Amir Khan: ‘ਲਾਲ ਸਿੰਘ ਚੱਢਾ’ ਬੇਸ਼ੱਕ ਬਾਕਸ ਆਫਿਸ ‘ਤੇ ਕੋਈ ਕਰਿਸ਼ਮਾ ਨਹੀਂ ਕਰ ਸਕੀ, ਪਰ ਫਿਲਮ ਨੇ ਓਟੀਟੀ ਪਲੇਟਫਾਰਮ ਨੈੱਟਫਿਲਕਸ ‘ਤੇ ਰਿਲੀਜ਼ ਹੁੰਦੇ ਹੀ ਦੇਸ਼ ਦੁਨੀਆ ਦੇ ਦਰਸ਼ਕਾਂ ਦੇ ਵਿਚਾਲੇ ਆਪਣੀ ਮਜ਼ਬੂਤ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ।ਲਾਲ ਸਿੰਘ ਚੱਢਾ ਨੇ 6 ਅਕਤੂਬਰ 2022 ਨੂੰ ਨੈਟਫਿਲਕਸ ‘ਤੇ ਆਪਣੇ ਪ੍ਰੀਮੀਅਰ ਦੇ ਬਾਅਦ ਤੋਂ ਦੁਨੀਆ ਭਰ ਦੇ ਦਰਸ਼ਕਾਂ ਨਾਲ ਪਿਆਰ, ਪ੍ਰਸ਼ੰਸਾ ਤੇ ਵਾਹੋਵਾਹੀ ਖੱਟੀ ਹੈ।ਇੱਕ ਹਫ਼ਤੇ ਦੇ ਅੰਦਰ ਇਹ ਫਿਲਮ ਭਾਰਤ ‘ਚ ਨੈਟਫਿਲਕਸ ‘ਤੇ ਨੰਬਰ 1 ਫਿਲਮ ਤੇ ਨੰਬਰ 2 ਗੈਰ ਅੰਗਰੇਜ਼ੀ ਫਿਲਮ ਬਣ ਗਈ ਹੈ।ਫਿਲਮ ਨੂੰ 6.63 ਮਿਲੀਅਨ ਘੰਟੇ ਤੱਕ ਦੇਖਿਆ ਗਿਆ ਹੈ ਤੇ ਦੁਨੀਆ ਭਰ ਦੇ 13 ਦੇਸ਼ਾਂ ‘ਚ ਫ਼ਿਲਮਾਂ ਦੇ ਸਿਖਰ 10 ਵਿੱਚ ਦਰਜਾ ਪ੍ਰਾਪਤ ਹੈ।
ਬਾਕਸ ਆਫ਼ਿਸ ‘ਤੇ ਨਹੀਂ ਦਿਖਾ ਸਕੀ ਸੀ ਜਾਦੂ
‘ਲਾਲ ਸਿੰਘ ਚੱਢਾ’ ਭਾਵੇਂ ਹੀ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਹੋਵੇ ਪਰ ਫਿਲਮ ਨੇ ਓਟੀਟੀ ‘ਤੇ ਆਉਂਦੇ ਹੀ ਆਪਣਾ ਜਾਦੂ ਬਿਖੇਰ ਦਿੱਤਾ।ਹਾਲ ਸਿੰਘ ਚੱਢਾ ਸਾਲ ਦੀਆਂ ਵੱਡੀਆਂ ਫਿਲਮਾਂ ‘ਚ ਸੀ ਪਰ ਬਾਕਸ ਆਫਿਸ ‘ਤੇ ਇਸ ਨੇ ਸਾਰਿਆਂ ਨੂੰ ਨਿਰਾਸ਼ ਕੀਤਾ।ਫਿਲਮ ਦੀ ਜਿੰਨੀ ਚਰਚਾ ਰਹੀ ਪਹਿਲੇ ਦਿਨ ਹੀ ਇਹ ਧੜੰਮ ਹੋ ਗਈ।
100 ਕਰੋੜ ਦਾ ਕਲੈਕਸ਼ਨ ਵੀ ਪਾਰ ਨਹੀਂ ਪਾਈ ਸੀ, ਪਰ ਓਟੀਟੀ ‘ਤੇ ਆਉਂਦੇ ਹੀ ਫਿਲਮ ਨੇ ਆਪਣਾ ਰੰਗ ਦਿਖਾਇਆ ਹੈ।ਬਾਕਸ ਆਫਿਸ ਪ੍ਰਤੀਕ੍ਰਿਆ ਦੇ ਬਾਅਦ ਲਾਲ ਸਿੰਘ ਚੱਢਾ ਨੂੰ 6 ਅਕਤੂਬਰ ਨੂੰ ਓਟੀਟੀ ਦੇ ਨੈਟਫਿਲਕਸ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਗਿਆ।ਇੱਕ ਹਫ਼ਤੇ ਦੇ ਅੰਦਰ ਫ਼ਿਲਮ ਨੂੰ ਪੂਰੀ ਦੁਨੀਆ ‘ਚ ਗਜ਼ਬ ਦਾ ਰਿਸਪਾਂਸ ਮਿਲਿਆ ਹੈ।
ਇਹ ਵੀ ਪੜ੍ਹੋ : ਉਰਫ਼ੀ ਜਾਵੇਦ ਨੇ ਪ੍ਰੀ-ਬਰਥਡੇ ‘ਤੇ ਪਹਿਨੀ ਧਾਗਿਆਂ ਨਾਲ ਬਣੀ ਬੇਹੱਦ ਰਿਵੀਲਿੰਗ DRESS
ਇਹ ਵੀ ਪੜ੍ਹੋ : ਪੰਜਾਬੀ ਇੰਡਸਟਰੀ ‘ਚ ਦੋਸਤੀ ਨਾਂ ਦੀ ਕੋਈ ਚੀਜ਼ ਨਹੀਂ- ਸ਼ੈਰੀ ਮਾਨ