ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲਿ੍ਹਆਂ ‘ਚ 19 ਮਈ ਤੱਕ ਲੂ ਚੱਲਣ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ।ਸੋਮਵਾਰ ਨੂੰ ਸਭ ਤੋਂ ਵਧੇਰੇ ਤਾਪਮਾਨ ਫਾਜ਼ਿਲਕਾ, ਅਬੋਹਰ, ਫਰੀਦਕੋਟ ‘ਚ 43 ਡਿਗਰੀ ਪਾਰ ਰਿਕਾਰਡ ਹੋਇਆ।ਮੌਸਮ ਵਿਭਾਗ ਨੇ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਅਗਲੇ 4-5 ਦਿਨ ਮੌਸਮ ਖੁਸ਼ਕ ਰਹਿ ਸਕਦਾ ਹੈ।ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਵਧੇਰੇ ਤਾਪਮਾਨ ਕਰੀਬ 4 ਡਿਗਰੀ ਵਧਣ ਦੇ ਆਸਾਰ ਹਨ।16 ਤੋਂ 18 ਮਈ ਦੇ ਵਿਚਾਲੇ ਦੱਖਣੀ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਤਾਪਮਾਨ 44-46 ਡਿਗਰੀ ਤੱਕ ਪਹੁੰਚ ਸਕਦਾ ਹੈ।ਚੰਡੀਗੜ੍ਹ ਸਮੇਤ ਹਰਿਆਣਾ ਅਤੇ ਪੰਜਾਬ ਦੇ ਉਤਰੀ ਹਿੱਸਿਆਂ ‘ਚ ਤਾਪਮਾਨ 41-44 ਡਿਗਰੀ ਦੇ ਵਿਚਾਲੇ ਰਹਿਣ ਦੀ ਉਮੀਦ ਹੈ।ਚੰਡੀਗੜ੍ਹ ‘ਚ ਵੀ ਲੂ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਹਿਮਾਚਲ ‘ਚ 17 ਤੋ ਬਾਰਿਸ਼ ਸੰਭਵ: ਹਿਮਾਚਲ ‘ਚ ਬੀਤੇ ਤਿੰਨ ਚਾਰ ਦਿਨਾਂ ਤੋਂ ਹੀ ਹੋ ਰਹੀ ਬਾਰਿਸ਼ ਦੇ ਬਾਅਦ ਸੋਮਵਾਰ ਨੂੰ ਮੌਸਮ ਸਾਰੀਆਂ ਥਾਵਾਂ ‘ਤੇ ਸਾਫ ਬਣਿਆ ਰਿਹਾ।ਇਸ ਤੋਂ ਵਧੇਰੇ ਤਾਪਮਾਨ ‘ਚ 4 ਡਿਗਰੀ ਸੈਲਸੀਅਸ ਤੱਕ ਹੀ ਵਾਧਾ ਦਰਜ ਕੀਤਾ ਗਿਆ।ਦੂਜੇ ਪਾਸੇ ਪਹਾੜਾਂ ‘ਤੇ ਹੋਈ ਬਰਫਬਾਰੀ ਤੋਂ ਉਤਰੀ ਖੇਤਰਾਂ ‘ਚ ਸਵੇਰੇ ਸ਼ਾਮ ਠੰਡ ਜਾਰੀ ਹੈ।ਹਾਲਾਂਕਿ ਕੁਝ ਖੇਤਰਾਂ ‘ਚ ਹਲਕੀ ਬਾਰਿਸ਼ ਵੀ ਹੋਈ ਹੈ।
ਸਿਰਸਾ ‘ਚ ਪਾਰਾ 43 ਡਿਗਰੀ ਪਾਰ
ਹਰਿਆਣਾ ‘ਚ ਸੋਮਵਾਰ ਤੋਂ ਗਰਮੀ ਵੱਧ ਗਈ।ਦੁਪਹਿਰ 11 ਵਜੇ ਤੋਂ ਲੈ ਕੇ ਕਰੀਬ 5 ਵਜੇ ਤੱਕ ਗਰਮ ਹਵਾਵਾਂ ਚਲਦੀਆਂ ਰਹੀਆਂ।ਪ੍ਰਦੇਸ਼ ‘ਚ ਸਭ ਤੋਂ ਜ਼ਿਆਦਾ ਪਾਰਾ ਸਿਰਸਾ ‘ਚ 43.1 ਡਿਗਰੀ ਦਰਜ ਕੀਤਾ ਗਿਆ।ਉਥੇ 24 ਘੰਟਿਆਂ ‘ਚ 1.8 ਡਿਗਰੀ ਵਾਧਾ ਹੋਇਆ ਹੇ।ਇਸ ਤੋ ਘੱਟ ਭਿਵਾਨੀ ‘ਚ 42.6 ਡਿਗਰੀ ਪਾਰਾ ਦਰਜ ਕੀਤਾ ਗਿਆ।