ਸ਼ੁੱਕਰਵਾਰ, ਨਵੰਬਰ 28, 2025 11:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਮਾਈਕਲ ਜੈਕਸਨ ਦੀ ਸਾਬਕਾ ਪਤਨੀ Lisa Marie Presley ਦਾ ਦਿਹਾਂਤ, ਦੋ ਦਿਨ ਪਹਿਲਾਂ ਗੋਲਡਨ ਗਲੋਬ ਸੈਰਮਨੀ ‘ਚ ਹੋਈ ਸੀ ਸ਼ਾਮਲ

ਲੀਜ਼ਾ ਮੈਰੀ ਪ੍ਰੈਸਲੀ 54 ਸਾਲਾਂ ਦੀ ਸੀ। ਦਿਲ ਦਾ ਦੌਰਾ ਪੈਣ ਕਾਰਨ ਲੀਜ਼ਾ ਦੀ ਲਾਸ ਏਂਜਲਸ ਦੇ ਘਰ ਵਿੱਚ ਮੌਤ ਹੋ ਗਈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

by ਮਨਵੀਰ ਰੰਧਾਵਾ
ਜਨਵਰੀ 13, 2023
in ਹਾਲੀਵੁੱਡ, ਮਨੋਰੰਜਨ
0

Lisa Marie Presley: ਹਾਲੀਵੁੱਡ ਮਿਊਜ਼ਿਕ ਇੰਡਸਟਰੀ ਦੇ ਫੈਨਸ ਲਈ ਬੁਰੀ ਖ਼ਬਰ ਹੈ। ਲੀਜ਼ਾ ਮੈਰੀ ਪ੍ਰੈਸਲੇ ਦਾ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਲੀਜ਼ਾ ਮੈਰੀ ਪ੍ਰੈਸਲੇ ‘ਰਾਕ ਐਂਡ ਰੋਲ’ ਦੇ ਮਹਾਨ ਕਲਾਕਾਰ ਐਲਵਿਸ ਪ੍ਰੈਸਲੇ ਦੀ ਧੀ ਸੀ। 12 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਲਾਸ ਏਂਜਲਸ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਲੀਜ਼ਾ ਦੀ ਮਾਂ ਪ੍ਰਿਸੀਲਾ ਪ੍ਰਿਸਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, “ਬਹੁਤ ਭਾਰੀ ਦਿਲ ਨਾਲ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬੁਰੀ ਖ਼ਬਰ ਸਾਂਝੀ ਕਰ ਰਹੀ ਹਾਂ। ਮੇਰੀ ਖੂਬਸੂਰਤ ਧੀ ਲੀਜ਼ਾ ਮੈਰੀ ਹੁਣ ਸਾਡੇ ਸਾਰਿਆਂ ਵਿੱਚ ਨਹੀਂ ਰਹੀ।”

ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਲੀਜ਼ਾ ਮੈਰੀ ਪ੍ਰੈਸਲੇ ਦੀ ਗੱਲ ਕਰੀਏ ਤਾਂ ਉਹ 54 ਸਾਲ ਦੀ ਸੀ। ਦਿਲ ਦਾ ਦੌਰਾ ਪੈਣ ਕਾਰਨ ਲੀਜ਼ਾ ਦੀ ਲਾਸ ਏਂਜਲਸ ਦੇ ਘਰ ਵਿੱਚ ਮੌਤ ਹੋ ਗਈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਦੇ ਡਾਕਟਰਾਂ ਨੇ ਸੀਪੀਆਰ ਇਸ ਦੇ ਨਾਲ ਹੀ ਉਸ ਨੂੰ ਏਪੀਨੇਫ੍ਰਾਈਨ ਨਾਂ ਦਾ ਟੀਕਾ ਵੀ ਦਿੱਤਾ ਪਰ ਲੀਜ਼ਾ ਦੀ ਮੌਤ ਹੋ ਚੁੱਕੀ ਸੀ।

ਸੰਗੀਤ ਵਿੱਚ ਕਰੀਅਰ

ਲੀਜ਼ਾ ਮੈਰੀ ਪ੍ਰੈਸਲੇ ਨੇ ਸੰਗੀਤ ਉਦਯੋਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਦੀ ਪਹਿਲੀ ਐਲਬਮ ਸਾਲ 2003 ਵਿੱਚ ਆਈ ਸੀ, ਜਿਸਦਾ ਨਾਮ ‘ਟੂ ਹੂਮ ਇਟ ਮੇ ਕੰਸਰਨ’ ਹੈ। ਇਸ ਤੋਂ ਬਾਅਦ ਸਾਲ 2005 ‘ਚ ਉਨ੍ਹਾਂ ਦੀ ਐਲਬਮ ‘ਨਾਓ ਵ੍ਹੱਟ’ ਆਈ ਜੋ ਕਾਫੀ ਹਿੱਟ ਹੋਈ। ਲੀਜ਼ਾ ਮੈਰੀ ਦੀਆਂ ਇਹ ਦੋਵੇਂ ਐਲਬਮਾਂ ਬਿਲਬੋਰਡ 200 ਐਲਬਮ ਵਿੱਚ ਸਿਖਰਲੇ 10 ਵਿੱਚ ਸ਼ਾਮਲ ਹੋਈਆਂ। ਇਸ ਤੋਂ ਬਾਅਦ ਸਾਲ 2012 ‘ਚ ਲੀਜ਼ਾ ਨੇ ਆਪਣੀ ਤੀਜੀ ਐਲਬਮ ਰਿਲੀਜ਼ ਕੀਤੀ, ਜਿਸ ਦਾ ਨਾਂ ‘ਸਟੋਰਮ ਐਂਡ ਗ੍ਰੇਸ’ ਹੈ।

ਪਿਤਾ ਦੀ ਬਾਇਓਪਿਕ ਲਈ ਮਿਲਿਆ ਬੇਸਟ ਐਕਟਰ ਅਵਾਰਡ

ਲੀਜ਼ਾ ਮੈਰੀ ਪ੍ਰੈਸਲੇ ਅਤੇ ਉਸਦੀ ਮਾਂ ਪ੍ਰਿਸੀਲਾ ਪ੍ਰੈਸਲੇ ਨੇ 10 ਜਨਵਰੀ ਨੂੰ ਬੇਵਰਲੀ ਹਿਲਸ ਵਿੱਚ ਗੋਲਡਨ ਗਲੋਬ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਆਸਟਿਨ ਬਟਲਰ ਨੇ ਸਰਵੋਤਮ ਐਕਟਰ ਦਾ ਐਵਾਰਡ ਜਿੱਤਿਆ। ਆਸਟਿਨ ਡਰਾਮਾ ਫਿਲਮ ‘ਏਲਵਿਸ’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਏ। ਇਸ ਲਈ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ ਹੈ। ‘ਏਲਵਿਸ’ ਲੀਜ਼ਾ ਦੇ ਪਿਤਾ ਦੀ ਅਸਲ ਜ਼ਿੰਦਗੀ ‘ਤੇ ਆਧਾਰਿਤ ਬਾਇਓਪਿਕ ਫਿਲਮ ਹੈ। ਲੀਜ਼ਾ ਅਤੇ ਉਸਦੀ ਮਾਂ ਪ੍ਰਿਸਿਲਾ ਲਈ ਇਹ ਖਾਸ ਪਲ ਸੀ। ਐਵਾਰਡ ਹਾਸਲ ਕਰਨ ਸਮੇਂ ਆਸਟਿਨ ਨੇ ਆਪਣੇ ਭਾਸ਼ਣ ਵਿੱਚ ਦੋਵਾਂ ਦਾ ਧੰਨਵਾਦ ਕੀਤਾ।

ਲੀਜ਼ਾ ਮੈਰੀ ਪ੍ਰੈਸਲੇ ਦੀ ਨਿੱਜੀ ਜ਼ਿੰਦਗੀ ਕਾਫੀ ਵਿਵਾਦਾਂ ‘ਚ ਰਹੀ ਹੈ। ਉਸ ਨੇ ਚਾਰ ਵਿਆਹ ਕਰਵਾਏ, ਜਿਨ੍ਹਾਂ ਵਿੱਚੋਂ ਕੋਈ ਵੀ ਸਫਲ ਨਹੀਂ ਹੋਇਆ। ਲੀਜ਼ਾ ਨੇ ਪਹਿਲਾਂ ਸੰਗੀਤਕਾਰ ਡੈਨੀ ਕੇਓਗ ਨਾਲ ਵਿਆਹ ਕੀਤਾ, ਜੋ 1988 ਤੋਂ 1994 ਤੱਕ ਚੱਲਿਆ। ਇਸ ਤੋਂ ਬਾਅਦ ਲੀਜ਼ਾ ਨੇ ਮਾਈਕਲ ਜੈਕਸਨ ਨਾਲ ਵਿਆਹ ਕੀਤਾ ਜੋ 1994 ਤੋਂ 1996 ਤੱਕ ਚੱਲਿਆ। ਫਿਰ ਲੀਜ਼ਾ ਨੇ ਐਕਟਰ ਨਿਕੋਲਸ ਕੇਜ ਨਾਲ ਵਿਆਹ ਕੀਤਾ, ਜੋ 2002 ਤੋਂ 2004 ਤੱਕ ਚੱਲਿਆ। ਚੌਥਾ ਵਿਆਹ ਲੀਜ਼ਾ ਨੇ ਸੰਗੀਤ ਨਿਰਮਾਤਾ ਮਾਈਕਲ ਲਾਕਵੁੱਡ ਨਾਲ ਕੀਤਾ ਸੀ ਜੋ 2006 ਤੋਂ 2021 ਤੱਕ ਚੱਲਿਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: entertainment newsGolden Globe ceremonyhollywoodLisa Marie PresleyLisa Marie Presley DeathMichael Jackson's ex-wifepro punjab tvpunjabi news
Share215Tweet135Share54

Related Posts

ਐਮੀ ਐਵਾਰਡਜ਼ ਦੇ ਰੈੱਡ ਕਾਰਪੇਟ ‘ਤੇ ਚਮਕਦਾਰ ਕੋਟ ਵਿੱਚ ਨਜ਼ਰ ਆਏ ਦਿਲਜੀਤ ਦੋਸਾਂਝ

ਨਵੰਬਰ 25, 2025

ਨਹੀਂ ਰਹੇ ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਦਿਓਲ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਨਵੰਬਰ 24, 2025

ਮਿਸ ਯੂਨੀਵਰਸ 2025 ਦੀ ਜੇਤੂ: ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਤਾਜ ਪਹਿਨਾਇਆ ਗਿਆ; ਜਾਣੋ ਭਾਰਤ ਦੀ ਮਨਿਕਾ ਵਿਸ਼ਵਕਰਮਾ ਦਾ ਕੀ ਰਿਹਾ ਸਥਾਨ

ਨਵੰਬਰ 21, 2025

ਅਦਾਕਾਰ ਰਾਜਕੁਮਾਰ ਰਾਓ ਅਤੇ ਪਾਤਰਾਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ, ਬੱਚੀ ਨੇ ਲਿਆ ਜਨਮ

ਨਵੰਬਰ 15, 2025

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨਵੰਬਰ 14, 2025

48 ਘੰਟੇ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਅਦਾਕਾਰ ਧਰਮਿੰਦਰ, ਪਰਿਵਾਰ ਨਾਲ ਪਰਤੇ ਘਰ

ਨਵੰਬਰ 12, 2025
Load More

Recent News

ਮੁੱਖ ਮੰਤਰੀ ਵੱਲੋਂ ਜਾਪਾਨ ਨਾਲ ਮੁੱਖ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਦੀ ਵਕਾਲਤ

ਨਵੰਬਰ 28, 2025

₹377 ਕਰੋੜ ਦੀ ਰਾਹਤ: ਮੁੱਖ ਮੰਤਰੀ ਮਾਨ ਨੇ 30,000 ਤੋਂ ਵੱਧ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਿਕਾਰਡ ਤੋੜ ਮੁਆਵਜ਼ਾ ਰਾਸ਼ੀ ਵੰਡੀ

ਨਵੰਬਰ 28, 2025

ਮਾਨ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਦਿੱਤਾ ਦੇਸ਼ ਦਾ ਸਭ ਤੋਂ ਮਹਿੰਗਾ ਮੁੱਲ, ₹416 ਪ੍ਰਤੀ ਕੁਇੰਟਲ, ਨਵੀਂ ਸ਼ੂਗਰ ਮਿੱਲ ਅਤੇ ਕੋ-ਜਨਰੇਸ਼ਨ ਪਲਾਂਟ ਦੀ ਵੀ ਸੌਗਾਤ

ਨਵੰਬਰ 28, 2025

ਅਨੰਦਪੁਰ ਸਾਹਿਬ ਦਾ ਚਰਨ ਗੰਗਾ ਸਟੇਡੀਅਮ ਬਣੇਗਾ ਵਿਸ਼ਵ ਪੱਧਰੀ ਮਾਰਸ਼ਲ ਆਰਟਸ ਕੇਂਦਰ

ਨਵੰਬਰ 28, 2025

ਚੰਡੀਗੜ੍ਹ ਯੂਨੀਵਰਸਿਟੀ ’ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਦਾ ਕਰਵਾਇਆ ਆਯੋਜਨ

ਨਵੰਬਰ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.