Sandeep Singh Ambia Murder: ਪੰਜਾਬ ਦੇ ਜਲੰਧਰ ‘ਚ ਲਾਈਵ ਮੈਚ ਦੌਰਾਨ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ (Sandeep Nangal Ambia) ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ। ਇਸ ਕੇਸ ‘ਚ ਹੁਣ ਸੰਦੀਪ ਸਿੰਘ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਸੰਧੂ ਬੀਤੇ ਦਿਨ ਯਾਨੀ 29 ਅਕਤੂਬਰ ਨੂੰ ਫੇਸਬੁੱਕ ‘ਤੇ ਲਾਈਵ ਹੋਈ।
ਇਸ ਲਾਈਵ ਸੈਸ਼ਨ ਦੌਰਾਨ ਰੁਪਿੰਦਰ ਕੌਰ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦਈਏ ਕਿ ਅੰਬੀਆ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਤੀ ਦੇ ਕਾਤਲ ਦੀ ਲੌਕੇਸ਼ਨ ਲਾਈਵ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਪੁਲਿਸ ਨੂੰ ਫੋਨ ਕਰਕੇ ਅਤੇ ਵ੍ਹੱਟਸਐਪ ‘ਤੇ ਆਡੀਓ ਮੈਸੇਜ ਭੇਜ ਕੇ ਦੱਸੀ। ਪਰ ਪੁਲਿਸ ਨੇ ਉਨ੍ਹਾਂ ਤੋਂ ਐਵਿਡੈਂਸ ਦੀ ਮੰਗ ਕੀਤੀ।
ਦੱਸ ਦਈਏ ਕਿ ਅੰਬੀਆ ਦੀ ਪਤਨੀ ਰੁਪਿੰਦਰ ਨੇ ਲਾਈਵ ਦੌਰਾਨ ਦੱਸਿਆ ਕਿ ਉਸ ਜਲੰਧਰ ਐਸਐਸਪੀ ਨੂੰ ਫੋਨ ਕਰ ਦੱਸਿਆ ਕਿ ਖਿਡਾਰੀ ਦੇ ਕਲਤ ਮਾਮਲੇ ‘ਚ ਨਾਮਜ਼ਦ ਕਾਂਤਲਾਂ ਚੋਂ ਸੁਰਜਨ ਸਿੰਘ ਚੱਠਾ ਇਸ ਸਮੇਂ ਨਕੋਦਰ ਥਾਣੇ ਤੋਂ ਮਹਿਜ਼ ਤਿੰਨ ਮਿੰਟ ਦੀ ਦੂਰੀ ਤੇ ਕਰਤਾਰ ਪੈਲਸ ‘ਚ ਬੈਠੇ ਆਪਣੀ ਜ਼ਿੰਦਗੀ ਦਾ ਅੰਨਦ ਮਾਣ ਰਹੇ ਹਨ। ਕੀ ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹੋ। ਤਾਂ ਮੈਨੂੰ ਜਵਾਬ ਮਿਲਿਆ ਕਿ ਸਾਨੂੰ ਐਵੀਡੈਂਟ (ਸਬੂਤ) ਚਾਹਿਦੇ ਹਨ।
ਇਸ ਦੌਰਾਨ ਉਨ੍ਹਾਂ ਪੁਲਿਸ ਨੂੰ ਖੂਬ ਖਰੀਆਂ ਖਰੀਆਂ ਸੁਣਾਇਆਂ। ਰੁਪਿੰਦਰ ਕੌਰ ਦਾ ਕਹਿਣਾ ਹੈ ਪੁਲਿਸ ਘੱਟੋ ਘੱਟ ਚੱਠਾ ਤੋਂ ਪੁੱਛਗਿੱਛ ਤਾਂ ਕਰੇ ਤਾਂ ਜੋ ਪਤਾ ਲੱਗ ਸਕੇ ਉਹ ਗੁਨਾਹਗਾਰ ਹੈ ਜਾਂ ਨਹੀਂ।
ਇੱਥੇ ਵੇਖੋ ਲਾਈਵ ਦੌਰਾਨ ਰੁਪਿੰਦਰ ਕੌਰ ਨੇ ਕੀ ਕੀਤੀ ਮੰਗ
ਪੁਲਿਸ ਨੇ ਇਨ੍ਹਾਂ ਨੂੰ ਕੀਤਾ ਸੀ ਨਾਮਜ਼ਦ
ਦੱਸ ਦਈਏ ਕਿ ਜਲੰਧਰ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕੇਸ ਵਿੱਚ ਤਿੰਨ ਹਾਈ-ਪ੍ਰੋਫਾਈਲ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਜਿਨ੍ਹਾਂ ਦੇ ਨਾਂਅ ਸੁਰਜਨ ਸਿੰਘ ਚੱਠਾ, ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੁਖਵਿੰਦਰ ਮਾਨ, ਵਿਸ਼ਵ ਕਬੱਡੀ ਡੋਪਿੰਗ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਮਰੀਕਾ ਵਿੱਚ ਰਾਇਲ ਕਿੰਗਜ਼ ਕਬੱਡੀ ਕਲੱਬ ਦੇ ਮਾਲਕ ਸਰਬਜੀਤ ਸਿੰਘ ਸੱਤਾ ਥਿਆੜਾ ਹਨ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਮੰਤਰੀ Fauja Singh Sarari ਫਿਰ ਚਰਚਾ ‘ਚ, ਹੁਣ ਡੇਰੇ ‘ਚ ਸਰਾਰੀ ਦੀ ਫੇਰੀ ਵੀ ਵੀਡੀਓ ਹੋਈ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h