Highest rating on IMDb: ਇਨ੍ਹੀਂ ਦਿਨੀਂ ਸਾਊਥ ਦੀਆਂ ਫਿਲਮਾਂ ਦਾ ਬਾਕਸ ਆਫਿਸ ‘ਤੇ ਕਾਫੀ ਧਮਾਲ ਹੈ। ਹਾਲ ਹੀ ‘ਚ ਬਾਕਸ ਆਫਿਸ ‘ਤੇ ਕੰਨੜ ਫਿਲਮ ਕੰਤਾਰਾ (Kantara movie) ਰਿਲੀਜ਼ ਹੋਈ ਸੀ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ। ਦਮਦਾਰ ਕੰਟੈਂਟ ਕਾਰਨ ਸਾਊਥ ਦੀਆਂ ਫਿਲਮਾਂ (South films) ਕਾਫੀ ਹਿੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਹੁਣ IMDb ਨੇ ਭਾਰਤ ਦੀਆਂ ਟਾਪ ਦੀਆਂ 250 ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਉਹ ਫਿਲਮਾਂ ਸ਼ਾਮਲ ਹਨ ਜਿਨ੍ਹਾਂ ਨੂੰ IMDb ‘ਤੇ ਸਭ ਤੋਂ ਵੱਧ ਰੇਟਿੰਗ ਮਿਲੀ ਹੈ। ਇਸ ਸੂਚੀ ‘ਚ ਪੂਰੀ ਤਰ੍ਹਾਂ ਸਾਊਥ ਫਿਲਮਾਂ ਦਾ ਦਬਦਬਾ ਹੈ। ਜੇਕਰ ਟਾਪ 10 ‘ਤੇ ਨਜ਼ਰ ਮਾਰੀਏ ਤਾਂ ਸਮਝ ਆਉਂਦਾ ਹੈ ਕਿ ਤਿੰਨ ਹਿੰਦੀ ਫਿਲਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮਾਂ ਦੱਖਣ ਦੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਰਿਸ਼ਭ ਸ਼ੈੱਟੀ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਕਾਂਤਾਰਾ’ IMDb ਦੀ ਲਿਸਟ ‘ਚ ਟਾਪ ‘ਤੇ ਹੈ, ਜਿਸ ਨੂੰ 8.5 ਦੀ ਰੇਟਿੰਗ ਮਿਲੀ ਹੈ। ਇਸ ਤੋਂ ਬਾਅਦ ਰਾਮਾਇਣ: ਦ ਲੀਜੈਂਡ ਆਫ ਪ੍ਰਿੰਸ ਰਾਮ (1993), ਰਾਕੇਟਰੀ: ਦ ਨੰਬੀ ਇਫੈਕਟ (2022), ਨਾਇਕਨ (1987), ਅੰਬੇ ਸ਼ਿਵਮ (2003), ਗੋਲਮਾਲ (1979), ਜੈ ਭੀਮ (2021), 777 ਚਾਰਲੀ (2022), ਪਰਿਅਰਮ ਪੇਰੂਮਲ (2018) ਅਤੇ ਮਣਿਚਿਤਰਾਥਾਝੂ ਸ਼ਾਮਲ ਹੈ। ਇਸ ਤਰ੍ਹਾਂ ਸਾਊਥ ਦੀਆਂ ਫਿਲਮਾਂ ਟਾਪ 10 ‘ਚ ਆਪਣੀ ਮਜ਼ਬੂਤ ਮੌਜੂਦਗੀ ਬਣਾਉਣ ‘ਚ ਸਫਲ ਰਹੀਆਂ ਹਨ।
ਜੇਕਰ ਅਸੀਂ IMDb ਦੀ 11-20 ਦੀ ਲਿਸਟ ਵਿੱਚ ਸ਼ਾਮਲ ਫਿਲਮਾਂ ਦੀ ਗੱਲ ਕਰੀਏ ਤਾਂ ਇਸ ‘ਚ 3 ਇਡੀਅਟਸ, ਅਪੁਰ ਸੰਸਾਰ, ਬਲੈਕ ਫ੍ਰਾਈਡੇ, ਕੁੰਬਾਲਾਂਗੀ ਨਾਈਟਸ, #ਹੋਮ, ਸੁਰਰਈ ਪੋਤਰੂ, ਕੇਅਰ ਆਫ ਕੰਚਰਾਪਲੇਮ, ਕਿਰੀਦਮ, ਤਾਰੇ ਜ਼ਮੀਨ ਪਰ ਅਤੇ ਦੰਗਲ ਵਰਗੀਆਂ ਫਿਲਮਾਂ ਸ਼ਾਮਲ ਹਨ।