ਪੰਜਾਬ ਸਰਕਾਰ ਦੁਆਰਾ ਨਵੀਂ ਸ਼ਰਾਬ ਪੋਲਸੀ ਦੇ ਤਹਿਤ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਠੇਕੇ ਤੋਂ ਇਲਾਵਾ ਨਵੀਂ ਦੁਕਾਨ ‘ਤੇ ਸ਼ਰਾਬ ਤੇ ਬੀਅਰ ਦੀ ਬੋਤਲ ਮਿਲ ਜਾਇਆ ਕਰੇਗੀ। ਸ਼ਰਾਬ ਠੇਕੇਦਾਰਾਂ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਿਹਣਾ ਹੈ ਕਿ ਜਿਹੜੇ ਸ਼ਰਾਬ ਠੇਕੇਦਾਰਾਂ ਨੇ ਸ਼ਰਾਬ ਵੇਚਣ ਦਾ ਲਾਇਸੈਂਸ ਲਿਆ ਹੋਇਆ ਹੈ ਤਾਂ ਫਿਰ ਕਿਵੇਂ ਕੋਈ ਸ਼ਰਾਬ ਦੁਕਾਨਾਂ ‘ਤੇ ਵੇਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸ਼ਰਾਬ ਦੀਆਂ ਨਵੀਆਂ ਦੁਕਾਨਾਂ ਤੇ ਸ਼ਰਾਬ ਵੇਚਣ ਲਈ ਮਨਜ਼ੂਰੀ ਦਿੱਤੀ ਤਾਂ ਸ਼ਰਾਬ ਠੇਕੇਦਾਰ ਇਸ ਦਾ ਵਿਰੋਧ ਕਰਨਗੇ। ਪੰਜਾਬ ਲਈ ਬਹੁਤ ਜਲਦ ਮੀਟਿੰਗ ਸੱਦੀ ਜਾਵੇਗੀ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਕ ਨਿਊਜ਼ ਚੱਲ ਰਹੀ ਹੈ ਕਿ ਪੰਜਾਬ ਦੇ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਪੂਰੇ ਪੰਜਾਬ ਭਰ ਦੇ ਵਿਚ 170 ਸ਼ਰਾਬ ਠੇਕੇਦਾਰਾਂ ਦੇ ਗਰੁੱਪ ਹਨ। ਜਿਹਨਾਂ ਦੇ ਵਿਚੋਂ 55 ਸਰਾਬ ਦੇ ਠੇਕੇਦਾਰ ਸ਼ਰਾਬ ਦਾ ਕੰਮ ਛੱਡ ਚੁੱਕੇ ਹਨ। ਪੰਜਾਬ ਸਰਕਾਰ ਨੇ ਨਵੀਂ ਸ਼ਰਾਬ ਪੌਲਸੀ ਦੇ ‘ਚ ਇਕ ਹਜ਼ਾਰ ਕਰੋੜ ਰਵਿਓ ਕਰ ਦਿੱਤਾ ਹੈ। ਮਾਨਸਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਸੰਗਰੂਰ ਸ਼ਰਾਬ ਦੇ ਠੇਕੇ ਨਹੀ ਚੜੇ ਹਨ ਇਹ ਖਾਲੀ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h