Royal Challengers Bangalore vs Lucknow Super Giants, IPL 2023: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਇੱਕ ਮੈਚ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਆਰਸੀਬੀ ਫਿਲਹਾਲ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਲਖਨਊ ਦੀ ਟੀਮ ਤੀਜੇ ਨੰਬਰ ‘ਤੇ ਹੈ।
ਇਸ ਮੈਚ ‘ਚ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕੇਐੱਲ ਰਾਹੁਲ ਦੇ ਹੱਥ ਹੋਵੇਗੀ ਜਦਕਿ ਫਾਫ ਡੂ ਪਲੇਸਿਸ ਆਰਸੀਬੀ ਦੀ ਅਗਵਾਈ ਕਰਨਗੇ। ਮੈਚ ਵਿੱਚ LSG ਪੰਜਾਬ ਕਿੰਗਜ਼ ਦੇ ਖਿਲਾਫ ਜਿੱਤ ਦੀ ਗਤੀ ਨੂੰ ਬਰਕਰਾਰ ਰੱਖਣਾ ਚਾਹੇਗੀ। ਇਸ ਦੇ ਨਾਲ ਹੀ ਆਰਸੀਬੀ ਇਸ ਸੈਸ਼ਨ ਦੇ ਪਹਿਲੇ ਮੈਚ ਵਿੱਚ ਲਖਨਊ ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ।
RCB ਨੇ IPL 2023 ‘ਚ ਜਿੱਤੇ 4 ਮੈਚ
ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਹੁਣ ਤੱਕ ਚਾਰ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਉਸ ਨੂੰ ਚਾਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੇ ਆਖਰੀ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਖੇਡਿਆ ਸੀ ਜਿੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
RCB ਲਈ ਵਧੀਆ ਪ੍ਰਫਾਰਮ ਕਰਨ ਵਾਲੇ
ਫਾਫ ਡੂ ਪਲੇਸਿਸ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਆਰਸੀਬੀ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 8 ਮੈਚਾਂ ‘ਚ 422 ਦਾ ਅੰਕੜਾ ਪਾਰ ਕੀਤਾ ਹੈ। ਇਸ ਦੇ ਨਾਲ ਹੀ ਟੀਮ ਵੱਲੋਂ ਗੇਂਦਬਾਜ਼ੀ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਮੁਹੰਮਦ ਸਿਰਾਜ ਦਾ ਰਿਹਾ ਹੈ, ਜਿਸ ਨੇ 14 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਗਲੇਨ ਮੈਕਸਵੈੱਲ ਅਤੇ ਵਿਰਾਟ ਕੋਹਲੀ ਵੀ ਚੰਗੀ ਲੈਅ ‘ਚ ਨਜ਼ਰ ਆ ਰਹੇ ਹਨ। ਕੋਹਲੀ ਨੇ 8 ਮੈਚਾਂ ‘ਚ 333 ਦੌੜਾਂ ਬਣਾਈਆਂ ਹਨ।
ਆਈਪੀਐਲ 2023 ‘ਚ ਐਲਐਸਜੀ ਨੇ ਹਾਸਲ ਕੀਤੀਆਂ 5 ਜਿੱਤਾਂ
ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਲਖਨਊ ਸੁਪਰਜਾਇੰਟਸ ਨੇ 8 ਮੈਚ ਖੇਡੇ ਹਨ। ਇਸ ਵਿੱਚੋਂ ਟੀਮ ਨੇ 5 ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਟੀਮ ਫਿਲਹਾਲ 10 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਟੀਮ ਨੇ ਪਿਛਲੇ ਮੈਚ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਵੱਡੀ ਜਿੱਤ ਹਾਸਲ ਕੀਤੀ ਸੀ।
LSG ਲਈ ਟੌਪ ਪ੍ਰਫਾਰਮ ਕਰਨ ਵਾਲੇ
ਟੀਮ ਦੇ ਕਪਤਾਨ ਸ਼ਿਖਰ ਧਵਨ ਨੇ IPL 2023 ਵਿੱਚ ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਹੁਣ ਤੱਕ ਸਿਰਫ 5 ਮੈਚ ਖੇਡੇ ਹਨ ਤੇ ਇਸ ‘ਚ 234 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਦੀ ਕਮਾਨ ਸੰਭਾਲੀ ਹੈ। ਉਸ ਨੇ 8 ਮੈਚਾਂ ‘ਚ 14 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਸੈਮ ਕੁਰਾਨ ਵੀ ਸ਼ਾਨਦਾਰ ਲੈਅ ‘ਚ ਨਜ਼ਰ ਆ ਰਹੇ ਹਨ।
LSG vs RCB head to head
ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੁਣ ਤੱਕ ਸਿਰਫ 3 ਮੈਚ ਖੇਡੇ ਗਏ ਹਨ। ਇਸ ‘ਚ ਬੈਂਗਲੁਰੂ ਨੇ ਦੋ ਜਿੱਤੇ ਹਨ, ਜਦਕਿ ਲਖਨਊ ਨੇ ਇੱਕ ‘ਚ ਜਿੱਤ ਦਾ ਸਵਾਦ ਚੱਖਿਆ ਹੈ। ਇਸ ਸੀਜ਼ਨ ‘ਚ 10 ਅਪ੍ਰੈਲ ਨੂੰ ਦੋਵਾਂ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ ਨੂੰ ਲਖਨਊ ਨੇ ਸਿਰਫ 1 ਵਿਕਟ ਨਾਲ ਜਿੱਤ ਲਿਆ ਸੀ।
ਏਕਾਨਾ ਸਟੇਡੀਅਮ ਦੀ ਪਿਚ ਰਿਪੋਰਟ
ਏਕਾਨਾ ਸਟੇਡੀਅਮ ‘ਚ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲਦੀ ਹੈ। ਇਸ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤ ਜਾਂਦੀ ਹੈ। ਏਕਾਨਾ ਕ੍ਰਿਕੇਟ ਸਟੇਡੀਅਮ ਵਿੱਚ ਖੇਡ ਅੱਗੇ ਵਧਣ ਨਾਲ ਪਿੱਚ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਇੱਥੇ ਸਪਿੰਨਰਾਂ ਨੂੰ ਚੰਗਾ ਮੋੜ ਅਤੇ ਉਛਾਲ ਦੇਖਣ ਨੂੰ ਮਿਲਦਾ ਹੈ।
ਦੋਵਾਂ ਟੀਮਾਂ ਦੀ ਸੰਭਾਵਿੱਤ ਪਲੇਇੰਗ 11
ਰਾਇਲ ਚੈਲੇਂਜਰਜ਼ ਬੰਗਲੌਰ – ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਸੀ), ਸ਼ਾਹਬਾਜ਼ ਅਹਿਮਦ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਡਬਲਯੂ.), ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਡੇਵਿਡ ਵਿਲੀ, ਮੁਹੰਮਦ ਸਿਰਾਜ, ਵਿਜੇ ਕੁਮਾਰ ਵੈਸ਼ਾਕ।
ਲਖਨਊ ਸੁਪਰ ਜਾਇੰਟਸ – ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਆਯੂਸ਼ ਬਡੋਨੀ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ (ਵਿਕਟਕੀਪਰ), ਦੀਪਕ ਹੁੱਡਾ, ਕੁਨਾਲ ਪੰਡਯਾ, ਨਵੀਨ ਉਲ ਹੱਕ, ਅਵੇਸ਼ ਖਾਨ, ਯਸ਼ ਠਾਕੁਰ, ਰਵੀ ਬਿਸ਼ਨੋਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h