LPG Cylinder Price: ਅੱਜ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਹੈ। ਦਰਅਸਲ ਅੱਜ LPG ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 30-31 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਇਹ ਅੱਜ 1 ਜੁਲਾਈ ਤੋਂ ਲਾਗੂ ਹੋ ਗਿਆ ਹੈ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 30 ਰੁਪਏ ਘਟਾ ਦਿੱਤੀ ਹੈ।
ਐਲਪੀਜੀ ਦਰਾਂ (LPG Cylinder Price) ਵਿੱਚ ਇਹ ਕਟੌਤੀ ਮਾਮੂਲੀ ਹੈ ਅਤੇ 19 ਕਿਲੋ ਦੇ ਵਪਾਰਕ ਸਿਲੰਡਰ ਲਈ ਹੈ। ਇਸ ਕਟੌਤੀ ਦੇ ਪ੍ਰਭਾਵ ਨਾਲ, ਵਪਾਰਕ ਐਲਪੀਜੀ (LPG Cylinder Price) ਉਪਭੋਗਤਾਵਾਂ ਜਿਵੇਂ ਕਿ ਰੈਸਟੋਰੈਂਟ ਮਾਲਕਾਂ ਅਤੇ ਢਾਬਾ ਮਾਲਕਾਂ ਨੂੰ ਸਸਤਾ ਸਿਲੰਡਰ ਮਿਲੇਗਾ।
ਜਾਣੋ ਤੁਹਾਡੇ ਸ਼ਹਿਰ ‘ਚ ਕਿੰਨਾ ਸਸਤਾ ਹੋ ਗਿਆ LPG
-ਰਾਜਧਾਨੀ ਦਿੱਲੀ ਵਿੱਚ ਵਪਾਰਕ ਸਿਲੰਡਰ (LPG Cylinder Price) 30 ਰੁਪਏ ਸਸਤਾ ਹੋ ਕੇ 1646 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1676 ਰੁਪਏ ਪ੍ਰਤੀ ਸਿਲੰਡਰ ਸੀ।
-ਕੋਲਕਾਤਾ ‘ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1756 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1787 ਰੁਪਏ ਪ੍ਰਤੀ ਸਿਲੰਡਰ ਸੀ।
-ਮੁੰਬਈ ‘ਚ ਵਪਾਰਕ ਸਿਲੰਡਰ 31 ਰੁਪਏ ਸਸਤਾ ਹੋ ਕੇ 1598 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1629 ਰੁਪਏ ਪ੍ਰਤੀ ਸਿਲੰਡਰ ਸੀ।
-ਚੇਨਈ ਵਿੱਚ ਵਪਾਰਕ ਸਿਲੰਡਰ 30 ਰੁਪਏ ਸਸਤਾ ਹੋ ਕੇ 1809.50 ਰੁਪਏ ਹੋ ਗਿਆ ਹੈ। ਜੂਨ ‘ਚ ਇਸ ਦੀ ਕੀਮਤ 1840.50 ਰੁਪਏ ਪ੍ਰਤੀ ਸਿਲੰਡਰ ਸੀ।