ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਸੋਮਵਾਰ ਨੂੰ ਇੱਕ ਜਿੰਦਾ ਬੰਬ ਮਿਲਿਆ ਹੈ। ਇਹ ਜਿੰਦਾ ਬੰਬ ਦਾ ਖੋਲ ਚੰਡੀਗੜ੍ਹ ਦੇ ਕਾਂਸਲ ਵਿੱਚ ਅੰਬਾਂ ਦੇ ਬਾਗ ਵਿੱਚੋਂ ਮਿਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਇਹ ਜਿੰਦਾ ਬੰਬ ਦਾ ਖੋਲ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਅੰਦਰੋਂ ਮਿਲਿਆ ਹੈ, ਜਿਸ ਜਗ੍ਹਾ ਤੋਂ ਇਹ ਬਰਾਮਦ ਹੋਇਆ ਹੈ, ਉੱਥੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਾ ਹੈਲੀਪੈਡ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੀ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ।
ਚੰਡੀਗੜ੍ਹ ਪੁਲਿਸ ਦੇ ਸਿਵਲ ਡਿਫੈਂਸ ਨੋਡਲ ਅਫਸਰ ਕੁਲਦੀਪ ਕੋਹਲੀ ਨੇ ਦੱਸਿਆ ਕਿ ਕਾਂਸਲ ਅਤੇ ਨਵਾਂ ਗਾਓਂ ਦੇ ਟੀ ਪੁਆਇੰਟ ਦੇ ਵਿਚਕਾਰ ਅੰਬਾਂ ਦੇ ਬਾਗ ਵਿੱਚੋਂ ਇੱਕ ਜਿੰਦਾ ਬੰਬ ਦਾ ਖੋਲ ਮਿਲਿਆ ਹੈ।
ਆਰਮੀ ਬੰਬ ਸਕੁਐਡ ਨੇ ਕਿਹਾ ਕਿ ਸਾਨੂੰ ਜਿਸ ਖੇਤਰ ‘ਚ ਇਹ ਜਿੰਦਾ ਬੰਬ ਮਿਲਿਆ ਹੈ, ਉਸ ਨੂੰ ਪੂਰੀ ਤਰ੍ਹਾਂ ਨਾਲ ਕਵਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਫੌਜ ਦਾ ਬੰਬ ਦਸਤਾ ਇੱਥੇ ਪਹੁੰਚ ਜਾਵੇਗਾ ਅਤੇ ਬੰਬ ਨੂੰ ਨਕਾਰਾ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਜਿੰਦਾ ਬੰਬ ਕਿੱਥੋਂ ਤੱਕ ਪਹੁੰਚਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h