Nicholas Pooran Fastest 50: IPL 2023 ਦੇ 15ਵੇਂ ਮੈਚ ਵਿੱਚ ਲਖਨਊ ਸੁਪਰਜਾਇੰਟਸ (RCB vs LSG) ਦੇ ਨਿਕੋਲਸ ਪੂਰਨ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਤੂਫਾਨੀ ਤਰੀਕੇ ਨਾਲ ਬੱਲੇਬਾਜ਼ੀ ਕੀਤੀ। ਇਸ ਕੈਰੇਬੀਆਈ ਬੱਲੇਬਾਜ਼ ਨੇ ਆਰਸੀਬੀ ਦੇ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਸਿਰਫ਼ 15 ਗੇਂਦਾਂ ਵਿੱਚ ਪੰਜਾਹ ਦੌੜਾਂ ਬਣਾਈਆਂ।
ਇਸ ਸੈਸ਼ਨ ‘ਚ ਕਿਸੇ ਬੱਲੇਬਾਜ਼ ਦਾ ਇਹ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਉਸ ਨੇ ਧਮਾਕੇਦਾਰ ਤਰੀਕੇ ਨਾਲ ਬੱਲੇਬਾਜ਼ੀ ਕਰਦੇ ਹੋਏ 19 ਗੇਂਦਾਂ ‘ਚ 62 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ ਉਸ ਨੇ 7 ਛੱਕੇ ਤੇ 4 ਸ਼ਾਨਦਾਰ ਚੌਕੇ ਲਗਾਏ।
ਨਿਕੋਲਸ ਪੂਰਨ ਦੀ ਹਰ ਪਾਸੇ ਹੋ ਰਹੀ ਤਾਰੀਫ
213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਦੀ ਹਾਲਤ ਕਾਫੀ ਖਰਾਬ ਨਜ਼ਰ ਆ ਰਹੀ ਸੀ। ਟੀਮ ਦੇ ਦੋ ਅਹਿਮ ਖਿਡਾਰੀ 0 (ਕਾਈਲੀ ਮੇਅਰਸ ਅਤੇ ਕਰੁਣਾਲ ਪੰਡਿਯਾ) ‘ਤੇ ਆਊਟ ਹੋ ਗਏ ਜਦਕਿ ਕੇਐੱਲ ਰਾਹੁਲ ਤੇ ਦੀਪਕ ਹੁੱਡਾ ਵੀ ਕੁਝ ਖਾਸ ਨਹੀਂ ਕਰ ਸਕੇ। ਇਸ ਤੋਂ ਬਾਅਦ ਮਾਰਕਸ ਸਟਾਈਨਿਸ ਅਤੇ ਨਿਕੋਲਸ ਪੂਰਨ ਨੇ ਲੀਡ ਸੰਭਾਲੀ ਅਤੇ ਧਮਾਕੇਦਾਰ ਪਾਰੀ ਖੇਡੀ। ਸੋਸ਼ਲ ਮੀਡੀਆ ‘ਤੇ ਪੂਰਨ ਦੀ ਕਾਫੀ ਤਾਰੀਫ ਹੋ ਰਹੀ ਹੈ।
Nicholas Pooran tonight:
0,6,0,0,4,6,6,1,6,1,4,6,4,1,6,4,1,6,W.
– 62 (19) – One of the craziest knocks in IPL history. Pooran unlocked his true potentials tonight and set the Chinnaswamy Stadium on fire! pic.twitter.com/JDz9mqENnU
— Mufaddal Vohra (@mufaddal_vohra) April 10, 2023
ਨਿਕੋਲਸ ਪੂਰਨ ਬਣੇ ਪਲੇਅਰ ਆਫ ਦ ਮੈਚ
ਨਿਕੋਲਸ ਪੂਰਨ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਲਖਨਊ ਇਸ ਸੈਸ਼ਨ ਦਾ ਤੀਜਾ ਮੈਚ ਆਸਾਨੀ ਨਾਲ ਜਿੱਤ ਸਕਿਆ। ਇਸ ਦੇ ਨਾਲ ਹੀ ਬੈਂਗਲੁਰੂ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੈਚ ਤੋਂ ਬਾਅਦ ਨਿਕੋਲਸ ਪੂਰਨ ਨੂੰ ਉਸ ਦੀ ਤੂਫਾਨੀ ਪਾਰੀ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।
ਦਰਅਸਲ ਐਵਾਰਡ ਮਿਲਣ ਤੋਂ ਬਾਅਦ ਨਿਕੋਲਸ ਪੂਰਨ ਨੇ ਦੱਸਿਆ ਕਿ ਉਹ ਇਸ ਪਰਫਾਰਮੈਂਸ ਨੂੰ ਆਪਣੀ ਪਤਨੀ ਅਤੇ ਬੇਟੀ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਪ੍ਰਦਰਸ਼ਨ ਨੂੰ ਆਪਣੀ ਪਤਨੀ ਤੇ ਬੇਟੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਸਾਨੂੰ ਪਤਾ ਸੀ ਕਿ ਅਸੀਂ ਖੇਡ ਵਿੱਚ ਹਾਂ। ਸਟੋਇਨਿਸ ਤੇ ਕੇਐਲ ਰਾਹੁਲ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ। ਸਟੋਇਨਿਸ ਨੇ ਸਾਨੂੰ ਖੇਡ ਵਿੱਚ ਰੱਖਿਆ ਤੇ ਸਾਨੂੰ ਪਤਾ ਸੀ ਕਿ ਇਹ ਇੱਕ ਚੰਗੀ ਵਿਕਟ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h