ਬੀਤੇ ਦਿਨ ਹਿਮਾਚਲ ਲੋਕ ਸਭਾ ਹਲਕਾ ਮੰਡੀ ਤੋਂ ਨਵੇਂ ਸਾਂਸਦ ਬਣੇ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ‘ਤੇ ਧਾਰਾ 323, 341 ਤਹਿਤ ਪਰਚਾ ਦਰਜ ਹੋਇਆ ਹੈ।ਦੱਸ ਦੇਈਏ ਕਿ ਦੋਵੇਂ ਆਈਪੀਸੀ ਦੀਆਂ ਧਰਾਵਾਂ ਜ਼ਮਾਨਤ ਯੋਗ ਹਨ।
ਦੱਸ ਦੇਈਏ ਕਿ ਬੀਤੇ ਦੀਨ ਚੰਡੀਗੜ੍ਹ ਏਅਰਪੋਰਟ ‘ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਬਦਸਲੂਕੀ ਕਾਰਨ ਸਿਆਸੀ ਹਲਕਿਆਂ ‘ਚ ਹਲਚਲ ਮਚੀ ਹੋਈ ਹੈ। ਦਰਅਸਲ, ਮੰਡੀ ਦੀ ਸੰਸਦ ਕੰਗਨਾ ਰਣੌਤ ਵੀਰਵਾਰ ਨੂੰ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ ਪਹੁੰਚੀ ਸੀ।
ਇੱਥੇ ਸੁਰੱਖਿਆ ਜਾਂਚ ਤੋਂ ਬਾਅਦ ਇੱਕ ਮਹਿਲਾ CISF ਜਵਾਨ ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ । ਇਸ ਘਟਨਾ ਨੇ ਹਲਚਲ ਮਚਾ ਦਿੱਤੀ ਹੈ। ਮਹਿਲਾ CISF ਕਰਮਚਾਰੀ ਨੂੰ ਤੁਰੰਤ ਹਿਰਾਸਤ ‘ਚ ਲੈ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸੀਆਈਐਸਐਫ ਨੇ ਉਸ ਖ਼ਿਲਾਫ਼ ਐਫਆਈਆਰ ਵੀ ਦਰਜ ਕਰ ਲਈ ਹੈ। ਜਾਣੋ ਕੌਣ ਹੈ ਉਹ ਮਹਿਲਾ CISF ਸਿਪਾਹੀ, ਜਿਸ ਨੇ ਭਾਜਪਾ ਸਾਂਸਦ ਨਾਲ ਕੀਤਾ ਇਹ ਕਾਰਾ?
15 ਸਾਲਾਂ ਤੋਂ ਸੀ.ਆਈ.ਐਸ.ਐਫ
ਜਿਸ ਸੀਆਈਐਸਐਫ ਮਹਿਲਾ ਜਵਾਨ ‘ਤੇ ਥੱਪੜ ਮਾਰਨ ਦੇ ਆਰੋਪ ਲੱਗੇ ਹਨ। ਉਸਦਾ ਨਾਮ ਕੁਲਵਿੰਦਰ ਕੌਰ ਹੈ। 35 ਸਾਲਾ ਕੁਲਵਿੰਦਰ 15 ਸਾਲਾਂ ਤੋਂ ਸੀਆਈਐਸਐਫ ਵਿੱਚ ਕੰਮ ਕਰ ਰਹੀ ਹੈ ਅਤੇ ਉਸਦਾ ਹੁਣ ਤੱਕ ਦਾ ਰਿਕਾਰਡ ਬੇਦਾਗ ਰਿਹਾ ਹੈ। ਹੁਣ ਤੱਕ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੀ ਹੈ। ਉਸ ਦਾ ਪਤੀ ਵੀ ਸੀਆਈਐਸਐਫ ਦਾ ਮੁਲਾਜ਼ਮ ਹੈ। ਕੁਲਵਿੰਦਰ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲੀ ਹੈ। ਕੁਲਵਿੰਦਰ ਕੌਰ ਦੇ 2 ਬੱਚੇ ਹਨ। ਉਸਦਾ ਭਰਾ ਸ਼ੇਰ ਸਿੰਘ ਇੱਕ ਕਿਸਾਨ ਆਗੂ ਹੈ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਜਥੇਬੰਦਕ ਸਕੱਤਰ ਦਾ ਅਹੁਦਾ ਸੰਭਾਲਦਾ ਹੈ।
ਕੁਲਵਿੰਦਰ ਮੋਹਾਲੀ ਰਹਿੰਦੀ ਹੈ
ਕੁਲਵਿੰਦਰ ਦਾ ਪਰਿਵਾਰ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਏਅਰਪੋਰਟ ‘ਤੇ ਤਾਇਨਾਤ ਹੈ। ਸੂਤਰਾਂ ਅਨੁਸਾਰ ਕੁਲਵਿੰਦਰ ਕੌਰ ਪੰਜਾਬ ਦੇ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ। ਇਸ ਸਮੇਂ ਉਹ ਸੈਕਟਰ 64, ਫੇਜ਼ ਐਕਸ, ਮੁਹਾਲੀ ਵਿੱਚ ਰਹਿ ਰਹੀ ਹੈ। ਉਨ੍ਹਾਂ ਦਾ ਪਰਿਵਾਰ ਕਿਸਾਨ ਅੰਦੋਲਨ ਨਾਲ ਜੁੜਿਆ ਰਿਹਾ ਹੈ। ਫਿਲਹਾਲ ਕੁਲਵਿੰਦਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਅੰਦਰੂਨੀ ਸੁਰੱਖਿਆ ‘ਚ ਤਾਇਨਾਤ ਸੀ।