ਅਬੋਹਰ ਦੇ ਇਕ ਪਿੰਡ ਤੋਂ ਦੇਸ਼ ਭਰ ਵਿੱਚ ਬਦਨਾਮ ਗੈਂਗਸਟਰ ਬਣਨ ਵਾਲੇ ਲਾਰੇਂਸ ਬਿਸ਼ਨੋਈ ਦੇ ਅਪਰਾਧਾਂ ਦੀ ਸੂਚੀ ਬਹੁਤ ਲੰਬੀ ਹੈ,ਪੰਜਾਬ ਯੂਨਿਵਰ੍ਸਿਟੀ ਚੰਡੀਗੜ੍ਹ ਵਿਚ ਪੜ੍ਹ ਚੁੱਕੇ ਲਾਰੈਂਸ ਤੇ ਚੰਡੀਗੜ੍ਹ ਵਿੱਚ 7 ਕੇਸ ਦਰਜ ਨੇ | ਕਿਸੇ ਸਮੇਂ ਲਾਰੈਂਸ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ (SOPU) ਦਾ ਪ੍ਰਧਾਨ ਵੀ ਰਹਿ ਚੁੱਕਾ ਹੈ ਇਸੇ ਯੂਨੀਵਰਸਿਟੀ ਵਿਚੋਂ ਹੀ ਲਾਰੈਂਸ ਨੇ ਇੱਕ ਗੈਂਗਸਟਰ ਦੇ ਰੂਪ ਵਿੱਚ ਨਾਮ ਬਣਾਉਣਾ ਸ਼ੁਰੂ ਕੀਤਾ ਸੀ
ਲਾਰੈਂਸ ਬਿਸ਼ਨੋਈ ਨੇ ਅਪ੍ਰੈਲ 2010 ‘ਚ ਜ਼ੁਰਮ ਦੀ ਦੁਨੀਆ ‘ਚ ਆਪਣਾ ਪੈਰ ਰੱਖਿਆ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ।ਸਿਰਫ 12 ਸਾਲਾਂ ‘ਚ ਲਾਰੈਂਸ ਖਿਲਾਫ 5 ਸੂਬਿਆਂ ‘ਚ 36 ਮਾਮਲੇ ਦਰਜ ਹੋਏ ਨੇ ਆਖਿਰ ਕਿੱਥੇ ਕਿੱਥੇ ਨੇ ਇਹ ਮਾਮਲੇ ਜਿਨ੍ਹਾਂ ਦੇ ਕਾਰਣ ਅੱਜ ਲਾਰੇਂਸ ਬਿਸ਼ਨੋਈ ਦੇ ਨਾਮ ਦਾ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਵਿੱਚ ਖੌਫ਼ ਫੈਲਿਆ ਹੋਇਆ ਹੈ
ਲਾਰੈਂਸ ਖ਼ਿਲਾਫ਼ 2010 ਵਿੱਚ ਚੰਡੀਗੜ੍ਹ ਤੇ ਮੁਹਾਲੀ ਵਿੱਚ 3 ਅਪਰਾਧਿਕ ਮਾਮਲੇ ਦਰਜ ਹੋਏ ਸਨ।
ਲਾਰੇਂਸ ਤੇਗੈਰ-ਕਾਨੂੰਨੀ ਹਥਿਆਰ ਰੱਖਣ ਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ ਜਿਸ ਨਾਲ ਜ਼ੁਰਮ ਦੀ ਦੁਨੀਆ ਵਿਚ ਉਸਨੇ ਆਪਣਾ ਨਾਮ ਬਣਾਉਣਾ ਸ਼ੁਰੂ ਕਰ ਦਿੱਤਾ
ਇਨ੍ਹਾਂ ਮਾਮਲਿਆਂ ਵਿਚੋਂ ਦੋ ਵਿਚੋਂ ਲਾਰੈਂਸ ਨੂੰ ਅਪ੍ਰੈਲ 2010 ਵਿੱਚ ਚੰਡੀਗੜ੍ਹ ਵਿੱਚ ਦਰਜ ਇਨ੍ਹਾਂ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ ਪਰ ਅਕਤੂਬਰ 2010 ਲਾਰੇਂਸ ਵਿੱਚ ਮੁਹਾਲੀ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।
ਪੰਜਾਬ ਚੋਂ ਉਥੇ ਇਸ ਗੈਂਗਸਟਰ ਖ਼ਿਲਾਫ਼ ਸਭ ਤੋਂ ਵੱਧ ਮਾਮਲੇ ਵੀ ਪੰਜਾਬ ਵਿਚ ਹੀ ਦਰਜ਼ ਨੇ ਲਾਰੇਂਸ ਤੇ ਪੰਜਾਬ ਵਿਚ ਕੁਲ 17 ਮਾਮਲੇ ਦਰਜ਼ ਨੇ
ਇਨ੍ਹਾਂ ਮਾਮਲਿਆਂ ਵਿਚੋਂ 6 ਕੇਸ ਫਾਜ਼ਿਲਕਾ ਵਿੱਚ ਹਨਇੱਥੇ ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਫਾਜ਼ਿਲਕਾ ਦੇ ਪਿੰਡ ਦੁਤਰਾਵਾਲੀ ਦਾ ਹੀ ਰਹਿਣ ਵਾਲਾ ਹੈ।
ਮੁਹਾਲੀ ਵਿੱਚ ਲਾਰੈਂਸ ਖ਼ਿਲਾਫ਼ 7 ਕੇਸ ਦਰਜ਼ ਹੋਏ ਨੇ , ਇਸੇ ਜ਼ੁਰਮ ਦੀ ਕਤਾਰ ਕਿਹਾ ਫਰੀਦਕੋਟ ਵਿੱਚ ਵੀ 2, ਕੇਸ ਸ਼ਾਮਿਲ ਨੇ ਅੰਮ੍ਰਿਤਸਰ ਵਿਚ ਲਾਰੈਂਸ ਖਿਲਾਫ ਇੱਕ ਕੇਸ ਦਰਜ਼ ਹੈ ਵੀ ਉਸਦੇ ਨਾਮ ਇੱਕ ਕੇਸ ਹੈ
ਹੌਲੀ ਹੌਲੀ ਲਾਰੇਂਸ ਦਾ ਨਾਮ ਇੰਨਾ ਵੱਡਾ ਹੋ ਗਿਆ ਕਿ ਉਸ ਉੱਤੇ ਹੁਣ ਇਕ ਦੋ ਨਹੀਂ ਸਗੋਂ ਚਾਰ ਰਾਜਾਂ ਵਿਚ ਮਾਮਲੇ ਦਰਜ਼ ਹਨ
।
ਲਾਰੈਂਸ ਖਿਲਾਫ ਰਾਜਸਥਾਨ ‘ਚ 6 ਮਾਮਲੇ ਦਰਜ਼ ਨੇ
ਜ਼ੁਰਮ ਦੀ ਸ਼ੁਰੂਆਤ ਪੰਜਾਬ ਦੀ ਰਾਜਧਾਨੀ ਤੋਂ ਕਰਨ ਮਗਰੋਂ ਹੁਣ ਉਸਦੇ ਉੱਤੇ ਦੇਸ਼ ਦੀ ਰਾਜਧਾਨੀ ਵਿਚ ਵੀ ਅਪਰਾਧਿਕ ਮਾਮਲੇ ਦਰਜ਼ ਹਨ
ਉਸ ਖਿਲਾਫ ਦਿੱਲੀ ‘ਚ 4 ਮਾਮਲੇ ਦਰਜ਼ ਹਨ
ਤੇ ਨਾਲ ਹੀ ਹਰਿਆਣਾ ‘ਚ ਉਸ ਖ਼ਿਲਾਫ਼ 2 ਮਾਮਲੇ ਦਰਜ ਹਨ।
ਜੇ ਲਾਰੈਂਸ ਤੇ ਦਰਜ਼ ਮਾਮਲਿਆਂ ਦੀ ਗੱਲ ਕਰੀਏ ਉਸਤੇ ਕਤਲ , ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਤੇ ਲੁੱਟ-ਖੋਹ ਵਰਗੇ ਗੰਭੀਰ ਮਾਮਲੇ ਦਰਜ ਹਨ।
10 ਸਤੰਬਰ 2021 ਨੂੰ ਜੈਪੁਰ ਪੁਲਿਸ ਨੇ ਲਾਰੈਂਸ ਦੇ ਖਿਲਾਫ ਫਿਰੌਤੀ ਤੇ ਧਮਕੀਆਂ ਦਾ ਮਾਮਲਾ ਦਰਜ ਕੀਤਾ ਸੀ।
ਲਾਰੈਂਸ ਹੁਣ ਪੰਜਾਬ ਜਦ ਪੰਜਾਬ ਪੁਲਿਸ ਦੀ ਰਿਮਾਂਡ ਵਿਚ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਉਸ ਦੇ ਕਈ ਕਰੀਬੀ ਗੈਂਗਸਟਰ ਉਸ ਦੇ ਨਾਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਨਜ਼ਦੀਕੀ ਕੈਨੇਡਾ ਵਾਸੀ ਗੋਲਡੀ ਬਰਾੜ ਹੈ ਜਿਸਤੇ ਕਿ ਮੋਪੋਸੇਵਾਲਾ ਕੇਸ ਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ । ਤਿਹਾੜ ਜੇਲ੍ਹ ਵਿੱਚ ਬੰਦ ਸੰਪਤ ਨਹਿਰਾ, ਕਾਲੀ ਰਾਜਪੂਤ, ਕਾਲਾ ਜਥੇਦਾਰੀ ਵੀ ਉਸ ਦੇ ਕਰੀਬੀ ਹਨ।