ਹਾਲ ਹੀ ‘ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲੇ ਧਮਕੀ ਭਰੇ ਪੱਤਰ ਮਾਮਲੇ ‘ਚ ਜਾਂਚ ‘ਚ ਆਇਆ ਸੀ ਕਿ ਇਸ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੈ।ਮਹਾਰਾਸ਼ਟਰ ਦੇ ਸਰਕਾਰ ਦੇ ਗ੍ਰਹਿ ਸਕੱਤਰ ਵਿਭਾਗ ਨੇ ਦੱਸਿਆ ਸੀ ਕਿ ਸਲਮਾਨ ਅਤੇ ਉਨਾਂ੍ਹ ਦੇ ਪਿਤਾ ਸਲੀਮ ਨੂੰ ਧਮਕੀ ਦੇਣ ਦੇ ਪਿੱਛੇ ਲਾਰੇਂਸ ਬਿਸ਼ਨੋਈ ਗੈਂਗ ਦਾ ਮਕਸਦ ਆਪਣੀ ਤਾਕਤ ਦਿਖਾਉਣਾ ਸੀ।
ਇਕ ਪੁਲਿਸ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਕਥਿਤ ਮੈਂਬਰ ਸਿਧਦੇਸ਼ ਕਾਂਬਲੇ ੳੇੁਰਫ ਮਹਾਕਾਲ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਬਾਲੀਵੁੱਡ ਦੇ ਵੱਡੇ ਫਿਲਮਮੇਕਰ ਕਰਨ ਜੌਹਰ ਵੀ ਉਨ੍ਹਾਂ ਦੀ ਲਿਸਟ ‘ਚ ਸ਼ਾਮਿਲ ਸਨ, ਜਿਨ੍ਹਾਂ ਤੋਂ ਜਬਰਦਸਤੀ ਵਸੂਲੀ ਲਈ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।
ਪਰ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਅਤੇ ਸੰਭਾਵਨਾ ਹੈ ਕਿ ਕਾਂਬਲੇ ਆਪਣੇ ਬਿਆਨਾਂ ‘ਚ ਸ਼ੇਖੀ ਮਾਰ ਰਹੇ ਹਨ।ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਿਧੇਸ਼ ਕਾਬਲੇ ਪੰਜਾਬੀ ਗਾਇਕ ਸਿੱਧੁ ਮੂਸੇਵਾਲਾ ਕਤਲਮਾਮਲੇ ‘ਚ ਸ਼ੱਕੀ ਸ਼ੂਟਰ ਸੰਤੋਸ਼ ਜਾਧਵ ਦਾ ਕਰੀਬੀ ਸਹਿਯੋਗੀ ਸੀ ਅਤੇ ਹੱਤਿਆ ਦੀ ਸਾਜਿਸ਼ ਤੋਂ ਚੰਗੀ ਤਰ੍ਹਾਂ ਵਾਕਿਫ ਸੀ।
ਸਿਧੇਸ਼ ਕਾਂਬਲੇ ਪੁਣੇ ਵਿਚ ਪਹਿਲਾਂ ਹੀ ਦਰਜ ਇਕ ਮਾਮਲੇ ਵਿਚ ਪੁਣੇ ਦਿਹਾਤੀ ਪੁਲਿਸ ਦੀ ਹਿਰਾਸਤ ਵਿਚ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਪੰਜਾਬ ਪੁਲਿਸ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਅਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਮਿਲੀ ਧਮਕੀ ਭਰੀ ਚਿੱਠੀ ਦੇ ਸਬੰਧ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਰੋਹ ਨੇ ਕਥਿਤ ਤੌਰ ‘ਤੇ ਕਰਨ ਜੌਹਰ ਨੂੰ ਧਮਕੀ ਦੇ ਕੇ 5 ਕਰੋੜ ਰੁਪਏ ਦੀ ਵਸੂਲੀ ਕਰਨ ਦੀ ਯੋਜਨਾ ਬਣਾਈ ਸੀ। ਕਾਂਬਲ ਦੇ ਬਿਆਨ ਅਨੁਸਾਰ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਭਰਾ ਵਿਕਰਮ ਬਰਾੜ ਨੇ ਉਸ ਨਾਲ ਇੰਸਟਾਗ੍ਰਾਮ ਅਤੇ ਸਿਗਨਲ ਐਪ ‘ਤੇ ਇਨ੍ਹਾਂ ਯੋਜਨਾਵਾਂ ਬਾਰੇ ਚਰਚਾ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਔਰਤ ਅਤੇ ਇੱਕ ਡਾਕਟਰ ਜਿਸ ਨੇ ਕਥਿਤ ਤੌਰ ‘ਤੇ ਸਿੱਖ ਭਾਈਚਾਰੇ ਦੇ ਇੱਕ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਸੀ, ਵੀ ਨਿਸ਼ਾਨੇ ‘ਤੇ ਸਨ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਅਜੇ ਵੀ ਕਾਂਬਲ ਦੇ ਦਾਅਵਿਆਂ ਦੀ ਪੁਸ਼ਟੀ ਕਰ ਰਹੀਆਂ ਹਨ।