Lionel Messi Retirement: ਫੀਫਾ ਵਿਸ਼ਵ ਕੱਪ 2022 ਦੇ ਜੇਤੂ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੇ ਅਜਿਹਾ ਸੰਕੇਤ ਦਿੱਤਾ ਕਿ ਪੂਰੀ ਫੁੱਟਬਾਲ ਜਗਤ ‘ਚ ਹੜਕੰਪ ਮਚ ਗਿਆ।ਇੱਕ ਇੰਟਰਵਿਊ ਵਿੱਚ ਗੱਲ ਕਰਦੇ ਹੋਏ ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨੇਲ ਮੇਸੀ ਨੇ ਕਿਹਾ- “ਆਖਿਰਕਾਰ ਮੇਰਾ ਕਰੀਅਰ ਖ਼ਤਮ ਹੋਣ ਵਾਲਾ ਹੈ। ਇਮਾਨਦਾਰੀ ਨਾਲ ਕਹਾਂ ਤਾਂ ਇਹ ਇੱਕ ਸਮਾਪਤੀ ਚੱਕਰ ਹੈ। ਅੰਤ ਵਿੱਚ ਮੈਂ ਆਪਣੀ ਰਾਸ਼ਟਰੀ ਟੀਮ ਦੇ ਨਾਲ ਜੋ ਚਾਹੁੰਦਾ ਸੀ, ਉਹ ਹਾਸਲ ਕੀਤਾ। ਵਿਸ਼ਵ ਕੱਪ ਜਿੱਤਣਾ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਇੱਕ ਸੁਪਨਾ ਸੀ। ਮੈਂ ਹੁਣ ਆਪਣੇ ਕਰੀਅਰ ਵਿੱਚ ਸਭ ਕੁਝ ਹਾਸਲ ਕਰ ਲਿਆ ਹੈ। ਵਿਸ਼ਵ ਕੱਪ ਜਿੱਤਣਾ ਮੇਰੇ ਕਰੀਅਰ ਨੂੰ ਇੱਕ ਵਿਲੱਖਣ ਤਰੀਕੇ ਨਾਲ ਖ਼ਤਮ ਕਰਨਾ ਸੀ।”
ਇਤਿਹਾਸਕ ਟਰਾਫੀ ਜਿੱਤਣ ਦੇ ਇੱਕ ਮਹੀਨੇ ਬਾਅਦ ਮੇਸੀ ਨੇ ਫਾਈਨਲ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਨਿਆਸ ਲੈਣ ਦਾ ਸੰਕੇਤ ਵੀ ਦਿੱਤਾ। ਮੇਸੀ ਨੇ ਅੱਗੇ ਕਿਹਾ- “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਅਜਿਹਾ ਕੁਝ ਹੋਵੇਗਾ। ਮੈਨੂੰ ਕੋਈ ਸ਼ਿਕਾਇਤ ਨਹੀਂ ਤੇ ਮੈਂ ਹੋਰ ਕੁਝ ਨਹੀਂ ਮੰਗ ਰਿਹਾ। ਅਸੀਂ 2021 ਵਿੱਚ ਕੋਪਾ ਅਮਰੀਕਾ ਅਤੇ ਫਿਰ 2022 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ, ਹੁਣ ਮੇਰੇ ਲਈ ਕੁਝ ਬਾਕੀ ਨਹੀਂ ਹੈ।”
ਰਿਟਾਈਰਮੈਂਟ ਦਾ ਇਸ਼ਾਰਾ
ਮੇਸੀ ਦੀ ਉਮਰ 35 ਸਾਲ ਹੈ। ਪੰਜ ਸਾਲ ਦੀ ਉਮਰ ਵਿੱਚ ਉਸ ਨੂੰ ਉਸਦੇ ਪਿਤਾ ਜਾਰਜ ਨੇ ਕੋਚਿੰਗ ਦਿੱਤੀ, ਇੱਕ ਸਥਾਨਕ ਕਲੱਬ ਗ੍ਰੈਂਡੋਲੀ ਲਈ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਮੇਸੀ ਨੇ 1995 ਵਿੱਚ ਆਪਣੇ ਜੱਦੀ ਸ਼ਹਿਰ ਰੋਜ਼ਾਰੀਓ ਵਿੱਚ ਨੇਵੇਲਜ਼ ਓਲਡ ਬੁਆਏਜ਼ ਲਈ ਖੇਡਣਾ ਸ਼ੁਰੂ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮੇਸੀ ਦਾ ਫੁੱਟਬਾਲ ਪ੍ਰਤੀ ਜਨੂੰਨ ਘੱਟ ਨਹੀਂ ਹੋਇਆ ਹੈ।
ਅਰਜਨਟੀਨਾ ਦੇ ਕੋਚ ਨੇ ਫੀਫਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਿਹਾ ਸੀ ਕਿ ਮੇਸੀ ਲਈ ਰਾਸ਼ਟਰੀ ਟੀਮ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਅਗਲੇ ਫੁੱਟਬਾਲ ਵਿਸ਼ਵ ਕੱਪ ਲਈ ਅਜੇ ਕਾਫੀ ਸਮਾਂ ਬਾਕੀ ਹੈ। ਇਹ ਸਾਲ 2026 ਵਿੱਚ ਹੋਣੀ ਹੈ। ਦੇਖਣਾ ਹੋਵੇਗਾ ਕਿ ਹੁਣ ਮੇਸੀ ਕੀ ਫੈਸਲਾ ਲੈਂਦਾ ਹੈ। ਉਨ੍ਹਾਂ ਵੱਲੋਂ ਸੰਨਿਆਸ ਲੈਣ ਦਾ ਐਲਾਨ ਤਾਂ ਨਹੀਂ ਹੋਇਆ ਪਰ ਸੰਕੇਤ ਜ਼ਰੂਰ ਮਿਲੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h