210 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਤਿਹਾੜ ਜੇਲ ’ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਨੋਰਾ ਫਤੇਹੀ ’ਤੇ ਗੰਭੀਰ ਦੋਸ਼ ਲਗਾਏ ਹਨ। ਸੁਕੇਸ਼ ਨੇ ਕਿਹਾ ਹੈ ਕਿ ਉਸ ਨੇ ਨੋਰਾ ਨੂੰ ਮੋਰੱਕੋ ’ਚ ਇਕ ਘਰ ਲਈ ਪੈਸੇ ਦਿੱਤੇ ਸਨ। ਇਸ ਦੇ ਨਾਲ ਹੀ ਸੁਕੇਸ਼ ਨੇ ਇਹ ਵੀ ਕਿਹਾ ਕਿ ਉਹ ਜੈਕਲੀਨ ਨਾਲ ਸੀਰੀਅਸ ਰਿਸ਼ਤੇ ’ਚ ਸੀ। ਹਾਲ ਹੀ ’ਚ ਨੋਰਾ ਨੇ ਸੁਕੇਸ਼ ’ਤੇ ਦੋਸ਼ ਲਗਾਇਆ ਸੀ ਕਿ ਉਸ ਦੀ ਪ੍ਰੇਮਿਕਾ ਬਣਨ ਦੀ ਸ਼ਰਤ ’ਤੇ ਉਸ ਵਿਅਕਤੀ ਨੇ ਉਸ ਨੂੰ ਵੱਡੇ ਘਰ ਤੇ ਆਲੀਸ਼ਾਨ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਸੀ।
ਸੁਕੇਸ਼ ਨੇ ਨੋਰਾ ’ਤੇ ਲਾਏ ਗੰਭੀਰ ਦੋਸ਼
ਸੁਕੇਸ਼ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ, ‘‘ਅੱਜ ਉਹ (ਨੋਰਾ) ਮੇਰੇ ’ਤੇ ਇਹ ਕਹਿ ਕੇ ਦੋਸ਼ ਲਗਾ ਰਹੀ ਹੈ ਕਿ ਮੈਂ ਉਸ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਮੋਰੱਕੋ ਦੇ ਕਾਸਾਬਲਾਂਕਾ ’ਚ ਆਪਣੇ ਪਰਿਵਾਰ ਲਈ ਇਕ ਘਰ ਖਰੀਦਣ ਲਈ ਮੇਰੇ ਤੋਂ ਪਹਿਲਾਂ ਹੀ ਇਕ ਵੱਡੀ ਰਕਮ ਲੈ ਲਈ ਸੀ। ਇਹ ਸਾਰੀਆਂ ਨਵੀਆਂ ਕਹਾਣੀਆਂ ਉਸ ਵਲੋਂ 9 ਮਹੀਨੇ ਪਹਿਲਾਂ ਈ. ਡੀ. ਵਲੋਂ ਦਿੱਤੇ ਬਿਆਨ ਤੋਂ ਬਾਅਦ ਕਾਨੂੰਨ ਤੋਂ ਬਚਣ ਲਈ ਘੜੀਆਂ ਗਈਆਂ ਹਨ।’’
ਨੋਰਾ ਸੁਕੇਸ਼ ਤੋਂ ਚਾਹੁੰਦੀ ਸੀ ਮਹਿੰਗੀ ਕਾਰ
ਸਾਰੇ ਨਵੇਂ ਤੇ ਪੁਰਾਣੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸੁਕੇਸ਼ ਨੇ ਕਿਹਾ, ‘‘ਨੋਰਾ ਦਾ ਦਾਅਵਾ ਹੈ ਕਿ ਉਸ ਨੂੰ ਕਾਰ ਨਹੀਂ ਚਾਹੀਦੀ ਸੀ ਜਾਂ ਉਸ ਨੇ ਇਸ ਨੂੰ ਆਪਣੇ ਲਈ ਨਹੀਂ ਲਿਆ ਸੀ। ਇਹ ਇਕ ਵੱਡਾ ਝੂਠ ਹੈ ਕਿਉਂਕਿ ਉਹ ਮੇਰੇ ਪਿੱਛੇ ਪਈ ਸੀ ਕਿ ਉਸ ਨੇ ਆਪਣੀ ਕਾਰ ਬਦਲਣੀ ਹੈ। ਉਸ ਨੂੰ ‘ਸੀ ਐੱਲ. ਏ.’ ਬਹੁਤ ਸਸਤੀ ਕਾਰ ਲੱਗੀ, ਇਸ ਲਈ ਮੈਂ ਉਸ ਨੂੰ ਆਪਣੀ ਪਸੰਦ ਦੀ ਕਾਰ ਦੇ ਦਿੱਤੀ।’’
ਨੋਰਾ ਨੇ BMW ਨੂੰ ਆਪਣੀ ਦੋਸਤ ਦੇ ਪਤੀ ਦੇ ਨਾਂ ’ਤੇ ਕਰਵਾਇਆ ਸੀ ਰਜਿਸਟਰਡ
ਸੁਕੇਸ਼ ਨੇ ਅੱਗੇ ਕਿਹਾ, ‘‘ਈ. ਡੀ. ਕੋਲ ਸਾਰੀਆਂ ਚੈਟਸ ਤੇ ਸਕ੍ਰੀਨਸ਼ਾਟ ਵੀ ਹਨ, ਇਸ ਲਈ ਇਨ੍ਹਾਂ ਗੱਲਾਂ ’ਚ ਕੋਈ ਝੂਠ ਨਹੀਂ ਹੈ। ਅਸਲ ’ਚ ਮੈਂ ਉਸ ਨੂੰ ਰੇਂਜ ਰੋਵਰ ਦੇਣਾ ਚਾਹੁੰਦਾ ਸੀ ਪਰ ਕਿਉਂਕਿ ਕਾਰ ਸਟਾਕ ’ਚ ਉਪਲੱਬਧ ਨਹੀਂ ਸੀ ਤੇ ਉਸ ਨੂੰ ਤੁਰੰਤ ਇਕ ਕਾਰ ਦੀ ਜ਼ਰੂਰਤ ਸੀ, ਮੈਂ ਉਸ ਨੂੰ BMW S ਸੀਰੀਜ਼ ਦੇ ਦਿੱਤੀ, ਜੋ ਉਸ ਨੇ ਲੰਬੇ ਸਮੇਂ ਤੱਕ ਵਰਤੀ ਸੀ। ਉਹ ਭਾਰਤ ਤੋਂ ਬਾਹਰ ਸੀ, ਇਸ ਲਈ ਉਸ ਨੇ ਮੈਨੂੰ ਆਪਣੀ ਸਭ ਤੋਂ ਚੰਗੀ ਦੋਸਤ ਦੇ ਪਤੀ ਬੌਬੀ ਦੇ ਨਾਮ ’ਤੇ ਰਜਿਸਟਰ ਕਰਨ ਲਈ ਕਿਹਾ। ਮੇਰੇ ਤੇ ਨੋਰਾ ਵਿਚਕਾਰ ਕਦੇ ਕੋਈ ਪੇਸ਼ੇਵਰ ਲੈਣ-ਦੇਣ ਨਹੀਂ ਹੋਇਆ, ਜਿਵੇਂ ਕਿ ਉਹ ਦਾਅਵਾ ਕਰ ਰਹੀ ਹੈ। ਇਕ ਵਾਰ ਨੂੰ ਛੱਡ ਕੇ ਜਦੋਂ ਉਸ ਨੇ ਮੇਰੀ ਫਾਊਂਡੇਸ਼ਨ ਵਲੋਂ ਆਯੋਜਿਤ ਇਕ ਸਮਾਗਮ ’ਚ ਹਿੱਸਾ ਲਿਆ, ਜਿਸ ਲਈ ਉਸ ਦੀ ਏਜੰਸੀ ਨੂੰ ਅਧਿਕਾਰਤ ਤੌਰ ’ਤੇ ਭੁਗਤਾਨ ਕੀਤਾ ਗਿਆ ਸੀ।’’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h