ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਦੋਸ਼ੀ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਗੁਜਰਾਤ ਲਿਜਾਇਆ ਗਿਆ ਹੈ।ਗੁਜਰਾਤ ਪੁਲਿਸ ਲਾਰੇਂਸ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਨਾਲ ਲੈ ਗਈ ਹੈ।ਪੁਲਿਸ ਉਸ ਤੋਂ ਗੁਜਰਾਤ ‘ਚ ਦਰਜ ਹੈਰੋਇਨ ਸਬੰਧੀ ਐਨਡੀਪੀਐਸ ਦੇ ਇਕ ਕੇਸ ‘ਚ ਪੁੱਛਗਿੱਛ ਕਰੇਗੀ।
ਦੱਸ ਦੇਈਏ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਸਖਤ ਸੁਰੱਖਿਆ ਵਿਚਾਲੇ ਮੋਹਾਲੀ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਹੈ।ਪੁਲਿਸ ਟੀਮ ਬੀਤੇ ਕੱਲ੍ਹ ਲਾਰੇਂਸ ਨੂੰ ਚਾਰੇ ਪਾਸੇ ਤੋਂ ਘੇਰ ਕੇ ਦੁਪਹਿਰ ਸਾਢੇ 3 ਵਜੇ ਮੋਹਾਲੀ ਏਅਰਪੋਰਟ ਪਹੁੰਚੀ।ਫਿਰ ਸ਼ਾਮ 7 ਵਜੇ ਦੀ ਫਲਾਈਟ ਤੋਂ ਉਸ ਨੂੰ ਗੁਜਰਾਤ ਲਿਜਾਇਆ ਗਿਆ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰ ਲਾਰੇਂਸ ਪੁਲਿਸ ਘੇਰੇ ‘ਚ ਮੋਹਾਲੀ ਏਅਰਪੋਰਟ ‘ਤੇ ਇੰਝ ਪਹੁੰਚਿਆ ਜਿਵੇਂ ਕੋਈ ਫ਼ਿਲਮ ਸੈਲੇਬ੍ਰਿਟੀ ਹੁੰਦਾ।
ਪੁਲਿਸ ਸੁਰੱਖਿਆ ਵਿਚਾਲੇ ਸੰਤਰੀ ਰੰਗ ਦੀ ਟੀ-ਸ਼ਰਟ ਪਹਿਨੇ ਲਾਰੇਂਸ ਡੀਲ-ਡੌਲ ਦੇ ਨਾਲ ਚੱਲਦਾ ਦਿਸਿਆ।ਉਸਨੇ ਕਾਲੇ ਰੰਗ ਦਾ ਚਸ਼ਮਾ ਪਹਿਨਿਆ ਹੋਇਆ ਸੀ।ਹੱਥ ‘ਚ ਇੱਕ ਬੈਗ ਵੀ ਫੜਿਆ ਹੋਇਆ ਸੀ।ਮੋਹਾਲੀ ਏਅਰਪੋਰਟ ਦੀ ਚਾਰਦੀਵਾਰੀ ‘ਚ ਪੁਲਿਸ ਦੇ ਘੇਰੇ ‘ਚ ਲਾਰੈਂਸ ਨੂੰ ਇੰਨੇ ਲਾਪਰਵਾਹੀ ਨਾਲ ਘੁੰਮਦਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਗੌਰਤਲਬ ਹੈ ਕਿ ਸਤੰਬਰ 2002 ਦੇ ਦਰਜ ਮਾਮਲੇ ਅਨੁਸਾਰ ਗੁਜਰਾਤ ‘ਚ ਕਰੋੜਾਂ ਰੁਪਏ ਦੀ ਹੈਰੋਇਨ ਦਾ ਨਸ਼ਾ ਬਰਾਮਦ ਕੀਤਾ ਗਿਆ ਸੀ।ਗੁਜਰਾਤ ਏਟੀਐਸ ਦੀ ਜਾਂਚ ‘ਚ ਲਾਰੈਂਸ ਦਾ ਨਾਮ ਸਾਹਮਣੇ ਆਇਆ ਸੀ।ਇਸ ਤੋਂ ਪਹਿਲਾਂ ਵੀ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਹੁਣ ਉਸ ਦੁਬਾਰਾ ਪੁੱਛਗਿੱਛ ਲਈ ਲਿਜਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h