ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਮੁਸ਼ਕਲ ਵਿੱਚ ਹੈ। ਇਹ ਜਾਣਕਾਰੀ ਲਈ ਦਸ ਦਈਏ ਕਿ ਮਹਾਰਾਸ਼ਟਰ ਵਿੱਚ ਇਸ ਸਮੇਂ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਹੈ। ਏਕਨਾਥ ਸ਼ਿੰਦੇ ਸ਼ਿੰਦੇ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 40 ਵਿਧਾਇਕਾਂ ਦੀ ਹਮਾਇਤ ਹੈ। ਖ਼ਬਰ ਮੁਤਾਬਕ ਸ਼ਿੰਦੇ 30 ਤੋਂ ਵੱਧ ਵਿਧਾਇਕਾਂ ਨਾਲ ਅਸਾਮ ਪਹੁੰਚ ਗਏ ਹਨ ਅਤੇ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਵਿਧਾਨ ਸਭਾ ਭੰਗ ਕੀਤੇ ਜਾਣ ਦਾ ਵੀ ਇਸ਼ਾਰਾ ਕੀਤਾ ਹੈ।
ਮਿਲੀ ਜਾਣਕਰੀ ਮੁਤਾਬਕ ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸ਼ਿਵ ਸੈਨਾ ਦੇ ਵਿਧਾਇਕ ਅਤੇ ਊਧਵ ਠਾਕਰੇ ਸਰਕਾਰ ਦੇ ਮੰਤਰੀ ਏਕਨਾਥ ਸ਼ਿੰਦੇ ਦੇ ਲਗਭਗ 30-40 ਪਾਰਟੀ ਵਿਧਾਇਕਾਂ ਦੇ ਨਾਲ ਮਹਾਰਾਸ਼ਟਰ ਛੱਡਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਭਾਜਪਾ ਅਤੇ ਮਹਾਵਿਕਾਸ ਅਗਾੜੀ ਸਰਕਾਰ ਵਿਚਾਲੇ ਖਿੱਚੋਤਾਣ ਤੇਜ਼ ਹੋ ਗਈ ਹੈ।
ਪਤਾ ਲਗਾ ਹੈ ਕਿ ਬੁੱਧਵਾਰ ਤੜਕੇ ਉਹ ਵਿਧਾਇਕਾਂ ਨਾਲ ਭਾਜਪਾ ਸ਼ਾਸਤ ਰਾਜ ਅਸਾਮ ਦੀ ਰਾਜਧਾਨੀ ਗੁਹਾਟੀ ਪਹੁੰਚ ਗਏ। ਜਿੱਥੇ ਚੋਣਵੇਂ ਭਾਜਪਾ ਆਗੂਆਂ ਵੱਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਲੋਕ ‘ਚ ਚਰਚਾ ਹੈ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ।
ਕਨਾਥ ਸ਼ਿੰਦੇ ਆਪਣੇ 30 ਸਾਥੀ ਵਿਧਾਇਕਾਂ ਨਾਲ ਗੁਹਾਟੀ ਪਹੁੰਚ, ਪਹਿਲਾਂ ਉਹ ਗੁਜਰਾਤ ਦੇ ਸੂਰਤ ਸ਼ਹਿਰ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਵੀ ਰੁਕੇ ਸਨ।
ਪਤਾ ਲਗਾ ਹੈ ਕਿ ਮੁੱਖ ਮੰਤਰੀ ਉਧਵ ਠਾਕਰੇ ਨੇ ਤਾਜ਼ਾ ਸਥਿਤੀ ਬਾਰੇ ਵਿਚਾਰ ਕਰਨ ਲਈ ਕੈਬਨਿਟ ਦੀ ਬੈਠਕ ਸੱਦੀ ਹੈ.
ਮੁੱਖ ਮੰਤਰੀ ਊਧਵ ਠਾਕਰੇ ਨੇ ਬੁੱਧਵਾਰ ਨੂੰ ਕੋਵਿਡ -19 ਪਾਜਟਿਵ ਪਾਏ ਗਏ ਹਨ , ਇਸ ਦੌਰਾਨ ਸੀਐਮ ਠਾਕਰੇ ਸ਼ਾਮ 5 ਵਜੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਏਕਨਾਥ ਸ਼ਿੰਦੇ – ਸ਼ਿਵ ਸੈਨਾ ਐੱਨਸੀਪੀ ਅਤੇ ਕਾਂਗਰਸ ਸਰਕਾਰ ਵਿੱਚ ਉਹ ਪੀਡਬਲਿਊਡੀ ਅਤੇ ਅਰਬਨ ਡਿਵੈਲਪਮੈਂਟ ਮਹਿਕਮਾ ਦੇਖਦੇ ਹਨ।ਸ਼ਿੰਦੇ ਨੂੰ ਉਹ ਆਗੂ ਮੰਨਿਆ ਜਾਂਦਾ ਹੈ ਜੋ ਲੋਕਾਂ ਅਤੇ ਪਾਰਟੀ ਦੇ ਸਮਰਥਕਾਂ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ। ਸਾਲ 2004 ਵਿੱਚ ਉਹ ਪਹਿਲੀ ਵਾਰੀ ਵਿਧਾਇਕ ਚੁਣੇ ਗਏ ਹਨ.