ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਚਿੱਠੀ ਲਿਖ ਕੇ ਇਸ ਸਾਲ ਛਠ ਪੂਜਾ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ।ਅਰਵਿੰਦ ਕੇਜਰੀਵਾਲ ਨੇ ਆਪਣੇ ਪੱਤਰ ‘ਚ ਲਿਖਿਆ, ”ਦਿੱਲੀ ‘ਚ ਪਿਛਲੇ ਤਿੰਨ ਮਹੀਨਿਆਂ ਤੋਂ ਕੋਵਿਡ ਮਹਾਮਾਰੀ ਨਿਯੰਤਰਣ ‘ਚ ਹੈ।
I have urged Hon’ble LG to allow Chhath pooja celebrations in Delhi. Corona is now in control and many other states have allowed it. pic.twitter.com/110ZZtpBMl
— Arvind Kejriwal (@ArvindKejriwal) October 14, 2021
ਮੇਰਾ ਵਿਚਾਰ ਹੈ ਕਿ ਸਾਨੂੰ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਦੇ ਹੋਏ ਛਠ ਪੂਜਾ ਮਨਾਉਣ ਦੀ ਆਗਿਆ ਦੇਣੀ ਚਾਹੀਦੀ।ਦਿੱਲੀ ‘ਚ ਛਠ ਦੀ ਆਗਿਆ ਇੱਕ ਸਿਆਸੀ ਮੁੱਦਾ ਬਣਦਾ ਜਾ ਰਿਹਾ ਹੈ।ਬੀਜੇਪੀ ਨੇ ਛਠ ਦੀ ਹਿਮਾਇਤ ‘ਚ ਪ੍ਰਦਰਸ਼ਨ ਵੀ ਕੀਤੇ ਹਨ।
ਅਜਿਹੇ ਹੀ ਇੱਕ ਪ੍ਰਦਰਸ਼ਨ ‘ਚ ਮੰਗਲਵਾਰ ਨੂੰ ਦਿੱਲੀ ਬੀਜੇਪੀ ਦੇ ਸਾਬਕਾ ਪ੍ਰਧਾਨ ਮਨੋਜ ਤਿਵਾਰੀ ਜਖਮੀ ਵੀ ਹੋਏ ਸਨ।ਇਸ ਤੋਂ ਪਹਿਲਾਂ ਬੁੱਧ ਵਾਰ ਨੂੰ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਛਠ ਪੂਜਾ ਆਯੋਜਨ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਮਨਮੁਖ ਮਾਂਡਵੀਆ ਨੂੰ ਪੱਤਰ ਲਿਖਿਆ ਹੈ।ਸਿਸੋਦੀਆ ਨੇ ਵੀ ਕੇਂਦਰੀ ਮੰਤਰੀ ਨਾਲ ਇਸ ਸਾਲ ਛਠ ਪੂਜਾ ਕਰਵਾਉਣ ਦੀ ਆਗਿਆ ਦੇਣ ਨੂੰ ਕਿਹਾ ਸੀ।।