Salim Durani Died: ਮਸ਼ਹੂਰ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ ਹੋ ਗਿਆ ਹੈ। 88 ਸਾਲ ਦੇ ਸਲੀਮ ਦੁਰਾਨੀ ਕੈਂਸਰ ਨਾਲ ਜੂਝ ਰਹੇ ਸਨ। ਅਰਜੁਨ ਐਵਾਰਡੀ ਸਲੀਮ ਦੁਰਾਨੀ ਨੇ ਗੁਜਰਾਤ ਦੇ ਜਾਮਨਗਰ ਵਿੱਚ ਆਖਰੀ ਸਾਹ ਲਿਆ। ਅਫਗਾਨਿਸਤਾਨ ਵਿੱਚ ਜਨਮੇ ਸਲੀਮ ਦੁਰਾਨੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਸਨ।
1960 ‘ਚ ਇਹ ਐਵਾਰਡ ਹਾਸਲ ਕਰਨ ਵਾਲੇ ਸਲੀਮ ਦੁਰਾਨੀ ਨੇ ਭਾਰਤੀ ਕ੍ਰਿਕਟ ਟੀਮ ਲਈ 29 ਟੈਸਟ ਮੈਚ ਖੇਡੇ ਸਨ। ਉਸ ਨੇ ਇਨ੍ਹਾਂ ਮੈਚਾਂ ਵਿੱਚ ਕੁੱਲ 1202 ਦੌੜਾਂ ਬਣਾਈਆਂ। ਇਨ੍ਹਾਂ 1202 ਦੌੜਾਂ ‘ਚ ਇਕ ਸੈਂਕੜਾ ਅਤੇ 7 ਅਰਧ ਸੈਂਕੜੇ ਸ਼ਾਮਲ ਹਨ। ਇੰਨਾ ਹੀ ਨਹੀਂ ਉਸ ਨੇ ਆਪਣੇ ਕਰੀਅਰ ‘ਚ ਕੁੱਲ 75 ਵਿਕਟਾਂ ਵੀ ਲਈਆਂ। ਸਲੀਮ ਦੁਰਾਨੀ ਦਾ ਜਨਮ 11 ਦਸੰਬਰ 1934 ਨੂੰ ਅਫਗਾਨਿਸਤਾਨ ਵਿੱਚ ਹੋਇਆ ਸੀ। 8 ਸਾਲ ਦੀ ਉਮਰ ਵਿੱਚ, ਉਸਦਾ ਪਰਿਵਾਰ ਕਰਾਚੀ, ਪਾਕਿਸਤਾਨ ਚਲਾ ਗਿਆ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ।
ਸਲੀਮ ਦੁਰਾਨੀ ਇੱਕ ਮਸ਼ਹੂਰ ਆਲਰਾਊਂਡਰ ਸਨ
ਸਲੀਮ ਦੁਰਾਨੀ ਨੇ 1960 ਤੋਂ 1970 ਦੇ ਦਹਾਕੇ ਵਿੱਚ ਇੱਕ ਸ਼ਾਨਦਾਰ ਆਲਰਾਊਂਡਰ ਵਜੋਂ ਆਪਣੀ ਪਛਾਣ ਬਣਾਈ। ਸਾਲ 1960 ਵਿੱਚ, ਉਸਨੇ ਮੁੰਬਈ ਵਿੱਚ ਆਸਟਰੇਲੀਆ ਦੇ ਖਿਲਾਫ ਇੱਕ ਟੈਸਟ ਮੈਚ ਵਿੱਚ ਆਪਣੀ ਸ਼ੁਰੂਆਤ ਕੀਤੀ। ਕਿਹਾ ਜਾਂਦਾ ਹੈ ਕਿ ਉਹ ਦਰਸ਼ਕਾਂ ਦੇ ਕਹਿਣ ‘ਤੇ ਛੱਕਾ ਮਾਰਨ ਲਈ ਮਸ਼ਹੂਰ ਸੀ। ਉਸਨੇ ਆਪਣਾ ਆਖਰੀ ਟੈਸਟ ਮੈਚ 1973 ਵਿੱਚ ਇੰਗਲੈਂਡ ਦੇ ਖਿਲਾਫ ਖੇਡਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h