Iphone 14 ਨੂੰ ਬਹੁਤ ਧੂਮਧਾਮ ਨਾਲ ਲਾਂਚ ਕੀਤਾ ਗਿਆ ਸੀ ਪਰ ਕੁਝ ਦਿਨ ਬਾਅਦ ਹੀ ਇਸ ਦੇ ios 16.0.2 ‘ਚ ਕੁਝ ਖਾਮੀਆਂ ਦੇਖਣ ਨੂੰ ਮਿਲੀਆਂ ਹਨ ਜਿਸ ਨੂੰ ਐਪਲ ਨੇ ਸਵਿਕਾਰ ਕਰਦਿਆਂ ਨਵੀਂ ਅਪਡੇਟ ‘ਚ ਜਲਦ ਹੀ ਸੁਧਾਰਨ ਦੀ ਉਮੀਦ ਹੈ। ਕਈ ਤਕਨੀਕੀ ਦਿੱਗਜਾਂ ਨੇ ਦੁਨੀਆ ਭਰ ਤੋਂ ਐਪਲ ਦੇ ios 16.0.2 ‘ਚ ਆਉਣ ਵਾਲੀਆਂ ਖਰਾਬੀ ਦੀਆਂ ਵਿਆਪਕ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ।
ਦੱਸ ਦੇਈਏ ਕਿ ਐਪਲ ਕੰਪਨੀ ਨੇ 7 ਸਤੰਬਰ ਨੂੰ Iphone 14 ਲਾਂਚ ਕੀਤਾ ਸੀ। ਐਪਲ ਦੀ ਇਸ ਸੀਰੀਜ਼ ਦਾ ਲਗਭਗ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ। ਜ਼ਿਆਦਾਤਰ ਲੋਕ ਜਾਣਨਾ ਚਾਹੁੰਦੇ ਸਨ ਕਿ ਨਵੇਂ ਆਈਫੋਨ ‘ਚ ਕਿਹੜੀਆਂ ਹੈਰਾਨੀਜਨਕ ਵਿਸ਼ੇਸ਼ਤਾਵਾਂ ਹੋਣਗੀਆਂ।
ਆਈਫੋਨ ਸੀਰੀਜ਼ ਦੇ ਤਹਿਤ ਕੁੱਲ ਚਾਰ ਸਮਾਰਟਫੋਨ ਲਾਂਚ ਕੀਤੇ ਗਏ ਸੀ, ਜਿਨ੍ਹਾਂ ਦਾ ਨਾਂ ਆਈਫੋਨ 14, ਆਈਫੋਨ 14 ਮੈਕਸ, ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਹੈ। ਇਨ੍ਹਾਂ ਫੋਨਾਂ ‘ਚ ਆਉਣ ਵਾਲੇ ਫੀਚਰਸ ਬਾਰੇ ਹੁਣ ਤੱਕ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ‘ਚ ਕੁਝ ਖਾਮੀਆਂ ਵੀ ਦੇਖਣ ਨੂੰ ਮਿਲੀਆ ਹੈ ਜਿਸ ਨੂੰ ਜਲਦ ਹੀ ਨਵੇਂ ਅਪਡੇਟ ਰਾਹੀਂ ਠੀਕ ਕਰਨ ਦੀ ਗੱਲ ਕਹੀ ਗਈ ਹੈ।