ਮੋਗਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਂ ਪੰਚਾਇਤ ਸ਼ੁਰੂ ਹੋ ਗਈ ਹੈ। ਇਸ ਮਹਾਂ ਪੰਚਾਇਤ ਵਿੱਚ ਵੱਖ ਵੱਖ ਥਾਵਾਂ ਤੋਂ ਕਿਸਾਨ ਹਿੱਸਾ ਲੈਣ ਲਈ ਪੁਹੰਚ ਚੁੱਕੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਇਕੱਠ ਵਿੱਚ ਲਗਭਗ 40 ਤੋਂ 50 ਹਜਾਰ ਆਪਣੀ ਹਾਜਰੀ ਭਰਨਗੇ। ਉਥੇ ਹੀ ਕੁਝ ਦੇਰ ਵਿੱਚ ਕਿਸਾਨ ਨੇਤਾ ਰਾਕੇਸ਼ ਟਿਕੇਤ ਦੇ ਵੀ ਪੁਹੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਇਸ ਸਮੇਂ ਵੀ ਕਾਫੀ ਕਿਸਾਨ ਨੇਤਾ ਸਟੇਜ ਤੇ ਮੌਜੂਦ ਹਨ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਾਡੀ ਮਹਾਂ ਪੰਚਾਇਤਾਂ ਕਰਨ ਦੀ ਤਿਆਰੀ ਮੁਕੰਮਲ ਹੋ ਗਈ ਹੈ। ਅਸੀਂ ਭਵਿੱਖ ‘ਚ ਵੀ ਵੱਖ ਵੱਖ ਥਾਵਾਂ ਤੇ ਮਹਾਂ ਪੰਚਾਇਤਾਂ ਕਰਾਂਗੇ।
ਕਿਸਾਨਾਂ ਦੇ ਮਹਾਂ ਪੰਚਾਇਤ ਕਾਰਨ ਆਮ ਜਨਤਾ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ 300 ਤੋਂ ਵੱਧ ਪੁਲਿਸ ਕਰਮੀ ਇਕੱਠ ਨੂੰ ਸੰਭਾਲਣ ਲਈ ਤੈਨਾਤ ਰਹਿਣਗੇ। ਦੱਸ ਦੇਈਏ ਕਿ SSP ਮੋਗਾ ਅਜੇ ਗਾਂਧੀ ਨੇ ਖੁਦ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਵੇਗੀ।