ਸ਼ੁੱਕਰਵਾਰ, ਨਵੰਬਰ 28, 2025 07:22 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਕੁਲਤਾਰ ਸਿੰਘ ਸੰਧਵਾਂ ਦਾ ਦਾਅਵਾ- ਨੌਜਵਾਨਾਂ ਨੂੰ ਨੌਕਰੀਆਂ ਤੇ ਬਿਜਲੀ ਸਬਸਿਡੀ ਦੇ ਕੇ ਵੀ ਸਰਕਾਰ ਵਿੱਤੀ ਮੁਨਾਫ਼ੇ ਵੱਲ

Punjab Government: ਕੁਲਤਾਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸੂਬੇ ਦੇ ਵੱਧ ਤੋਂ ਵੱਧ ਨੌਜਵਾਨ ਵਧੀਆ ਰੋਜ਼ਗਾਰ ਦੇ ਕਾਬਿਲ ਬਣਨ ਅਤੇ ਇਸ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ

by ਮਨਵੀਰ ਰੰਧਾਵਾ
ਅਪ੍ਰੈਲ 8, 2023
in ਪੰਜਾਬ
0
ਫਾਈਲ ਫੋਟੋ

ਫਾਈਲ ਫੋਟੋ

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਇੱਕ ਸਾਲ ਦੇ ਅਰਸੇ ‘ਚ ਪੰਜਾਬ ਦੇ ਵਿੱਤੀ ਹਾਲਾਤਾਂ ਵਿੱਚ ਬੇਮਿਸਾਲ ਸੁਧਾਰ ਕਰ ਦਿੱਤਾ ਹੈ। ਸੂਬੇ ਦੇ ਬੇਰੋਜ਼ਗਾਰਾਂ ਨੂੰ ਹਜ਼ਾਰਾਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਵਾ ਕੇ, ਬਿਜਲੀ ਉੱਪਰ ਭਾਰੀ ਸਬਸਿਡੀ ਆਮ ਲੋਕਾਂ ਨੂੰ ਮੁਹੱਈਆ ਕਰਵਾ ਕੇ ਅਤੇ ਕਈ ਹੋਰ ਲੋਕ ਪੱਖੀ ਫੈਸਲੇ ਲੈ ਕੇ ਵੀ ਪੰਜਾਬ ਸਰਕਾਰ ਦਾ ਬਜਟ ਲਾਭ ਵਿੱਚ ਚੱਲ ਰਿਹਾ ਹੈ। ਇਹ ਸਭ ਕੁਝ ਇਮਾਨਦਾਰ, ਮਿਹਨਤੀ ਅਤੇ ਭਿ੍ਰਸ਼ਟਾਚਾਰ ਮੁਕਤ ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਹ ਸ਼ਨੀਵਾਰ ਨੂੰ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਵਿਖੇ ਪਹੁੰਚੇ ਸਨ। ਇੱਥੇ ਉਨਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਿੱਥੇ ਉਨ੍ਹਾਂ ਨਾਲ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵੀ ਹਾਜ਼ਰ ਰਹੇ।

ਗ੍ਰਾਮ ਪੰਚਾਇਤ ਰਣਸੀਂਹ ਕਲਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਅਤਿ ਆਧੁਨਿਕ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਅਜਿਹੀਆਂ ਲਾਇਬ੍ਰੇਰੀਆਂ ਹਰ ਇੱਕ ਪਿੰਡ ਵਿੱਚ ਸਥਾਪਿਤ ਹੋਣੀਆਂ ਚਾਹੀਦੀਆਂ ਹਨ। ਜਿੱਥੇ ਪਿੰਡ ਵਾਸੀਆਂ, ਔਰਤਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਪੜਨਯੋਗ ਅਤੇ ਸਹੀ ਸੇਧ ਦੇਣ ਵਾਲੀ ਸਮੱਗਰੀ ਮਿਲ ਸਕੇ ਅਤੇ ਇੱਥੇ ਪਿੰਡ ਵਾਸੀ ਇੱਕ ਦੂਸਰੇ ਨਾਲ ਆਪਣਾ ਕੁਝ ਸਮਾਂ ਬਤੀਤ ਕਰ ਸਕਣ ਜਿਸ ਨਾਲ ਆਪਸੀ ਸਾਂਝ ਵੀ ਮਜ਼ਬੂਤ ਹੋਵੇ। ਸੰਧਵਾਂ ਨੇ ਲਾਇਬ੍ਰੇਰੀ ਵਿੱਚ ਹੋਰ ਵਧੀਆ ਕਿਤਾਬਾਂ ਰਖਵਾਉਣ ਲਈ ਪੰਚਾਇਤ ਨੂੰ 2 ਲੱਖ 11 ਹਜ਼ਾਰ ਰੁਪਏ ਦੀ ਗ੍ਰਾਂਟ ਜਲਦੀ ਦੇਣ ਨੂੰ ਮਨਜੂਰੀ ਦਿੱਤੀ।

ਆਪਣੇ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸੂਬੇ ਦੇ ਵੱਧ ਤੋਂ ਵੱਧ ਨੌਜਵਾਨ ਵਧੀਆ ਰੋਜ਼ਗਾਰ ਦੇ ਕਾਬਿਲ ਬਣਨ ਅਤੇ ਇਸ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਜਿਸਦੇ ਨਤੀਜੇ ਨੌਜਵਾਨਾਂ ਦੇ ਸਾਹਮਣੇ ਛੇਤੀ ਆਉਣਗੇ। ਉਨਾਂ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੰਦਿਆਂ ਕਿਹਾ ਕਿ ਉਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਨਿੱਡਰ ਹੋਣ ਦੇ ਨਾਲ ਨਾਲ ਜਜਬਾਤੀ ਕੌਮ ਵੀ ਹੈ। ਅੱਜ ਦੇ ਸਿੱਖ ਨੌਜਵਾਨਾਂ ਨੂੰ ਅੱਜ ਦੇ ਹਾਲਾਤਾਂ ਤੋਂ ਸੰਭਲ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਸੇ ਦੇ ਭੜਕਾਊ ਭਾਸ਼ਣਾਂ ਵਿੱਚ ਆਉਣ ਦੀ ਬਿਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗਦਰਸ਼ਨ ਉੱਪਰ ਚੱਲਣ ਲਈ ਪ੍ਰੇਰਿਆ।

ਪਿੰਡ ਦੀ ਪੰਚਾਇਤ ਨੇ ਗੁਰੂ ਗੋਬਿੰਦ ਸਿੰਘ ਮਾਰਗ ਜਿਸਦਾ ਵਿਸਥਾਰ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ 570 ਕਿਲੋਮੀਟਰ ਤੱਕ ਹੈ ਦੇ ਸਬੰਧ ਵਿੱਚ ਇੱਕ ਮੰਗ ਸਪੀਕਰ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਵਡੇਰਿਆਂ ਵੱਲੋਂ ਇਸ ਨੂੰ ਬਣਵਾਇਆ ਗਿਆ ਸੀ ਜਿਹੜਾ ਕਿ ਸਿੱਖ ਕੌਮ ਦਾ ਵਿਰਸਾ ਹੈ, ਇਸਦੀ ਸਾਂਭ ਸੰਭਾਲ ਲਈ ਇਸ ਨੂੰ ਦੁਬਾਰਾ ਤੋਂ ਬਣਾਉਣ ਦੀ ਜਰੂਰਤ ਹੈ ਅਤੇ ਇਸ ਮਾਰਗ ਉੱਪਰ ਸਥਿਤ ਸ਼ਰਾਬ ਦੇ ਠੇਕੇ ਵੀ ਚੁਕਵਾਉਣੇ ਜਰੂਰੀ ਹਨ। ਜਿਸ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਉਹ ਜਲਦੀ ਹੀ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਵਿਚਾਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾਤ ਜ਼ਿਲਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ, ਜਥੇਦਾਰ ਬੂਟਾ ਸਿੰਘ ਰਣਸੀਂਹ ਕਲਾਂ, ਮੌਜੂਦਾ ਸਰਪੰਚ ਕੁਲਦੀਪ ਕੌਰ, ਪ੍ਰੀਤਇੰਦਰਪਾਲ ਸਿੰਘ ਮਿੰਟੂ ਸਾਬਕਾ ਸਰਪੰਚ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ, ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਆਦਿ ਹਾਜ਼ਰ ਰਹੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Kultar Singh Sandhwanpro punjab tvpunjab cabinet ministerPunjab financialypunjab governmentpunjab newsPunjab Vidhan Sabha Speakerpunjabi newsSher-e-Punjab Maharaja Ranjit Singh Library
Share210Tweet131Share52

Related Posts

ਜ਼ਮੀਨ-ਜਾਇਦਾਦ ਦੀ ‘ਈਜ਼ੀ ਰਜਿਸਟਰੀ’ ਦੀ ਵਿਵਸਥਾ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ – CM ਮਾਨ

ਨਵੰਬਰ 27, 2025

ਹੁਣ ਸਿਰਫ਼ 20 ਮਿੰਟਾਂ ‘ਚ ਹੋਵੇਗੀ ਰਜਿਸਟਰੀ, CM ਮਾਨ ਨੇ ਲਾਂਚ ਕੀਤਾ Easy Registry ਸਿਸਟਮ

ਨਵੰਬਰ 27, 2025

ਜਲੰਧਰ ‘ਚ 13 ਸਾਲਾ ਮਾਸੂਮ ਦੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

ਨਵੰਬਰ 27, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 270ਵੇਂ ਦਿਨ ਪੰਜਾਬ ਪੁਲਿਸ ਵੱਲੋਂ 104 ਨਸ਼ਾ ਤਸਕਰ ਕਾਬੂ

ਨਵੰਬਰ 27, 2025

ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਲੱਗਣਗੇ “ਪੰਜਾਬ ਸਖੀ ਸ਼ਕਤੀ ਮੇਲੇ”: ਤਰੁਨਪ੍ਰੀਤ ਸੌਂਦ

ਨਵੰਬਰ 27, 2025

ਤਰਨ-ਤਾਰਨ ਨਾਲ ਸਬੰਧਤ ਨਸ਼ਾ ਤਸਕਰ ਖਰੜ ਤੋਂ ਗ੍ਰਿਫ਼ਤਾਰ; 5 ਕਿਲੋ ਹੈਰੋਇਨ, 1.6 ਕਿਲੋ ਆਈਸੀਈ, 6.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਨਵੰਬਰ 27, 2025
Load More

Recent News

ਜ਼ਮੀਨ-ਜਾਇਦਾਦ ਦੀ ‘ਈਜ਼ੀ ਰਜਿਸਟਰੀ’ ਦੀ ਵਿਵਸਥਾ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ – CM ਮਾਨ

ਨਵੰਬਰ 27, 2025

ਹੁਣ ਸਿਰਫ਼ 20 ਮਿੰਟਾਂ ‘ਚ ਹੋਵੇਗੀ ਰਜਿਸਟਰੀ, CM ਮਾਨ ਨੇ ਲਾਂਚ ਕੀਤਾ Easy Registry ਸਿਸਟਮ

ਨਵੰਬਰ 27, 2025

ਜਲੰਧਰ ‘ਚ 13 ਸਾਲਾ ਮਾਸੂਮ ਦੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

ਨਵੰਬਰ 27, 2025

ਅਮਰੀਕਾ ਵਿੱਚ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ, ਦੋ ਨੈਸ਼ਨਲ ਗਾਰਡਮੈਨ ਜ਼ਖਮੀ; ਟਰੰਪ ਨੇ ਕਿਹਾ . . . .

ਨਵੰਬਰ 27, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 270ਵੇਂ ਦਿਨ ਪੰਜਾਬ ਪੁਲਿਸ ਵੱਲੋਂ 104 ਨਸ਼ਾ ਤਸਕਰ ਕਾਬੂ

ਨਵੰਬਰ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.