ਕੁਝ ਸਮਾਂ ਪਹਿਲਾਂ ਆਈ ਪੰਜਾਬੀ ਦੇ ਮਸ਼ਹੂਰ ਕਲਾਕਾਰ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ਪਾਣੀ ਵਿੱਚ ਮਧਾਣੀ ਵਿੱਚ ਲਾਟਰੀ ਦੀ ਦਿਖਾਈ ਗਈ ਕਹਾਣੀ ਅੱਜ ਤਲਵੰਡੀ ਸਾਬੋ ਵਿਖੇ ਸੱਚ ਹੁੰਦੀ ਨਜ਼ਰ ਆਈ ਹੈ, ਦਰਾਸਲ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੇ ਸਾਥੀ ਨੂੰ ਅੰਮ੍ਰਿਤ ਪਾਨ ਕਰਾਉਣ ਆਏ ਇਕ ਵਿਅਕਤੀ ਨੇ ਤਲਵੰਡੀ ਸਾਬੋ ਤੋਂ ਲਾਟਰੀ ਦੀ ਦੁਕਾਨ ਤੋਂ ਇਕ ਦੋ ਸੌ ਰੁਪਏ ਦੀ ਲਾਟਰੀ ਖਰੀਦ ਲਈ, ਭਾਵੇਂ ਕਿ ਉਸ ਵਿਅਕਤੀ ਨੇ ਪਹਿਲਾ ਇਨਾਮ ਡੇਢ ਕਰੋੜ ਰੁਪਏ ਦਾ ਜਿੱਤ ਲਿਆ ਹੈ ਪਰ ਉਸ ਦੀ ਲਾਟਰੀ ਗੁੰਮ ਹੋਣ ਕਾਰਨ ਇਨਾ ਹੁਣ ਉਹ ਇਨਾਮ ਹਾਸਲ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਇਹਨੂੰ ਕਹਿੰਦੇ ਨੇ ਜੇ ਕਿਸਮਤ ਖ਼ਰਾਬ ਹੋਵੇ ਤਾਂ ਰੱਬ ਮੂੰਹ ਚ ਪਾ ਕੇ ਵੀ ਖੋਹ ਲੈਂਦਾ ਸ਼ਾਇਦ ਅਜਿਹਾ ਹੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਰਹਿਣ ਵਾਲੇ ਕਰਮਜੀਤ ਸਿੰਘ ਨਾਲ ਹੋਇਆ ਹੈ ਇਕ ਸਾਥੀ ਨੂੰ ਅੰਮ੍ਰਿਤਪਾਨ ਕਰਵਾਉਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਾ ਸੀ ਤਖਤ ਸਾਹਿਬ ਤੋਂ ਵਾਪਸ ਜਾਂਦੇ ਸਮੇਂ ਰਸਤੇ ਵਿਚ ਉਸ ਨੇ ਲਾਟਰੀ ਦੁਕਾਨ ਤੋਂ ਇਕ ਦਿਨ ਪਹਿਲਾਂ ਹੀ ਖਰੀਦ ਲਈ, ਜੋ ਕਿ 17 ਜੂਨ ਨੂੰ ਨਿਕਲ ਰਹੀ ਸੀ, ਕੁਝ ਦਿਨਾਂ ਬਾਅਦ ਉਸ ਨੇ ਆਪਣੀ ਲਾਟਰੀ ਫਰੀਦਕੋਟ ਵਿਖੇ ਲਾਟਰੀ ਵਾਲੇ ਨੂੰ ਦਿਖਾਈ, ਉਸ ਨੇ ਇਸ ਨੂੰ ਖਾਲੀ ਦੱਸਿਆ ਅਤੇ ਲਾਟਰੀ ਵੀ ਉਥੇ ਹੀ ਰੱਖ ਲਈ, ਉਧਰ ਦੂਜੇ ਪਾਸੇ ਤਲਵੰਡੀ ਸਾਬੋ ਦਾ ਉਹ ਲਾਟਰੀ ਬਠਿਡਾ ਲਗਾਤਾਰ ਕਰਮਜੀਤ ਸਿੰਘ ਦੀ ਭਾਲ ਕਰ ਰਿਹਾ ਸੀ, ਕਿਉਂਕਿ ਤਲਵੰਡੀ ਸਾਬੋ ਦੇ ਨਜ਼ਦੀਕ ਵੀ ਇੱਕ ਪਿੰਡ ਗੋਲੇਵਾਲਾ ਹੈ।
ਇਸ ਕਰਕੇ ਲਾਟਰੀ ਵਾਲਾ ਪਿੰਡ ਗੋਲੇਵਾਲਾ ਉਸ ਦੀ ਭਾਲ ਕਰਦਾ ਰਿਹਾ, ਆਖਿਰਕਾਰ ਕੁੱਝ ਦਿਨਾਂ ਬਾਅਦ ਲਾਟਰੀ ਵਾਲੇ ਨੂੰ ਲਾਟਰੀ ਵਿਜੇਤਾ ਕਰਮਜੀਤ ਸਿੰਘ ਦਾ mobile ਨੰਬਰ ਮਿਲਿਆ ਤੇ ਉਸ ਨਾਲ ਸੰਪਰਕ ਕੀਤਾ ਗਿਆ, ਆਪਣੀ ਲਾਟਰੀ ਨਿਕਲ ਤੇ ਕਰਮਜੀਤ ਹੈਰਾਨ ਹੋ ਗਿਆ, ਪਰ ਉਸ ਕੋਲ ਨਿਕਲੀ ਹੋਈ ਨਿਕਲੀ ਹੋਈ ਟਿਕਟ ਮੌਜੂਦ ਨਹੀਂ ਸੀ, ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਲਗਾਤਾਰ ਘਟਦੀ ਭਾਲ ਕੀਤੀ ਪਰ ਉਸ ਨੂੰ ਨਹੀਂ ਮਿਲੀ ਹੁਣ ਸਰਕਾਰ ਤੋਂ ਨਿਕਲੀ ਹੋਈ ਦੇ ਇਨਾਮ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਲਾਟਰੀ ਵਿਕਰੇਤਾ ਦੁਕਾਨਦਾਰ ਵੀ ਮੰਨ ਲਿਆ ਹੈ ਪਹਿਲਾ ਇਨਾਮ ਡੇਢ ਕਰੋੜ ਰੁਪਏ ਦਾ ਹੈ ਉਸ ਵਿਅਕਤੀ ਨੂੰ ਹੀ ਨਿੱਕਲਿਆ ਹੈ ਉਸ ਨੇ ਆਪਣੇ ਕੋਲ ਦਰਜ ਕਾਗਜ ਵੀ ਦਿਖਾਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h