ਫ਼ਾਜ਼ਿਲਕਾ ‘ਚ ਲੰਪੀ ਸਕਿਨ ਬਿਮਾਰੀ ਦੇ ਨਾਲ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਮਰਨ ਵਾਲੇ ਪਸ਼ੂਆਂ ਦੀ ਗਿਣਤੀ 40 ਹੋ ਗਈ ਦੱਸ ਦੇਈਏ ਕਿ ਫਾਜ਼ਿਲਕਾ ਦੇ ਗਊਸ਼ਾਲਾ ਦੇ ਵਿੱਚ ਲੰਪੀ ਸਕਿਨ ਬਿਮਾਰੀ ਦੇ ਨਾਲ ਵੱਡੀ ਗਿਣਤੀ ਵਿੱਚ ਪਸ਼ੂ ਪੀੜਤ ਹੋ ਗਏ ਹਨ।
ਹਾਲਾਂਕਿ ਜਾਣਕਾਰੀ ਦੇ ਮੁਤਾਬਕ 150-200 ਪਸ਼ੂ ਇਸ ਬੀਮਾਰੀ ਨਾਲ ਪੀੜਤ ਹਨ ਜਦਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਫ਼ਾਜ਼ਿਲਕਾ ਦੀ ਗਊਸ਼ਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੀਬ 40 ਪਸ਼ੂ ਹੁਣ ਤਕ ਇਸ ਬਿਮਾਰੀ ਦੇ ਮੂੰਹ ‘ਚ ਜਾ ਚੁੱਕੇ ਹਨ। ਪਸ਼ੂ ਪਾਲਣ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ, “ਵਾਇਰਲ ਬਿਮਾਰੀ ਕਾਰਨ 2,500 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 50,000 ਹੋਰ ਸੰਕਰਮਿਤ ਹੋਏ ਹਨ। ਵਾਇਰਸ ਦੀ ਲਾਗ ਪਹਿਲਾਂ ਹੀ ਗੁਜਰਾਤ ਦੇ ਨਾਲ ਲੱਗਦੇ 9 ਜ਼ਿਲ੍ਹਿਆਂ ਵਿੱਚ ਫੈਲ ਚੁੱਕੀ ਹੈ, ਜੋ ਕਿ ਇਸ ਦਾ ਕੇਂਦਰ ਬਣ ਗਿਆ ਹੈ।