ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਰਹੀ ਹੈ ਕਿ ਚੀਨੀ ਹਵਾਈ ਸੈਨਾ ਲੱਦਾਖ ਵਿੱਚ ਐਲਏਸੀ ਨੇੜੇ ਅਭਿਆਸ ਕਰ ਰਹੀ ਹੈ। ਇਸ ਵਿਚ ਹਵਾਈ ਰੱਖਿਆ ਹਥਿਆਰਾਂ ਦੀ ਵੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਚੀਨੀ ਜਹਾਜ਼ LAC ‘ਤੇ ਤਾਇਨਾਤ ਭਾਰਤੀ ਸੈਨਿਕਾਂ ਦੀਆਂ ਸਥਿਤੀਆਂ ਦੇ ਬਿਲਕੁਲ ਨੇੜੇ ਆ ਗਿਆ ਸੀ। ਚੀਨੀ ਜਹਾਜ਼ ਨੂੰ ਦੇਖਦੇ ਹੀ ਭਾਰਤੀ ਹਵਾਈ ਸੈਨਾ ਚੌਕਸ ਹੋ ਗਈ।
ਇਸ ਨੂੰ ਘੁਸਪੈਠ ਸਮਝਦਿਆਂ ਹਵਾਈ ਸੈਨਾ ਨੇ ਵੀ ਜਵਾਬੀ ਕਾਰਵਾਈ ਦੀ ਤਿਆਰੀ ਕਰ ਲਈ ਸੀ। ਜਾਣਕਾਰੀ ਹੈ ਕਿ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਅਜਿਹੀ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਫੌਜੀ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਸੀ।
ਜਿਕਰਯੋਗ ਹੈ ਕਿ ਜੂਨ ਦੇ ਆਖਰੀ ਹਫ਼ਤੇ ਪੂਰਬੀ ਲੱਦਾਖ ਸੈਕਟਰ ਵਿੱਚ ਇੱਕ ਚੀਨੀ ਜਹਾਜ਼ ਭਾਰਤੀ ਹਵਾਈ ਸੈਨਾ ਦੇ ਰਾਡਾਰ ਵਿੱਚ ਆ ਗਿਆ ਸੀ। ਹਾਲਾਂਕਿ ਇਹ ਜਹਾਜ਼ ਭਾਰਤ ਦੀ ਚਿਤਾਵਨੀ ਤੋਂ ਬਾਅਦ ਵਾਪਸ ਚਲਾ ਗਿਆ। ਭਾਰਤ ਨੇ ਇਸ ਘਟਨਾ ਨੂੰ ਲੈ ਕੇ ਚੀਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਭਾਰਤੀ ਪੱਖ ਵੱਲੋਂ ਇਹ ਮਾਮਲਾ ਸਥਾਪਤ ਨਿਯਮਾਂ ਅਨੁਸਾਰ ਚੀਨੀ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਅਤੇ ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਕਿਹਾ ਗਿਆ ਹੈ।