ਗੈਂਸਸਟਰ ਲਾਰੰਸ ਬਿਸ਼ਨੋਈ ਨੂੰ ਅੰਮਿ੍ਤਸਰ ਅਦਾਲਤ ‘ਚ ਅੱਜ ਪੇਸ਼ ਕੀਤਾ, ਜਿਸ ਦਾ ਪੁਲਸ ਨੂੰ ਇੱਕ ਹਫਤੇ ਦਾ ਪੱੁਛ-ਗਿਛ ਲਈ ਰਿਮਾਂਡ ਮਿਲਿਆ ।
ਉਸ ਨੂੰ ਤਿਹਾੜ ਜ਼ੇਲ ਚੋਂ ਸਿੱਧੂ ਮੂਸੇਵਾਲਾ ਕਤਲ ਸਬੰਧੀ ਪੰਜਾਬ ਲਿਆਂਦਾ ਗਿਆ ਸੀ ਪਰ ਅੰਮਿ੍ਤਸਰ ਪੁਲਸ ਨੇ ਉਸ ਦਾ ਰਿਮਾਂਡ ਰਾਣਾਂ ਕੰਦੋਵਾਲੀਆਂ ਦੇ ਕਤਲ ਕੇਸ ਵਿਚ ਲਿਆ ਹੈ। ਪ੍ਰਾਪਤ ਜਾਨਕਾਰੀ ਅਨੁਸਾਰ ਜੱਗੂ ਭਗਵਾਨਪੁਰੀਏ ਤੋਂ ਇਲਾਵਾ ,ਇਸ ਕਤਲ ਕੇਸ ਵਿਚ ਲਾਰੰਸ ਬਿਸ਼ਨੋਈ ਦੀ ਵੀ ਨਾਮਜ਼ਦਗੀ ਦੱਸੀ ਗਈ ਹੈ।
।ਇਸ ਦੌਰਾਨ ਇਹ ਵੀ ਪਤਾ ਲਗਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਪੁਲਸ ,ਉਸ ਨੂੰ ਖਰੜ ਲੈ ਗਈ ਹੈ।
ਜਾਣਕਾਰੀ ਅਨੁਸਾਰ ਝਕਾਨੀ ਦੇਣ ਲਈ ਰੂਟ ਬਦਲੇ ਤੇ ਵੱਖ-ਵੱਖ ਕਾਫਲੇ ਤੋਰੇ ਗਏ । ਕੁਝ ਅਧਿਕਾਰੀਆਂ ਦੱਸਿਆ ਕਿ ਸਾਨੂੂੰ ਉੱਚ ਅਧਿਕਾਰੀਆਂ ਵਲੋ ਹਦਾਇਤਾਂ ਸੀ ਕਿ ਸੁਰੱਖਿਆ ਦੇ ਕਰੜੇ ਪ੍ਰਬੰਧ ਹੋਣੇ ਚਾਹੀਦੇ ਹਨ ।