ਹਿਸਾਬ ਬਰਾਬਰ ਕਰਨ ਲਈ ਖੇਡੇਗੀ। ਇਹ ਮੈਚ ਕੇਕੇਆਰ ਦੇ ਘਰੇਲੂ ਮੈਦਾਨ ਈਡਨ ਗਾਰਡਨ ‘ਤੇ ਖੇਡਿਆ ਜਾਵੇਗਾ। ਹੁਣ ਤੱਕ ਦੋਵੇਂ ਟੀਮਾਂ ਕੁੱਲ 31 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ਵਿੱਚ ਕੇਕੇਆਰ ਨੇ 20 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਸਿਰਫ਼ 11 ਮੈਚ ਜਿੱਤੇ ਹਨ।
KKR ਬਨਾਮ PBKS ਦੀ ਸੰਭਾਵਿਤ ਪਲੇਇੰਗ 11
Kolkata Knight Riders ਦੀ ਸੰਭਾਵਿਤ ਪਲੇਇੰਗ 11
ਜੇਸਨ ਰਾਏ, ਰਹਿਮਾਨਉੱਲ੍ਹਾ ਗੁਰਬਾਜ਼, ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਨਿਤੀਸ਼ ਰਾਣਾ, ਰਿੰਕੂ ਸਿੰਘ, ਹਰਸ਼ਿਤ ਰਾਣਾ, ਵੈਭਵ ਅਰੋੜਾ ਅਤੇ ਵਰੁਣ ਚੱਕਰਵਰਤੀ।
Punjab Kings ਦੀ ਸੰਭਾਵਿਤ ਪਲੇਇੰਗ 11
ਪ੍ਰਭਸਿਮਰਨ ਸਿੰਘ, ਸ਼ਿਖਰ ਧਵਨ, ਮੈਥਿਊ ਸ਼ਾਰਟ, ਸੈਮ ਕੁਰਾਨ, ਲਿਆਮ ਲਿਵਿੰਗਸਟਨ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ ਅਤੇ ਨਾਥਨ ਐਲਿਸ।