Lok Sabha Election Result: ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਇੰਡੀਆ ਗੱਠਜੋੜ ਵੀ ਤਕੜੀ ਟੱਕਰ ਦੇ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ ਵਿਚ ਚੋਖਾ ਹੁੰਗਾਰਾ ਮਿਲ ਰਿਹਾ ਹੈ।
ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਸਭ ਤੋਂ ਅੱਗੇ ਅਤੇ ‘ਆਪ’ ਪਿੱਛੇ ਨਜ਼ਰ ਆ ਰਹੀ ਹੈ। ਇਸ ਸਮੇਂ ਸਭ ਤੋਂ ਵੱਧ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਦੇ 13-0 ਵਾਲੇ ਦਾਅਵੇ ਦੀ ਹੋ ਰਹੀ ਹੈ। ਦੱਸ ਦਈਏ ਕਿ ਮਾਨ ਨੇ ਦਾਅਵਾ ਕੀਤਾ ਸੀ ਕਿ ਆਪ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਤੇ ਜਿੱਤ ਹਾਸਲ ਕਰੇਗੀ, ਪਰ ਹੁਣ ਤੱਕ ਦੇ ਆਏ ਰੁਝਾਨ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ।
ਆਪ ਦੇ ਚਾਰ ਮੰਤਰੀ ਹਾਰ ਰਹੇ ਹਨ। ਸਿਰਫ ਸੰਗਰੂਰ ਸੀਟ ਤੋਂ ਮੰਤਰੀ ਮੀਤ ਹੇਅਰ ਹੀ ਜਿੱਤ ਵੱਲ ਵਧ ਰਹੇ ਹਨ। ਲਾਲਜੀਤ ਭੁੱਲਰ ਖਡੂਰ ਸਾਹਿਬ, ਕੁਲਦੀਪ ਧਾਲੀਵਾਲ ਅੰਮ੍ਰਿਤਸਰ, ਪਟਿਆਲਾ ਤੋਂ ਬਲਬੀਰ ਸਿੰਘ ਅਤੇ ਗੁਰਮੀਤ ਖੁੱਡੀਆਂ ਬਠਿੰਡਾ ਤੋਂ ਤਕਰੀਬਨ ਹਾਰ ਚੁੱਕੇ ਹਨ।
ਲਾਲਜੀਤ ਸਿੰਘ ਭੁੱਲਰ ਤੀਸਰੇ ਨੰਬਰ ਉਤੇ ਰਹੇ ਹਨ। ਗੁਰਮੀਤ ਖੁੰਡੀਆਂ ਦੂਸਰੇ ਨੰਬਰ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਦੂਸਰੇ ਨੰਬਰ ਉਤੇ ਰਹੇ ਹਨ।