ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਅਤੇ ਵੱਡਾ ਕਰਨ ਜਾ ਰਹੇ ਹਨ। ਐੱਮਐੱਸ ਧੋਨੀ ਨੇ ਖੁਦ ਐਲਾਨ ਕੀਤਾ ਹੈ ਕਿ ਉਹ 25 ਸਤੰਬਰ ਨੂੰ ਦੁਪਹਿਰ 2 ਵਜੇ ਲਾਈਵ ਆ ਕੇ ਅਹਿਮ ਐਲਾਨ ਕਰਨਗੇ। ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲੇ ਐੱਮ.ਐੱਸ.ਧੋਨੀ ਅਚਾਨਕ ਇਸ ਤਰ੍ਹਾਂ ਲਾਈਵ ਆਉਣ ਦਾ ਐਲਾਨ ਕਰ ਰਹੇ ਹਨ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਹਲਚਲ ਹੈ।
Internet is going to crush …#MSDhoni𓃵 #MSDhoni #Mahi #Live pic.twitter.com/TiEtadFT1J
— new.not.delhi (@mirchiwallah) September 24, 2022
ਐਮ.ਐਸ. ਧੋਨੀ ਵੱਲੋਂ ਲਾਈਵ ਹੋਣ ਲਈ 25 ਤਰੀਖ ਨੂੰ ਚੁਣੇ ਜਾਣ ਨਾਲ ਕੁਝ ਲੋਕ ਇਸ ਨੂੰ ਉਨ੍ਹਾਂ ਦੇ ਲੱਕੀ ਨੰ. ਨਾਲ ਜੋੜ ਕੇ ਵੀ ਦੇਖ ਰਹੇ ਹਨ। ਦੱਸ ਦੇਈਏ ਜਾਂ ਜੇ ਤੁਸੀਂ ਧੋਨੀ ਦੇ ਫੈਨ ਹੋ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਉਨ੍ਹਾਂ ਦਾ ਲੱਕੀ ਨੰ. 7 ਹੈ ਤੇ ਉਹ ਮੈਦਾਨ ‘ਚ ਵੀ ਇਹ ਨੰ. ਵਾਲੀ ਟੀ.ਸਰਟ ਪਾ ਕੇ ਉਤਰਦੇ ਹਨ ਤੇ ਉਨ੍ਹਾਂ ਨੇ ਕਈ ਵਾਰ ਆਪਣੇ ਲੱਕੀ ਨੰ. 7 ਹੋਣ ਦਾ ਐਲਾਨ ਵੀ ਕੀਤਾ ਹੈ। ਨੰ 7 ਦੀ ਗੱਲ ਕਰੀਏ ਤਾਂ ਐਮ.ਐਸ. ਧੋਨੀ ਵੱਖ-ਵੱਖ ਤਰੀਕੇ ਨਾਲ ਨੰ.7 ਬਣਾਉਂਦੇ ਹੋਏ ਦੇਖੇ ਜਾ ਰਹੇ ਹਨ। ਜਿਵੇਂ ਸੰਨ 2023 (2+0+2+3=7) ਵੀ ਉਨ੍ਹਾਂ ਦਾ ਲੱਕੀ ਨੰ.7 ਹੀ ਬਣਦਾ ਹੈ। ਇਸਦੇ ਨਾਲ 25 (2+5=7) ਤਰੀਖ ਦਾ ਮਤਲਬ ਵੀ ਉਨ੍ਹਾਂ ਦਾ ਲੱਕੀ ਨੰ.7 ਹੀ ਨਿਕਲਦਾ ਹੈ। ਇਸਦੇ ਨਾਲ ਹੀ ਉਨ੍ਹਾਂ ਜੋ ਦੁਪਹਿਰ 2 ਵਜੇ ਲਾਈਵ ਹੋਣ ਦੀ ਗੱਲ ਕਹੀ ਹੈ ਜੇਕਰ ਉਹ 2.5 ‘ਤੇ ਵੀ ਲਾਈਵ ਹੁੰਦੇ ਹਨ ਤਾਂ ਵੀ ਉਨ੍ਹਾਂ ਦਾ ਲੱਕੀ ਨੰ. 7 ਹੀ ਬਣਦਾ ਹੈ।
ਮਹਿੰਦਰ ਸਿੰਘ ਧੋਨੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਹਾਲਾਂਕਿ ਉਹ ਅਜੇ ਵੀ ਆਈਪੀਐਲ ਵਿੱਚ ਦਿਖਾਈ ਦਿੰਦੇ ਹਨ, ਮੰਨਿਆ ਜਾ ਰਿਹਾ ਹੈ ਕਿ ਆਈਪੀਐਲ 2023 ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ। ਅਜਿਹੇ ‘ਚ ਪ੍ਰਸ਼ੰਸਕਾਂ ਨੂੰ ਡਰ ਹੈ ਕਿ ਐੱਮਐੱਸ ਧੋਨੀ ਸੰਨਿਆਸ ਨੂੰ ਲੈ ਕੇ ਕੋਈ ਐਲਾਨ ਨਾ ਕਰ ਦੇਣ।
ਮਹਿੰਦਰ ਸਿੰਘ ਧੋਨੀ ਨੇ 24 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸਟ ਕੀਤੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਮੈਂ ਤੁਹਾਡੇ ਸਾਰਿਆਂ ਨਾਲ 25 ਸਤੰਬਰ ਨੂੰ ਦੁਪਹਿਰ 2 ਵਜੇ ਇਕ ਖਾਸ ਖਬਰ ਸਾਂਝੀ ਕਰਾਂਗਾ। ਉਮੀਦ ਹੈ ਕਿ ਤੁਸੀਂ ਸਾਰੇ ਮੈਨੂੰ ਉੱਥੇ ਮਿਲੋਗੇ।
ਐਮਐਸ ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਧੋਨੀ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2019 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। 41 ਸਾਲਾ ‘ਚ ਮਹਿੰਦਰ ਸਿੰਘ ਧੋਨੀ ਨੇ 350 ਵਨਡੇ, 98 ਟੀ-20 ਅੰਤਰਰਾਸ਼ਟਰੀ ਅਤੇ 90 ਟੈਸਟ ਮੈਚਾਂ ਵਿੱਚ 17266 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 108 ਅਰਧ ਸੈਂਕੜੇ ਅਤੇ 16 ਸੈਂਕੜੇ ਲਗਾਏ। ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਤਿੰਨ ICC ਖਿਤਾਬ ਜਿੱਤਣ ‘ਚ ਸਫਲ ਰਹੀ।
MS Dhoni will come live on September 25th at 2 pm#MSDhoni #CricketTwitter pic.twitter.com/nqZoc3Jn1s
— CricInformer(Cricket News & Fantasy Tips) (@CricInformer) September 24, 2022
ਜਦੋਂ ਐਮਐਸ ਧੋਨੀ ਦੀ ਇਹ ਪੋਸਟ ਆਈ ਤਾਂ ਪ੍ਰਸ਼ੰਸਕਾਂ ਨੇ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਇਹ ਕੁਝ ਡਰਾਉਣਾ ਲੱਗ ਰਿਹਾ ਹੈ, ਜਦੋਂ ਕਿ ਕੁਝ ਪ੍ਰਸ਼ੰਸਕਾਂ ਨੇ ਲਿਖਿਆ ਕਿ ਹੁਣ ਇੰਟਰਨੈਟ ਪੂਰੀ ਤਰ੍ਹਾਂ ਕਰੈਸ਼ ਹੋਣ ਜਾ ਰਿਹਾ ਹੈ। ਪ੍ਰਸ਼ੰਸਕਾਂ ਨੇ ਲਿਖਿਆ ਕਿ ਪਹਿਲਾਂ ਰੈਨਾ, ਫਿਰ ਉਥੱਪਾ ਲਾਈਵ ਆਉਣ ਤੋਂ ਬਾਅਦ ਸੰਨਿਆਸ ਲੈ ਗਏ, ਕੀਤੇ ਧੋਨੀ ਵੀ ਤਾਂ ਅਜਿਹਾ ਨਹੀਂ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਨੇ IPL 2022 ‘ਚ ਹੀ ਸੰਕੇਤ ਦਿੱਤਾ ਸੀ ਕਿ ਉਹ IPL 2023 ‘ਚ ਜ਼ਰੂਰ ਹਿੱਸਾ ਲੈਣਗੇ। ਕਿਉਂਕਿ ਇਸ ਸੀਜ਼ਨ ‘ਚ ਹਰ ਟੀਮ ਦੇ ਘਰੇਲੂ ਮੈਦਾਨ ‘ਤੇ ਮੈਚ ਹੋਣੇ ਹਨ, ਅਜਿਹੇ ‘ਚ ਧੋਨੀ ਹਰ ਜਗ੍ਹਾ ਜਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਗੇ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਈਪੀਐਲ 2023 ਐਮਐਸ ਧੋਨੀ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ।